ਲਗਾਤਾਰ ਦੂਜੀ ਵਾਰ ਜਿੱਤਿਆ ਅੰਡਰ-19 ਟੀ20 ਵਿਸ਼ਵ ਕੱਪ
- ਫਾਈਨਲ ਮੁਕਾਬਲੇ ’ਚ ਦੱਖਣੀ ਅਫਰੀਕੀ ਮਹਿਲਾਵਾਂ ਨੂੰ 9 ਵਿਕਟਾਂ ਨਾਲ ਹਰਾਇਆ
IND vs SA: ਸਪੋਰਟਸ ਡੈਸਕ। ਭਾਰਤ ਨੇ ਲਗਾਤਾਰ ਦੂਜੀ ਵਾਰ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਭਾਰਤ ਨੇ 2023 ’ਚ ਟੂਰਨਾਮੈਂਟ ਦਾ ਪਹਿਲਾ ਖਿਤਾਬ ਜਿੱਤਿਆ ਸੀ। ਐਤਵਾਰ ਨੂੰ ਕੁਆਲਾਲੰਪੁਰ ’ਚ, ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ’ਚ 82 ਦੌੜਾਂ ’ਤੇ ਆਲ ਆਊਟ ਹੋ ਗਈ। ਜਵਾਬ ’ਚ, ਭਾਰਤੀ ਟੀਮ ਨੇ 11.2 ਓਵਰਾਂ ’ਚ 1 ਵਿਕਟ ’ਤੇ 83 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਤ੍ਰਿਸ਼ਾ ਨੇ 33 ਗੇਂਦਾਂ ’ਤੇ 44 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 3 ਵਿਕਟਾਂ ਵੀ ਹਾਸਲ ਕੀਤੀਆਂ। ਸਾਨਿਕਾ ਚਲਾਕੇ ਨੇ 22 ਗੇਂਦਾਂ ’ਤੇ 26 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਹ ਖਬਰ ਵੀ ਪੜ੍ਹੋ : Weather Alert: ਸਾਵਧਾਨ, ਅਗਲੇ 3 ਦਿਨਾਂ ਤੱਕ ਤੂਫਾਨੀ ਮੀਂਹ ਦੀ ਚਿਤਾਵਨੀ, ਹੋ ਸਕਦੀ ਹੈ ਗੜ੍ਹੇਮਾਰੀ
ਦੱਖਣੀ ਅਫਰੀਕਾ ਦੀ ਸ਼ੁਰੂਆਤ ਰਹੀ ਖਰਾਬ | IND vs SA
ਫਾਈਨਲ ’ਚ ਭਾਰਤੀ ਗੇਂਦਬਾਜ਼ਾਂ ਨੇ ਤਬਾਹੀ ਮਚਾ ਦਿੱਤੀ। ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ 20 ਓਵਰਾਂ ਵਿੱਚ 82 ਦੌੜਾਂ ’ਤੇ ਸਮੇਟ ਦਿੱਤਾ। ਕੁਆਲਾਲੰਪੁਰ ਦੇ ਬਾਯੂਮਾਸ ਓਵਲ ਸਟੇਡੀਅਮ ’ਚ ਖੇਡੇ ਗਏ ਮੈਚ ’ਚ, ਦੱਖਣੀ ਅਫਰੀਕਾ ਦੇ ਕਪਤਾਨ ਰੇਨੇਕੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਉਸਦਾ ਫੈਸਲਾ ਗਲਤ ਸਾਬਤ ਹੋਇਆ। ਟੀਮ ਦੀ ਸ਼ੁਰੂਆਤ ਵੀ ਮਾੜੀ ਰਹੀ। ਦੱਖਣੀ ਅਫ਼ਰੀਕਾ ਦੀ ਟੀਮ ਨੂੰ ਦੂਜੇ ਓਵਰ ਵਿੱਚ ਸਾਈਮਨ ਲਾਰੈਂਸ ਦੇ ਰੂਪ ’ਚ ਪਹਿਲਾ ਝਟਕਾ ਲੱਗਿਆ।
ਉਨ੍ਹਾਂ ਨੂੰ ਪਰੂਣਿਕਾ ਸਿਸੋਦੀਆ ਨੇ ਕਲੀਨ ਬੋਲਡ ਕੀਤਾ। ਸਿਮੋਨ ਖਾਤਾ ਨਹੀਂ ਖੋਲ੍ਹ ਸਕੇ। ਇਸ ਤੋਂ ਬਾਅਦ, ਚੌਥੇ ਓਵਰ ’ਚ, ਸ਼ਬਨਮ ਸ਼ਕੀਲ ਨੇ ਜੇਮਾ ਬੋਥਾ ਨੂੰ ਕਮਾਲਿਨੀ ਹੱਥੋਂ ਕੈਚ ਕਰਵਾ ਦਿੱਤਾ। ਜੇਮਾ ਨੇ 14 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਪੰਜਵੇਂ ਓਵਰ ’ਚ 20 ਦੇ ਸਕੋਰ ’ਤੇ ਤੀਜਾ ਝਟਕਾ ਲੱਗਿਆ। ਆਯੂਸ਼ੀ ਸ਼ੁਕਲਾ ਨੇ ਦਇਆਰਾ ਰਾਮਲਕਨ ਨੂੰ ਬੋਲਡ ਕੀਤਾ। ਉਹ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੀ।