ਪੂਨਮ ਦੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਜਿੱਤੀ

Indian, Women Team , Wins , Half-century , Poonam

ਏਜੰਸੀ/ਨਾਰਥ ਸਾਊਂਡ। ਪੂਨਮ ਰਾਵਤ (77) ਦੇ ਜਬਰਦਸਤ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕਿਕਟ ਟੀਮ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ‘ਚ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਇੱਕ ਦੌੜ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਮਹਿਲਾਵਾਂ 47.2 ਓਵਰਾਂ ‘ਚ 138 ਦੌੜਾਂ ਹੀ ਬਣਾ ਸਕੀ।

ਟੀਮ ਵੱਲੋਂ ਸਰਮੇਨ ਕੈਂਪਬੇਲ ਨੇ 39 ਦੌੜਾਂ ਬਣਾਈਆਂ ਭਾਰਤੀ ਗੇਂਦਬਾਜ਼ਾਂ ‘ਚ ਰਾਜੇਸ਼ਵਰੀ ਗਾਇਕਵਾੜ ਨੇ 27 ਦੌੜਾਂ, ਪੂਨਮ ਯਾਦਵ ਨੇ 26 ਦੌੜਾਂ ਅਤੇ ਦੀਪਤੀ ਸ਼ਰਮਾ ਨੇ 25 ਦੌੜਾਂ ‘ਤੇ ਦੋ-ਦੋ ਵਿਕਟਾਂ ਕੱਢੀਆਂ ਝੂਲਨ ਗੋਸਵਾਮੀ ਨੇ 24 ਦੌੜਾਂੰ ਅਤੇ ਸ਼ਿਖਾ ਪਾਂਡੇ ਨੇ 19 ਦੌੜਾਂ ‘ਤੇ ਇੱਕ-ਇੱਕ ਵਿਕਟ ਹਾਸਲ ਕੀਤੀ ਪਹਿਲੇ ਵਨਡੇ ‘ਚ ਰੋਮਾਂਚਕ ਮੋੜ ‘ਤੇ ਇੱਕ ਦੌੜ ਨਾਲ ਹਾਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਦੂਜੇ ਮੈਚ ‘ਚ ਆਲਰਾਊਂਡਰ ਖੇਡ ਵਿਖਾਉਂਦਿਆਂ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਹਾਲਾਂਕਿ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪ੍ਰਿਆ ਪੂਨੀਆ (5) ਅਤੇ ਜੇਮਿਮਾ ਰੋਡ੍ਰਿਗਜ (ਸਿਫਰ) ਦੋਵਾਂ ਦੀਆਂ ਵਿਕਟਾਂ ਸਿਰਫ 17 ਦੌੜਾਂ ‘ਤੇ ਡਿੱਗ ਗਈਆਂ

ਤੀਜੇ ਨੰਬਰ ‘ਤੇ ਉੱਤਰੀ ਪੂਨਮ ਨੇ 128 ਗੇਂਦਾਂ ‘ਚ ਚਾਰ ਚੌਕੇ ਲਾ ਕੇ 77 ਦੌੜਾਂ ਦੀ ਪਾਰੀ ਖੇਡ ਕੇ ਫਿਰ ਸਥਿਤੀ ਸੰਭਾਲੀ ਉਨ੍ਹਾਂ ਨਾਲ ਕਪਤਾਨ ਮਿਤਾਲੀ ਰਾਜ ਨੇ ਤੀਜੀ ਵਿਕਟ ਲਈ 66 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਤਿੰਨ ਵਿਕਟਾਂ ‘ਤੇ 83 ਦੇ ਸਕੋਰ ਤੱਕ ਲੈ ਗਈ ਮਿਤਾਲੀ ਨੇ 67 ਗੇਂਦਾਂ ‘ਚ ਚਾਰ ਚੌਕੇ ਲਾ ਕੇ 40 ਦੌੜਾਂ ਬਣਾਈਆਂ ਹਰਮਨਪ੍ਰੀਤ ਕੌਰ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ ਅਤੇ 52 ਗੇਂਦਾਂ ‘ਚ ਚਾਰ ਚੌਕੇ ਲਾ ਕੇ 46 ਦੌੜਾਂ ਦੀ ਪਾਰੀ ਖੇਡੀ ਮਿਤਾਲੀ ਨੂੰ ਸ਼ੇਨੇਤਾ ਗ੍ਰਿਮੋਂਡ ਨੇ ਆਊਟ ਕਰਕੇ ਤੀਜੀ ਵਿਕਟ ਹਾਸਲ ਕੀਤੀ ਇਸ ਤੋਂ ਬਾਅਦ ਪੂਨਮ ਨੇ ਹਰਮਨਪ੍ਰੀਤ ਨਾਲ ਚੌਥੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ ਉਹ 47ਵੇਂ ਓਵਰ ‘ਚ ਆਊਟ ਹੋ ਗਈ ਇਸ ਤੋਂ ਬਾਅਦ ਪੂਨਮ ਵੀ ਵਿਕਟ ਨਹੀਂ ਬਚਾ ਸਕੀ ।

ਫਲੇਚਰ ਨੇ ਉਨ੍ਹਾਂ ਦੀ ਵਿਕਟ ਹਾਸਲ ਕਰਕੇ ਪੰਜਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਦੀਪਤੀ (5) ਦੌੜਾਂ ‘ਤੇ ਆਊਟ ਹੋਈ ਵਿੰਡੀਜ਼ ਲਈ ਆਲਿਯਾਹ ਏਲੀਏਨੇ ਅਤੇ ਫਲੇਚਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਸਾਬਿਕਾ ਗਜਨਬੀ ਅਤੇ ਗ੍ਰਿਮੋਂਡ ਨੂੰ ਇੱਕ-ਇੱਕ ਵਿਕਟ ਹੱਥ ਲੱਗੀ ਵਿੰਡੀਜ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਓਪਨਰ ਸਟੇਸੀ ਕਿੰਗ ਚੌਥੇ ਓਵਰ ‘ਚ ਆਊਟ ਹੋ ਗਈ ਵਿਕਟਕੀਪਰ ਸ਼ੀਮੇਨ ਕੈਂਪਬੇਲ ਨੇ ਨਤਾਸ਼ਾ ਮੈਕਲੀਨ (15)   ਨਾਲ 68 ਜੋੜੀਆਂ ਕਪਤਾਨ ਸਟੇਫਨੀ ਟੇਲਰ ਨੇ 20 ਦੌੜਾਂ ਬਣਾਈਆਂ ਅਤੇ ਪੂਨਮ ਯਾਦਵ ਦਾ ਸ਼ਿਕਾਰ ਬਣ ਗਈ  ਇਸ ਤੋਂ ਬਾਅਦ ਕੋਈ ਬੱਲੇਬਾਜ਼ ਵੱਡੇ ਸਕੋਰ ਤੱਕ ਨਹੀਂ ਪਹੁੰਚ ਸਕੀ 34ਵੇਂ ਓਵਰ ‘ਚ ਟੀਮ ਨੇ 100 ਦੌੜਾਂ ਬਣਾਈਆਂ ਅਤੇ ਪੂਰੀ ਟੀਮ 138 ਦੌੜਾਂ ‘ਤੇ ਢੇਰ ਹੋ ਗਈ ਪੰਜ ਮੈਚਾਂ ਦੀ ਲੜੀ ‘ਚ ਹੁਣ ਭਾਰਤ ਨੇ 1-1 ਦੀ ਬਰਾਬਰੀ ਹਾਸਲ ਕਰ ਲਈ ਹੈ ਅਤੇ ਤੀਜੇ ਮੈਚ ‘ਚ ਬੁੱਧਵਾਰ ਨੂੰ ਵਾਧੇ ਦੇ ਇਰਾਦੇ ਨਾਲ ਉਤਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।