India Women vs Nepal Women: ਨੇਪਾਲੀ ਟੀਮ ਢੇਰ, ਭਾਰਤੀ ਮਹਿਲਾ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ

India Women vs Nepal Women

ਸ਼ੈਫਾਲੀ ਵਰਮਾ ਦਾ ਅਰਧਸੈਂਕੜਾ

  • ਨੇਪਾਲੀ ਟੀਮ ਸ਼ੈਫਾਲੀ ਵਰਮਾ ਜਿਨੀਆਂ ਦੌੜਾਂ ਵੀ ਨਹੀਂ ਬਣਾ ਸਕੀ

ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਨੇ ਆਪਣੇ ਤੀਜੇ ਮੈਚ ’ਚ ਨੇਪਾਲ ਨੂੰ 82 ਦੌੜਾਂ ਦੇ ਫਰਕ ਨਾਲ ਹਰਾਇਆ। ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਭਾਰਤੀ ਟੀਮ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ ’ਚ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 3 ਵਿਕਟਾਂ ’ਤੇ 178 ਦੌੜਾਂ ਬਣਾਈਆਂ। ਜਵਾਬੀ ਪਾਰੀ ’ਚ ਨੇਪਾਲ ਦੀ ਟੀਮ 20 ਓਵਰਾਂ ’ਚ 9 ਵਿਕਟਾਂ ’ਤੇ 96 ਦੌੜਾਂ ਹੀ ਬਣਾ ਸਕੀ।

Read This : Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ

ਭਾਰਤੀ ਸਲਾਮੀ ਬੱਲੇਬਾਜ ਸ਼ੈਫਾਲੀ ਵਰਮਾ ਨੇ 81 ਦੌੜਾਂ ਦੀ ਪਾਰੀ ਖੇਡੀ, ਜਦਕਿ ਦਿਆਲਨ ਹੇਮਲਤਾ ਨੇ 47 ਦੌੜਾਂ ਬਣਾਈਆਂ। ਦੋਵਾਂ ਵਿਚਕਾਰ 122 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ। ਜੇਮਿਮਾਹ ਰੌਡਰਿਗਜ ਨੇ ਨਾਬਾਦ 28 ਦੌੜਾਂ ਬਣਾਈਆਂ। ਸੀਤਾ ਰਾਣਾ ਨੇ ਦੋ ਵਿਕਟਾਂ ਲਈਆਂ, ਜਦਕਿ ਕਵਿਤਾ ਜੋਸ਼ੀ ਨੇ ਇੱਕ ਵਿਕਟ ਹਾਸਲ ਕੀਤੀ। ਨੇਪਾਲ ਲਈ ਸੀਤਾ ਰਾਣਾ ਮਗਰ ਨੇ ਸਭ ਤੋਂ ਜ਼ਿਆਦਾ 18 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਅਰੁੰਧਤੀ ਰੈਡੀ ਤੇ ਰਾਧਾ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ।

ਦੋਵਾਂ ਟੀਮਾਂ ਦੀ ਪਲੇਇੰਗ-11 | India Women vs Nepal Women

ਭਾਰਤ : ਸਮ੍ਰਿਤੀ ਮੰਧਾਨਾ (ਕਪਤਾਨ), ਸ਼ੈਫਾਲੀ ਵਰਮਾ, ਦਿਆਲਨ ਹੇਮਲਤਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ, ਤਨੁਜਾ ਕੰਵਰ, ਅਰੁੰਧਤੀ ਰੈੱਡੀ ਤੇ ਸਜੀਵਨ ਸਜਨਾ।

ਨੇਪਾਲ : ਇੰਦੂ ਬਰਮਾ (ਕਪਤਾਨ), ਸੰਮਨ ਖੜਕਾ, ਸੀਤਾ ਰਾਣਾ ਮਗਰ, ਕਵਿਤਾ ਕੁੰਵਰ, ਡੌਲੀ ਭੱਟ, ਰੁਬੀਨਾ ਛੇਤਰੀ, ਪੂਜਾ ਮਹਾਤੋ, ਕਾਜਲ ਸ਼੍ਰੇਸਠ (ਵਿਕਟਕੀਪਰ), ਕਵਿਤਾ ਜੋਸ਼ੀ, ਸਬਨਮ ਰਾਏ ਤੇ ਬਿੰਦੂ ਰਾਵਲ।

ਮੈਚ ਵਿਨਰ – ਸ਼ੈਫਾਲੀ ਵਰਮਾ | India Women vs Nepal Women

ਸਲਾਮੀ ਬੱਲੇਬਾਜ ਸ਼ੈਫਾਲੀ ਵਰਮਾ ਭਾਰਤੀ ਟੀਮ ਲਈ ਮੈਚ ਵਿਨਰ ਸਾਬਤ ਹੋਈ। ਉਹ ਓਪਨਿੰਗ ਕਰਨ ਆਈ ਤੇ 168.75 ਦੀ ਸਟ੍ਰਾਈਕ ਰੇਟ ਨਾਲ 48 ਗੇਂਦਾਂ ’ਤੇ 81 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ’ਚ 12 ਚੌਕੇ ਤੇ ਇੱਕ ਛੱਕਾ ਸ਼ਾਮਲ ਸੀ। ਉਨ੍ਹਾਂ ਦਯਾਲਨ ਹੇਮਲਤਾ ਨਾਲ ਪਹਿਲੀ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕੀਤੀ। India Women vs Nepal Women

ਦਿਆਲਨ ਹੇਮਲਤਾ | India Women vs Nepal Women

ਭਾਰਤੀ ਟੀਮ ਨੇ ਇਸ ਮੈਚ ਲਈ ਸ਼ੁਰੂਆਤੀ ਜੋੜੀ ’ਚ ਬਦਲਾਅ ਕੀਤਾ। ਦਯਾਲਨ ਹੇਮਲਤਾ ਸ਼ੈਫਾਲੀ ਵਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਈ। ਉਨ੍ਹਾਂ ਨੇ 42 ਗੇਂਦਾਂ ’ਤੇ 47 ਦੌੜਾਂ ਦੀ ਪਾਰੀ ਖੇਡੀ। ਹੇਮਲਤਾ ਨੇ 5 ਚੌਕੇ ਤੇ 1 ਛੱਕਾ ਲਾਇਆ।

https://twitter.com/BCCIWomen/status/1815787066770493861