Indian vs Australia Test: ਪਰਥ ਟੈਸਟ, ਪਹਿਲਾ ਦਿਨ ਰਿਹਾ ਤੇਜ਼ ਗੇਂਦਬਾਜ਼ਾਂ ਦੇ ਨਾਂਅ, ਬੁਮਰਾਹ ਅਤੇ ਸਿਰਾਜ਼ ਦੀ ਖਤਰਨਾਕ ਗੇਂਦਬਾਜ਼ੀ

Indian vs Australia Test

ਭਾਰਤ ਪਹਿਲੀ ਪਾਰੀ ‘ਚ 150 ‘ਤੇ ਆਲਆਊਟ | Indian vs Australia Test

  • ਸਭ ਤੋਂ ਜਿ਼ਆਦਾ ਨੀਤੀਸ਼ ਕੁਮਾਰ ਰੇੱਡੀ ਨੇ ਦੌੜਾਂ ਬਣਾਈਆਂ
  • ਦੂਜੀ ਪਾਰੀ ‘ਚ ਬੁਮਰਾਹ ਨੇ 4 ਤੇ ਸਿਰਾਜ਼ ਨੇ ਲਈਆਂ 2 ਵਿਕਟਾਂ

ਪਰਥ (ਏਜੰਸੀ)। Indian vs Australia Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਗਈ ਹੈ। ਜਿਸ ਦਾ ਪਹਿਲਾ ਮੈਚ ਪਰਥ ਦੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਤੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਭਾਰਤੀ ਟੀਮ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਆਲਆਊਟ ਹੋ ਗਈ, ਭਾਰਤ ਵੱਲੋਂ ਸਭ ਤੋਂ ਜਿਆਦਾ ਨੀਤੀਸ਼ ਕੁਮਾਰ ਰੈੱਡੀ ਨੇ 41 ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ 37 ਦੌੜਾਂ ਦੀ ਪਾਰੀ ਖੇਡੀ। ਅਸਟਰੇਲੀਆ ਵੱਲੋਂ ਗੇਂਦਬਾਜ਼ੀ ‘ਚ ਜੋਸ਼ ਹੈਜਲਵੂੱਡ ਨੇ 4 ਜਦਕਿ ਕਪਤਾਨ ਪੈਟ ਕੰਮਿਸ, ਮਿਸ਼ੇਲ ਸਟਾਰਕ ਤੇ ਮਿਸ਼ੇਲ ਮਾਰਸ਼ ਨੂੰ 2-2 ਵਿਕਟਾਂ ਮਿਲੀਆਂ।

ਇਹ ਖਬਰ ਵੀ ਪੜ੍ਹੋ : India vs Australia Perth Test: ਭਾਰਤ VS ਅਸਟਰੇਲੀਆ ਪਹਿਲਾ ਟੈਸਟ ਅੱਜ, ਔਪਟਸ ਸਟੇਡੀਅਮ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

ਜਵਾਬ ‘ਚ ਪਹਿਲੀ ਪਾਰੀ ‘ਚ ਅਸਟਰੇਲੀਆ ਟੀਮ ਦੀ ਪਾਰੀ ਡਗਮਗਾ ਗਈ ਹੈ ਤੇ ਦਿਨ ਦੀ ਖੇਡ ਖਤਮ ਹੋਣ ਤੱਕ 67 ਦੌੜਾਂ ‘ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਹਨ। ਟੀਮ ਅਜੇਵੀ ਭਾਰਤੀ ਟੀਮ ਦੇ ਸਕੋਰ ਤੋਂ 87 ਦੌੜਾਂ ਪਿੱਛੇ ਹੈ। ਊਸ ਦੀਆਂ ਸਿਰਫ 3 ਵਿਕਟਾਂ ਬਾਕੀ ਹਨ। ਦਿਨ ਦੀ ਖੇਡ ਖਤਮ ਹੋਣ ਤੱਕ ਅਲੈਕਸ ਕੈਰੀ ਤੇ ਮਿਸ਼ੇਲ ਸਟਾਰਕ ਕ੍ਰੀਜ ‘ਤੇ ਨਾਬਾਦ ਸਨ। ਭਾਰਤੀ ਟੀਮ ਵੱਲੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ 4, ਮੁਹੰਮਦ ਸਿਰਾਜ਼ ਨੇ 2 ਜਦਕਿ ਹਰਸਿ਼ਤ ਰਾਣਾ ਨੇ 1 ਵਿਕਟ ਮਿਲੀ। ਦੱਸ ਦੇਈਏ ਕਿ ਪਹਿਲੇ ਟੈਸਟ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨਹੀਂ ਖੇਡ ਰਹੇ। Indian vs Australia Test

ਹੁਣ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਉਪਕਪਤਾਨ ਜਸਪ੍ਰੀਤ ਬੁਮਰਾਹ ਕਰ ਰਹੇ ਹਨ, ਰੋਹਿਤ ਨੇ ਨਿਜੀ ਕਾਰਨਾਂ ਕਰਕੇ ਪਹਿਲੇ ਟੈਸਟ ਤੋਂ ਬ੍ਰੇਕ ਲਿਆ ਸੀ, ਉਹ 24 ਨਵੰਬਰ ਨੂੰ ਅਸਟਰੇਲੀਆ ਪਹੁੰਚਣਗੇ ਤੇ ਦੂਜੇ ਟੈਸਟ ਮੈਚ ‘ਚ ਟੀਮ ਦੀ ਕਪਤਾਨੀ ਕਰਨਗੇ, ਜਦਕਿ ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੇ ਟੈਸਟ ‘ਚ ਜਖਮੀ ਹੋਣ ਕਰਕੇ ਨਹੀਂ ਖੇਡ ਰਹੇ। ਉਨ੍ਹਾਂ ਨੂੰ ਅਭਿਆਸ ਦੌਰਾਨ ਅੰਗੂਠੇ ‘ਤੇ ਸੱਟ ਲੱਗ ਗਈ ਸੀ, ਉਨ੍ਹਾਂ ਦੀ ਜਗ੍ਹਾ ਦੇਵਦੱਤ ਪੱਡੀਕਲ ਨੂੰ ਟੀਮ ‘ਚ ਮੌਕਾ ਦਿੱਤਾ ਗਿਆ ਹੈ। Indian vs Australia Test

ਦੋਵਾਂ ਟੀਮਾਂ ਦੀ ਪਲੇਇੰਗ-11 | Indian vs Australia Test

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪੱਡੀਕਲ, ਵਿਰਾਟ ਕੋਹਲੀ, ਧਰੁਵ ਜੁਰੇਲ, ਰਿਸ਼ਭ ਪੰਤ, ਵਾਸਿ਼ੰਗਟਨ ਸੁੰਦਰ, ਨੀਤੀਸ਼ ਕੁਮਾਰ ਰੈੱਡੀ, ਹਰਸਿਤ ਰਾਣਾ ਤੇ ਮੁਹੰਮਦ ਸਿਰਾਜ਼।

ਅਸਟੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ।

LEAVE A REPLY

Please enter your comment!
Please enter your name here