IND vs USA: ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਸੂਰਿਆ-ਦੁਬੇ ਦੀਆਂ ਪਾਰੀਆਂ ਦੀ ਮੱਦਦ ਨਾਲ ਸੁਪਰ-8 ਲਈ ਕੁਆਲੀਫਾਈ

IND vs USA

ਸੂਰਿਆ-ਦੁਬੇ ਦੀਆਂ ਪਾਰੀਆਂ ਨਾਲ ਭਾਰਤ ਦਾ ਸੁਪਰ-8 ਲਈ ਕੁਆਲੀਫਾਈ | IND vs USA

  • ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
  • ਸੂਰਿਆਕੁਮਾਰ ਯਾਦਵ ਦੀ ਅਰਧਸੈਂਕੜੇ ਵਾਲੀ ਪਾਰੀ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ 25ਵਾਂ ਮੁਕਾਬਲਾ ਭਾਰਤ ਤੇ ਅਮਰੀਕਾ ਵਿਚਕਾਰ ਨਿਊਯਾਰਕ ਦੇ ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਅਮਰੀਕਾ ਨੂੰ 20 ਓਵਰਾਂ ‘ਚ 110 ਦੌੜਾਂ ‘ਤੇ ਰੋਕ ਲਿਆ। ਜਿਸ ਵਿੱਚ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਵੀ ਸ਼ਾਮਲ ਰਹੀ। ਅਰਸ਼ਦੀਪ ਸਿਘ ਨੇ ਆਪਣੇ 4 ਓਵਰਾਂ ‘ਚ ਸਿਰਫ 9 ਦੌੜਾਂ ਦਿੱਤੀਆਂ ਤੇ 4 ਵਿਕਟਾਂ ਲਈਆਂ। ਜਵਾਬ ‘ਚ ਭਾਰਤੀ ਟੀਮ ਨੇ ਇਹ ਟੀਚਾ 19ਵੇਂ ਓਵਰ ‘ਚ ਹਾਸਲ ਕਰ ਲਿਆ। ਜਿਸ ਵਿੱਚ ਸੂਰਿਆਕੁਮਾਰ ਯਾਦਵ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ ਸ਼ਾਮਲ ਰਹੀ। (IND vs USA)

ਉਨ੍ਹਾਂ ਨਾਲ ਮੱਧ ਕ੍ਰਮ ‘ਚ ਸਿ਼ਵਮ ਦੁਬੇ ਨੇ ਵੀ ਚੰਗਾ ਸਾਥ ਦਿੱਤਾ। ਦੁਬੇ ਤੇ ਸੂਰਿਆਕੁਮਾਰ ਵਿਚਕਾਰ ਪੰਜਵੇਂ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਸਿਵਮ ਦੁਬੇ ਦੀਆਂ 31 ਦੌੜਾਂ ਵੀ ਸ਼ਾਮਲ ਰਹੀ। ਸ਼ੁਰੂਆਤ ‘ਚ ਭਾਰਤ ਦੀਆਂ ਵਿਕਟਾਂ ਛੇਤੀ ਡਿੱਗ ਗਈਆਂ ਸਨ। ਕਿਉਂਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣਾ ਖਾਤਾ ਖੋਲ੍ਹੇ ਬਿਨ੍ਹਾਂ ਆਉਟ ਹੋ ਗਏ ਸਨ, ਬਾਅਦ ‘ਚ ਕਪਤਾਨ ਰੋਹਿਤ ਸ਼ਰਮਾ ਵੀ ਜਿਆਦਾ ਸਮਾਂ ਨਹੀਂ ਟਿਕੇ ਤੇ 3 ਦੌੜਾਂ ਬਣਾ ਕੇ ਆਉਟ ਹੋ ਗਏ। ਫਿਰ ਪੰਤ ਤੇ ਸੂਰਿਆਕੁਮਾਰ ਯਾਦਵ ਵਿਚਕਾਰ ਥੋੜੀ ਸਾਂਝੇਦਾਰੀ ਹੋਈ। ਪਰ ਪੰਤ ਵੀ ਜਿਆਦਾ ਸਮਾਂ ਨਹੀਂ ਟਿਕੇ ਤੇ ਆਉਟ ਹੋ ਗਏ। (IND vs USA)

IND vs USA

ਬਾਅਦ ‘ਚ ਭਾਰਤ ਨੂੰ ਸੂਰਿਆਕੁਮਾਰ ਯਾਦਵ ਤੇ ਸਿਵਮ ਦੁਬੇ ਨੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਤੇ ਟੀਮ ਨੂੰ ਜਿੱਤਾ ਕੇ ਹੀ ਸਾਹ ਲਿਆ। ਭਾਰਤੀ ਟੀਮ ਵੱਲੋਂ ਸਿਵਮ ਦੁਬੇ ਨੇ ਜੇਤੂ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਤੇ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ, ਅੱਜ ਭਾਰਤ ਦੀ ਇਹ ਤੀਜੀ ਜਿੱਤ ਹੈ। ਅਮਰੀਕਾ ਲਈ ਸੌਰਭ ਨੇਤਰਵਾਲਕਰ ਨੇ 2 ਤੇ ਅਲੀ ਖਾਨ ਨੇ ਇਕ ਵਿਕਟ ਲਈ। ਅਮਰੀਕਾ ਲਈ ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ ਜਦਕਿ ਸਟੀਵਨ ਟੇਲਰ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੂੰ 2 ਸਫਲਤਾ ਮਿਲੀ। ਅਕਸ਼ਰ ਨੂੰ ਇਕ ਵਿਕਟ ਮਿਲੀ। ਇਕ ਬੱਲੇਬਾਜ਼ ਰਨ ਆਊਟ ਹੋਇਆ। (IND vs USA)

ਇਹ ਵੀ ਪੜ੍ਹੋ : IND Vs USA : ਅਮਰੀਕਾ ਨੇ ਭਾਰਤ ਨੂੰ ਦਿੱਤਾ 111 ਦਾ ਟੀਚਾ

ਅਮਰੀਕੀ ਟੀਮ ਨੂੰ ਲੱਗਿਆ 5 ਦੌੜਾਂ ਦਾ ਜੁਰਮਾਨਾ | IND vs USA

ਜਦੋਂ ਭਾਰਤੀ ਟੀਮ ਟੀਚੇ ਦਾ ਪਿੱਛਾ ਕਰ ਰਹੀ ਸੀ ਤਾਂ ਭਾਰਤ ਨੂੰ 30 ਗੇਂਦਾਂ ‘ਚ 35 ਦੌੜਾਂ ਚਾਹੀਦਆਂ ਸਨ, ਪਰ ਉਸ ਸਮੇਂ ਅਮਰੀਕਾ ਦੀ ਟੀਮ ਨੂੰ ਹੌਲੀ ਓਵਰ ਰੇਟ ਲਈ 5 ਦੌੜਾਂ ਦਾ ਜੁਰਮਾਨਾ ਲੱਗਿਆ ਤੇ ਭਾਰਤੀ ਟੀਮ ਦੇ ਖਾਤੇ ‘ਚ 5 ਦੌੜਾਂ ਹੋਰ ਜੁੜ ਗਈਆਂ। ਬਾਅਦ ‘ਚ 17ਵਾਂ ਓਵਰ ਭਾਰਤੀ ਟੀਮ ਲਈ ਬਹੁਤ ਚੰਗਾ ਰਿਹਾ, ਜਿਸ ਵਿੱਚੋਂ 15 ਦੌੜਾਂ ਆਈਆਂ, ਪਹਿਲਾਂ ਸੂਰਿਆ ਨੇ ਪਹਿਲੀ ਗੇਂਦ ‘ਤੇ ਛੱਕਾ ਲਾਇਆ, ਫਿਰ ਬਾਅਦ ‘ਚ ਚੌਕਾ ਜੜਿਆ। ਹੁਣ ਭਾਰਤੀ ਟੀਮ ਦੇ 3 ਮੈਚਾਂ ‘ਚ 6 ਅੰਕ ਹੋ ਗਏ ਹਨ ਤੇ ਟੀਮ ਨੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਜਦਕਿ ਅਮਰੀਕਾ ਕੋਲ ਵੀ ਅਜੇ ਸੁਪਰ-8 ਲਈ ਕੁਆਲੀਫਾਈ ਕਰਨ ਦਾ ਮੌਕਾ ਹੈ। (IND vs USA)