ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਮਨਾਇਆ ਜਸ਼ਨ, ਕਪਤਾਨ ਧਵਨ ਨੇ ਪੋਸਟ ਕੀਤੀ ਵੀਡੀਓ

dhewan

ਅਕਸ਼ਰ ਪਟੇਲ ਨੇ 64 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ

ਨਵੀਂ ਦਿੱਲੀ। ਵੈਸਟਿੰਡੀਜ਼ ‘ਚ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਖੂਬ ਜਸ਼ਨ ਮਨਾਇਆ। ਭਾਰਤ ਖਿਡਾਰੀਆਂ ਨੇ ਇੱਕ ਅਲੱਗ ਅੰਦਾਜ ’ਚ ਖੁਸ਼ੀ ਮਨਾਈ। ਟੀਮ ਦੇ ਕਪਤਾਨ ਸ਼ਿਖਰ ਧਵਨ ਨੇ ਖੁਦ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਇਸ ਵਿੱਚ ਖਿਡਾਰੀ ਵੈਸਟਇੰਡੀਜ਼ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਉਹ ਖੁਸ਼ੀ ਨਾਲ ਚੀਕ ਰਹੇ ਹਨ। (Indian Cricket Team)

ਇਸ ਪੋਸਟ ‘ਚ ਧਵਨ ਨੇ ਲਿਖਿਆ- ਟੈਲੇਂਟ ਨੇ ਗੇਮ ਜਿੱਤੀ, ਪਰ ਟੀਮ ਵਰਕ ਅਤੇ ਇੰਟੈਲੀਜੈਂਸ ਨੇ ਚੈਂਪੀਅਨਸ਼ਿਪ ਜਿੱਤੀ। ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਲਈ ਵਧਾਈ। ਭਾਰਤ ਨੇ ਦੂਜਾ ਵਨਡੇ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਵਨਡੇ ਕ੍ਰਿਕਟ ‘ਚ ਵੈਸਟਇੰਡੀਜ਼ ‘ਤੇ ਭਾਰਤ ਦੀ ਲਗਾਤਾਰ 12ਵੀਂ ਸੀਰੀਜ਼ ਜਿੱਤ ਹੈ।

ਭਾਰਤ ਨੇ ਮੈਚ 2 ਵਿਕਟਾਂ ਨਾਲ ਜਿੱਤਿਆ

ਟੀਮ ਇੰਡੀਆ ਨੇ ਦੂਜੇ ਵਨਡੇ ਮੈਚ ‘ਚ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਰੇਬੀਅਨ ਟੀਮ ਨੇ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 311 ਦੌੜਾਂ ਬਣਾਈਆਂ। ਆਪਣੇ ਕੈਰੀਅਰ ਦਾ 100ਵਾਂ ਵਨਡੇ ਖੇਡ ਰਹੇ ਸ਼ਾਈ ਹੋਪ ਨੇ 115 ਦੌੜਾਂ ਦੀ ਪਾਰੀ ਖੇਡੀ। ਕਪਤਾਨ ਨਿਕੋਲਸ ਪੂਰਨ ਨੇ 74 ਦੌੜਾਂ ਬਣਾਈਆਂ। ਭਾਰਤ ਲਈ ਸ਼ਾਰਦੁਲ ਠਾਕੁਰ ਨੇ ਤਿੰਨ ਵਿਕਟਾਂ ਲਈਆਂ।

ਜਵਾਬ ‘ਚ ਭਾਰਤੀ ਟੀਮ ਨੇ 49.4 ਓਵਰਾਂ ‘ਚ 8 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਅਕਸ਼ਰ ਪਟੇਲ ਨੇ 64 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਦੇ ਬੱਲੇ ਤੋਂ 63 ਦੌੜਾਂ ਆਈਆਂ। ਸੰਜੂ ਸੈਮਸਨ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਉਸ ਨੇ 54 ਦੌੜਾਂ ਦੀ ਪਾਰੀ ਖੇਡੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here