ਸੂਰਿਆਕੁਮਾਰ ਯਾਦਵ ਹੀ ਰਹਿਣਗੇ ਕਪਤਾਨ
- ਸ਼ੁਭਮਨ ਗਿੱਲ ਬਣੇ ਉਪ ਕਪਤਾਨ
ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਹੀ ਕਰਨਗੇ, ਜਦਕਿ ਇਸ ਵਾਰ ਉਪ ਕਪਤਾਨ ਬਦਲ ਦਿੱਤਾ ਗਿਆ ਹੈ। ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਟੀ20 ’ਚ ਉਪ ਕਪਤਾਨ ਬਣਾਇਆ ਗਿਆ ਹੈ। ਉਹ ਹੁਣ ਏਸ਼ੀਆ ਕੱਪ ’ਚ ਉਪਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ। ਕ੍ਰਿਕੇਟ ਏਸ਼ੀਆ ਕੱਪ ਦੀ ਸ਼ੁਰੂਆਤ 9 ਸਤੰਬਰ ਤੋਂ ਯੂਏਈ ’ਚ ਹੋ ਰਹੀ ਹੈ। ਭਾਰਤ ਇਸ ਵਾਰ ਟੂਰਨਾਮੈਂਟ ਦਾ ਮੇਜ਼ਬਾਨ ਹੈ। ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 10 ਸਤੰਬਰ ਤੋਂ ਯੂਏਈ ਨਾਲ ਹੋਵੇਗਾ। Asia Cup 2025
ਇਹ ਖਬਰ ਵੀ ਪੜ੍ਹੋ : Breaking News: ਦੋ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ, ਹੁਕਮ ਜਾਰੀ, ਜਲਦੀ ਪੜ੍ਹੋ
ਏਸ਼ੀਆ ਕੱਪ ਲਈ ਭਾਰਤੀ ਟੀਮ | Asia Cup 2025
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪਾਂਡਿਆ, ਸ਼ਿਵਮ ਦੁੱਬੇ, ਕੁਲਦੀਪ ਯਾਦਵ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਭਾਰਤ ਨੂੰ ਰੱਖਿਆ ਗਿਆ ਹੈ ਗਰੁੱਪ-ਏ ’ਚ : ਪਾਕਿਸਤਾਨ, ਯੂਏਈ ਤੇ ਓਮਾਨ ਦੀ ਸ਼ਾਮਲ
ਭਾਰਤੀ ਟੀਮ ਨੂੰ ਗਰੁੱਪ ਏ ’ਚ ਰੱਖਿਆ ਗਿਆ ਹੈ। ਭਾਰਤ ਦੇ ਨਾਲ ਪਾਕਿਸਤਾਨ, ਯੂਏਈ ਤੇ ਓਮਾਨ ਦੀਆਂ ਟੀਮਾਂ ਸ਼ਾਮਲ ਹਨ। ਗਰੁੱਪ ਬੀ ’ਚ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਹਾਂਗਕਾਂਗ ਹਨ। ਗਰੁੱਪ ’ਚ ਸਾਰੀਆਂ ਟੀਮਾਂ ਇੱਕ-ਦੂਜੇ ਖਿਲਾਫ਼ 1-1 ਮੈਚ ਖੇਡਣਗੀਆਂ। ਭਾਰਤ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਨਾਲ ਮੁਕਾਬਲਾ ਕਰੇਗਾ।