ਬੁਮਰਾਹ-ਸਿਰਾਜ ਨੂੰ ਆਰਾਮ; ਅਕਸ਼ਰ ਪਟੇਲ ਉਪ ਕਪਤਾਨ | IND Vs ENG
IND Vs ENG: ਇੰਗਾਲੈਂਡ ਖਿਲ਼ਾਫ ਹੋਣ ਵਾਲੀ ਭਾਰਤੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਆਰਾਮ ਦਿੱਤਾ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਰਾਤ ਟੀਮ ਦੀ ਸੂਚੀ ਜਾਰੀ ਕੀਤੀ। ਅਕਸ਼ਰ ਪਟੇਲ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ, ਸੂਰਿਆ ਕੁਮਾਰ ਯਾਦਵ ਕਪਤਾਨੀ ਕਰਨਗੇ।
ਇਹ ਵੀ ਪੜ੍ਹੋ: Jalandhar Mayor: ਜਲੰਧਰ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਬਣੇ ਮੇਅਰ
ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜਗ੍ਹਾ ਨਹੀਂ ਮਿਲੀ, ਉਸ ਦੀ ਥਾਂ ‘ਤੇ ਧਰੁਵ ਜੁਰੇਲ ਬੈਕਅੱਪ ਵਿਕਟਕੀਪਰ ਹੋਣਗੇ। ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈੱਡੀ ਵੀ ਟੀਮ ‘ਚ ਸ਼ਾਮਲ ਸਨ। ਟੀ-20 ਸੀਰੀਜ਼ ਦਾ ਪਹਿਲਾ ਮੈਚ 22 ਜਨਵਰੀ ਨੂੰ ਖੇਡਿਆ ਜਾਵੇਗਾ। 3 ਵਨਡੇ ਸੀਰੀਜ਼ 6 ਫਰਵਰੀ ਤੋਂ ਸ਼ੁਰੂ ਹੋਵੇਗੀ। ਵਨਡੇ ਸੀਰੀਜ਼ ਅਤੇ ਚੈਂਪੀਅਨਸ ਟਰਾਫੀ ਲਈ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਸੀ।
ਭਾਰਤ ਦੀ ਟੀ-20 ਟੀਮ ਇਸ ਪ੍ਰਕਾਰ ਹੈ:
ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਰੈਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਧਰੁਵ ਜੁਰੇਲ (ਵਿਕਟਕੀਪਰ), ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ ਅਤੇ ਵਾਸ਼ਿੰਗਟਨ ਸੁੰਦਰ ।