ਨਿਊਯਾਰਕ ‘ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

Indian, Origin, Student, Shot Dead, New York

ਨਿਊਯਾਰਕ ‘ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਨਿਊਯਾਰਕ (ਏਜੰਸੀ)। ਬੀਤੀ ਰਾਤ ਨਿਊਯਾਰਕ ਦੇ ਕਿਊਨਜ਼ ਦੇ ਇਲਾਕੇ ‘ਚ ਇੱਕ ਭਾਰਤੀ ਮੂਲ ਦੇ (19) ਸਾਲਾ ਨੌਜਵਾਨ ਜੈ ਪਟੇਲ ਪੁੱਤਰ ਚੰਦਰ ਕਾਂਤ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜੈ ਪਟੇਲ ਰਾਤ ਨੂੰ ਘਰ ਤੋਂ ਜਿੰਮ ਗਿਆ ਸੀ। ਜਿੰਮ ਤੋਂ ਘਰ ਨੂੰ ਆਉਂਦੇ ਸਮੇਂ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਉਸ ਦੀ ਲਾਸ਼ ਘਰ ਤੋਂ ਥੋੜੀ ਦੂਰੋਂ ਹੀ ਮਿਲੀ। New York

ਮ੍ਰਿਤਕ ਨਿਊਯਾਰਕ ਦੀ ਨਸਾਊ ਕਾਉਂਟੀ ‘ਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਦਾ ਸੀ ਤੇ ਉਸ ਦਾ ਭਾਰਤ ਤੋਂ ਪਿਛੋਕੜ ਗੁਜਰਾਤ ਦੇ ਸੂਬੇ ਸੂਰਤ ਦੇ ਪਿੰਡ ਮੂਦ ਨਾਲ ਸੀ।ਜਾਣਕਾਰੀ ਮੁਤਾਬਕ ਇਸ ਇਲਾਕੇ ‘ਚ ਵਧੇਰੇ ਸਿੰਗਲ ਫੈਮਲੀ ਘਰ ਹਨ ਪਰ ਥੋੜ੍ਹੀਆਂ-ਬਹੁਤ ਅਪਾਰਟਮੈਂਟ ਇਮਾਰਤਾਂ ਵੀ ਹਨ, ਜਿਨ੍ਹਾਂ ਨੇੜਿਓਂ ਲਾਸ਼ ਮਿਲੀ।।ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ‘ਚ ਨਹੀਂ ਲਿਆ ਗਿਆ ਤੇ ਇਸ ਸਬੰਧੀ ਸਥਾਨਕ ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here