ਸਾਡੇ ਨਾਲ ਸ਼ਾਮਲ

Follow us

15.4 C
Chandigarh
Wednesday, February 11, 2026
More
    Home ਇੱਕ ਨਜ਼ਰ ਭਾਰਤੀ ਮੂਲ ਦੀ ...

    ਭਾਰਤੀ ਮੂਲ ਦੀ ਕਮਲਾ ਹੈਰੀਸ ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਉਮੀਦਵਾਰ ਐਲਾਨੀ

    ਹੈਰੀਸ ਨੇ ਵੀ ਟਵੀਟ ਕਰਕੇ ਪਾਰਟੀ ਦਾ ਕੀਤਾ ਧੰਨਵਾਦ

    ਵਾਸ਼ਿੰਗਟਨ। ਵਿਸ਼ਵ ਮਹਾਂਮਾਰੀ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ‘ਚ ਇਸ ਸਾਲ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਇਸ ਦਰਮਿਆਨ ਡੈਮੋਕ੍ਰੇਟਸ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਭਾਰਤੀ ਮੂਲ ਦੀ ਅਮਰੀਕੀ ਸੀਨੇਟਰ ਕਮਲਾ ਹੈਰੀਸ ਨੂੰ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ।

    ਬਿਡੇਨ ਨੇ ਮੰਗਲਵਾਰ ਨੂੰ 55 ਸਾਲਾ ਹੈਰੀਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਾਵਾਰ ਐਲਾਨਦਿਆਂ ਟਵਿੱਟਰ ‘ਤੇ ਲਿਖਿਆ, ”ਕਮਲਾ ਹੈਰੀਸ ਨੂੰ ਇਸ ਜੰਗ ‘ਚ ਆਪਣਾ ਸਾਥੀ ਬਣਾ ਕੇ ਮੈਂ ਬਹੁਤ ਖੁਸ਼ ਹਾਂ, ਉਨ੍ਹਾਂ ਦੀ ਗਿਣਤੀ ਦੇਸ਼ ‘ਚ ਸਭ ਤੋਂ ਚੰਗੇ ਸੀਨੇਟਰ ਵਜੋਂ ਹੁੰਦੀ ਹੈ। ਮੈਂ ਕਾਫ਼ੀ ਲੰਮੇ ਸਮੇਂ ਤੱਕ ਇਨ੍ਹਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਨੇ ਔਰਤਾਂ ਤੇ ਬੱਚਿਆਂ ਲਈ ਸ਼ਾਨਦਾਰ ਕੰਮ ਕੀਤਾ ਹੈ ਤੇ ਭਵਿੱਖ ਨੂੰ ਤਿਆਰ ਕੀਤਾ ਹੈ।” ਉਪ ਰਾਸ਼ਟਰਪਤੀ ਅਹੁਦੇ ‘ਤੇ ਆਪਣੇ ਨਾਂਅ ਦਾ ਐਲਾਨ ਹੋਣ ਤੋਂ ਬਾਅਦ ਹੈਰੀਸ ਨੇ ਵੀ ਟਵੀਟ ਕਰਕੇ ਪਾਰਟੀ ਦਾ ਧੰਨਵਾਦ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here