36 ਘੰਟਿਆਂ ’ਚ ਦੂਜਾ ਆਪਰੇਸ਼ਨ | Indian Navy
ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਸੋਮਾਲੀਆ ਦੇ ਪੂਰਬੀ ਤੱਟ ’ਤੇ ਅਰਬ ਸਾਗਰ ’ਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈ। ਈਰਾਨ ਦੇ ਝੰਡੇ ਵਾਲੇ ਜਹਾਜ ਨੂੰ 11 ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੂੰ ਜਹਾਜ ਨੂੰ ਬਚਾਉਣ ਲਈ ਭੇਜਿਆ। ਜਲ ਸੈਨਾ ਨੇ ਬਚਾਏ ਗਏ ਜਹਾਜ ਦਾ ਨਾਂਅ ਐਫਵੀ ਅਲ ਨਈਮੀ ਰੱਖਿਆ ਹੈ। ਬਚਾਅ ਕਾਲ ਮਿਲਣ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਨੂੰ ਸਾਰੇ ਮਲਾਹਾਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਬਚਾਅ ਮੁਹਿੰਮ ਤੋਂ ਬਾਅਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਪਿਛਲੇ 36 ਘੰਟਿਆਂ ’ਚ ਇਹ ਦੂਜਾ ਮਾਮਲਾ ਹੈ ਜਦੋਂ ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਦੇ ਖਿਲਾਫ ਮੁਹਿੰਮ ਚਲਾਉਣ ਲਈ ਆਪਣੇ ਜੰਗੀ ਬੇੜੇ ਨੂੰ ਭੇਜਿਆ ਹੈ। (Indian Navy)
ਕੀ ‘ਪਾਸਪੋਰਟ ਟੂ ਡ੍ਰੀਮ ਅਬਰੋਡ’ ਨਵੇਂ ਦਿਸਹੱਦੇ ਖੋਜਣ ਦੇ ਯੋਗ ਹੋਵੇਗਾ?
ਐਤਵਾਰ ਰਾਤ ਨੂੰ ਵੀ ਭਾਰਤ ਨੇ ਈਰਾਨ ਦੇ ਮੱਛੀ ਫੜਨ ਵਾਲੇ ਜਹਾਜ ਐਫਵੀ ਇਮਾਨ ਨੂੰ ਬਚਾਇਆ ਸੀ। ਇਸ ’ਤੇ ਵੀ ਸਮੁੰਦਰੀ ਡਾਕੂਆਂ ਨੇ ਕਬਜਾ ਕਰ ਲਿਆ ਸੀ। ਜਹਾਜ ’ਚ 17 ਈਰਾਨੀ ਅਮਲੇ ਦੇ ਮੈਂਬਰ ਸਵਾਰ ਸਨ। ਦੋਵੇਂ ਆਪਰੇਸ਼ਨ ਕੋਚੀ ਦੇ ਪੱਛਮ ’ਚ 850 ਸਮੁੰਦਰੀ ਮੀਲ ਯਾਨੀ 1574 ਕਿਲੋਮੀਟਰ ਦੂਰ ਕੀਤੇ ਗਏ ਸਨ। ਅਰਬ ਸਾਗਰ ’ਚ ਸਮੁੰਦਰੀ ਡਾਕੂਆਂ ਦੇ ਹਮਲੇ ਦਾ ਇਹ ਛੇਵਾਂ ਮਾਮਲਾ ਹੈ। ਇਸ ਘਟਨਾ ਤੋਂ ਠੀਕ 15 ਦਿਨ ਪਹਿਲਾਂ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੇ ਈਰਾਨੀ ਜਹਾਜ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ ਸੀ। ਸੋਮਵਾਰ ਨੂੰ, ਈਰਾਨ ਦੇ ਝੰਡੇ ਵਾਲੇ ਜਹਾਜ ਅਲ ਨਈਮੀ ’ਤੇ ਸਮੁੰਦਰੀ ਡਾਕੂਆਂ ਨੇ ਹਮਲਾ ਕੀਤਾ ਅਤੇ ਜਹਾਜ ’ਤੇ ਸਵਾਰ ਸਾਰੇ 19 ਲੋਕਾਂ ਨੂੰ ਬੰਧਕ ਬਣਾ ਲਿਆ। (Indian Navy)