
Jasbir Singh Spy Case: (ਐਮ ਕੇ ਸ਼ਾਇਨਾ) ਮੋਹਾਲੀ। ਬੀਤੇ ਦਿਨੀਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਵੱਲੋਂ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਰੋਪੜ ਨਿਵਾਸੀ ਜਸਬੀਰ ਸਿੰਘ ਨੂੰ ਸ਼ਨਿੱਚਰਵਾਰ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮੋਹਾਲੀ ਅਦਾਲਤ ਵੱਲੋਂ ਜਸਬੀਰ ਸਿੰਘ ਨੂੰ 2 ਦਿਨਾਂ ਦੇ ਰਿਮਾਂਡ ਉਤੇ ਭੇਜਿਆ ਗਿਆ। ਹਾਲਾਂਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਮੋਹਾਲੀ ਵੱਲੋਂ ਜਸਬੀਰ ਸਿੰਘ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਸ ਦੇ ਲੈਪਟਾਪ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਹੈ। ਪਰ ਅਦਾਲਤ ਵੱਲੋਂ ਜਸਵੀਰ ਸਿੰਘ ਨੂੰ ਦੋ ਦਿਨਾਂ ਦੀ ਰਿਮਾਂਡ ਉੱਤੇ ਹੀ ਭੇਜਿਆ ਗਿਆ ਹੈ।
ਪਿਛਲੀ ਰਿਮਾਂਡ ਦੌਰਾਨ ਪਹਿਲਾਂ ਵੀ ਜਸਬੀਰ ਸਿੰਘ ਨੇ ਵੱਡੇ ਖੁਲਾਸੇ ਕੀਤੇ ਹਨ ਕਿ ਤੀਜੀ ਵਾਰ ਜਦੋਂ ਉਹ ਓਪਨ ਵੀਜ਼ਾ ਉਤੇ ਪਾਕਿਸਤਾਨ ਗਿਆ ਸੀ ਤਾਂ ਉਸਦੀ ਮੁਲਾਕਾਤ ਪਾਕਿਸਤਾਨੀ ਸਾਬਕਾ ਇੰਸਪੈਕਟਰ ਨਾਸੀਰ ਢਿੱਲੋਂ ਨਾਲ ਹੋਈ ਸੀ ਜੋ ਕਿ ਇਸ ਜਾਸੂਸੀ ਨੈਟਵਰਕ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਜੋ ਹੋਰ ਯੂਟਿਊਬਰ ਜਸਬੀਰ ਨਾਲ ਪਾਕਿਸਤਾਨ ਗਏ ਸਨ, ਉਹਨਾਂ ਨੂੰ ਵੀ ਸੰਮਨ ਭੇਜ ਕੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁੱਛਗਿਛ ਕਰੇਗੀ।
ਇਹ ਵੀ ਪੜ੍ਹੋ: Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ
ਦੱਸ ਦਈਏ ਕਿ ਜਸਬੀਰ ਸਿੰਘ ਨੇ ਹਰਿਆਣਾ-ਅਧਾਰਤ ਯੂਟੀਊਬਰ ਜੋਤੀ ਮਲਹੋਤਰਾ (ਜਾਸੂਸੀ ਲਈ ਗ੍ਰਿਫਤਾਰ) ਅਤੇ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼, ਇੱਕ ਪਾਕਿਸਤਾਨੀ ਨਾਗਰਿਕ ਅਤੇ ਕੱਢੇ ਗਏ ਪਾਕਿ ਹਾਈ ਕਮਿਸ਼ਨ ਅਧਿਕਾਰੀ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ’ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਪਾਕਿਸਤਾਨੀ ਸੈਨਾ ਅਧਿਕਾਰੀਆਂ ਅਤੇ ਬਲਾਗਰਾਂ ਨੂੰ ਮਿਲਿਆ ਸੀ। ਉਸਨੇ ਸਾਲ 2020, 2021, 2024 ਵਿੱਚ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਸੀ। Jasbir Singh Spy Case
ਜਾਂਚ ਦੌਰਾਨ ਉਸਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ-ਅਧਾਰਤ ਨੰਬਰ
ਇੱਥੇ ਦੱਸਣ ਯੋਗ ਹੈ ਕਿ ਜਾਂਚ ਦੌਰਾਨ ਉਸਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ-ਅਧਾਰਤ ਨੰਬਰ ਹੋਣ ਦਾ ਪਤਾ ਲੱਗਿਆ ਸੀ, ਜੋ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਅਧੀਨ ਹਨ। ਜਯੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਜਸਬੀਰ ਨੇ ਇਨ੍ਹਾਂ ਪੀਆਈਓਜ਼ ਨਾਲ ਆਪਣੇ ਸੰਪਰਕਾਂ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਨ੍ਹਾਂ ਦਾ ਪਤਾ ਨਾ ਲੱਗ ਸਕੇ। ਐਸਐਸਓਸੀ, ਮੋਹਾਲੀ ਵੱਲੋਂ ਇਸ ਵਿਆਪਕ ਜਾਸੂਸੀ-ਅੱਤਵਾਦ ਨੈੱਟਵਰਕ ਨੂੰ ਖਤਮ ਕਰਨ ਅਤੇ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।