ਭਾਰਤੀ ਮੂਲ ਦੀ ਡਾਕਟਰ ਅਮਰੀਕੀ ਸੰਚਾਰ ਕਮਿਸ਼ਨ ਦੀ ਪਹਿਲੀ ਮਹਿਲਾ ਸੀਟੀਓ ਨਿਯੁਕਤ

Indian doctor, US CTO, Communications Commission

ਭਾਰਤੀ ਮੂਲ ਦੀ ਡਾਕਟਰ ਅਮਰੀਕੀ ਸੰਚਾਰ ਕਮਿਸ਼ਨ ਦੀ ਪਹਿਲੀ ਮਹਿਲਾ ਸੀਟੀਓ ਨਿਯੁਕਤ
ਯੂਨੀਵਰਸਿਟੀ ਆਫ਼ ਸਾਊਦਰਨ ਤੋਂ ਕੀਤੀ ਸੀ ਪੀਐੱਚਡੀ

ਵਾਸ਼ਿੰਗਟਨ (ਏਜੰਸੀ)। ਭਾਰਤੀ ਮੂਲ ਦੀ ਡਾਕਟਰ Doctor ਮੋਨੀਸ਼ਾ ਘੋਸ਼ ਨੂੰ ਅਮਰੀਕਾ ਦੇ ਸ਼ਕਤੀਸ਼ਾਲੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (ਸੰਘੀ ਸੰਚਾਰ ਕਮਿਸ਼ਨ) ਦੀ ਪਹਿਲੀ ਮਹਿਲਾ ਚੀਫ ਤਕਨਾਲੋਜੀ ਅਫਸਰ (ਸੀਟੀਓ) ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਇਤਿਹਾਸ ‘ਚ ਘੋਸ਼ ਤੋਂ ਪਹਿਲਾਂ ਇਸ ਅਹੁਦੇ ‘ਤੇ ਕਿਸੇ ਵੀ ਮਹਿਲਾ ਨੂੰ ਨਿਯੁਕਤ ਨਹੀਂ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਭਾਰਤੀ ਮੂਲ ਦੇ ਅਜੀਤ ਪਈ ਹਨ। ਡਾਕਟਰ ਮੋਨੀਸ਼ਾ ਘੋਸ਼ 13 ਜਨਵਰੀ ਤੋਂ ਉਹਨਾਂ ਨੂੰ ਤਕਨੀਕ ਅਤੇ ਇੰਜੀਨੀਅਰਿੰਗ ਦੇ ਮੁੱਦੇ ‘ਤੇ ਸਲਾਹ ਦੇਵੇਗੀ। ਇਸ ਤੋਂ ਇਲਾਵਾ ਉਹ ਕਮਿਸ਼ਨ ਦੇ ਤਕਨਾਲੋਜੀ ਵਿਭਾਗ ਦੇ ਨਾਲ ਕੰਮ ਕਰੇਗੀ। ਮੋਨੀਸ਼ਾ ਘੋਸ਼ ਨੇ 1986 ‘ਚ ਆਈ.ਆਈ.ਟੀ. ਖੜਗਪੁਰ ਤੋਂ ਬੀ.ਟੈੱਕ ਕੀਤੀ ਸੀ। ਇਸ ਤੋਂ ਬਾਅਦ 1991 ‘ਚ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਸਾਊਦਰਨ ਕੈਲੀਫੋਰਨੀਆ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ‘ਚ ਪੀ.ਐੱਚ.ਡੀ. ਕੀਤੀ ਸੀ।

  • ਘੋਸ਼ ਨੈਸ਼ਨਲ ਸਾਈਂਸ ਫਾਊਂਡੇਸ਼ਨ ਦੇ ਕੰਪਿਊਟਰ ਨੈੱਟਵਰਕ ਡਿਵੀਜ਼ਨ ‘ਚ ਪ੍ਰੋਗਰਾਮ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰ ਰਹੀ ਸੀ।
  • ਉਹ ਯੂਨੀਵਰਸਿਟੀ ਆਫ ਸ਼ਿਕਾਗੋ ਵਿਚ ਰਿਸਰਚ ਪ੍ਰੋਫੈਸਰ ਵੀ ਰਹੀ ਹੈ।
  • ਇਸ ਤੋਂ ਇਲਾਵਾ ਉਹ ਕਮਿਸ਼ਨ ਦੇ ਤਕਨਾਲੋਜੀ ਵਿਭਾਗ ਦੇ ਨਾਲ ਕੰਮ ਕਰੇਗੀ।

Doctor

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।