ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home Breaking News ਪਾਕਿ ‘ਚ...

    ਪਾਕਿ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ

    (ਏਜੰਸੀ) ਨਵੀਂ ਦਿੱਲੀ। ਅਜਿਹੇ ਸਮੇਂ ਜਦੋਂ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਲੈ ਕੇ ਕੌਮਾਂਤਰੀ ਕੋਰਟ ‘ਚ ਭਾਰਤ ਤੇ ਪਾਕਿਸਤਾਨ ਆਹਮੋਂ-ਸਾਹਮਣੇ ਹਨ, ਪਾਕਿ ‘ਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ‘ਤੇ ਮੁਕੰਮਲ ਵੀਜ਼ਾ ਦਸਤਾਵੇਜ਼ ਨਾ ਹੋਣ ਦਾ ਦੋਸ਼ ਹੈ ਇਸ ਵਿਅਕਤੀ ਦੀ ਪਛਾਣ ਸ਼ੇਖ ਨਬੀ ਵਜੋਂ ਹੋਈ ਹੈ ।

    ਇਹ ਮੁੰਬਈ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਰਾਜਧਾਨੀ ਇਸਲਾਮਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਇਸਲਾਮਾਬਾਦ ਪੁਲਿਸ ਨੇ ਉਸ ਨੂੰ ਰੂਟੀਨ ਗਸ਼ਤ ਦੌਰਾਨ ਐਫ-8 ਇਲਾਕੇ ਤੋਂ ਹਿਰਾਸਤ ‘ਚ ਲਿਆ ਸੀ ਉਸ ‘ਤੇ ਪੂਰਨ ਦਸਤਾਵੇਜ਼ ਨਾ ਹੋਣ ਦਾ ਦੋਸ਼ ਲਾ ਕੇ ਉਸ ਨੂੰ ਫਾਰਨਰਸ ਐਕਟ ਦੀ ਧਾਰਾ 14 ਤਹਿਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ਾ ਕੀਤਾ ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ>

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here