Operation Shiv Shakti: ਫੌਜ ਦਾ ਆਪ੍ਰੇਸ਼ਨ ਸ਼ਿਵਸ਼ਕਤੀ, ਪੁੰਛ ’ਚ 2 ਅੱਤਵਾਦੀ ਢੇਰ

Operation Shiv Shakti
Operation Shiv Shakti: ਫੌਜ ਦਾ ਆਪ੍ਰੇਸ਼ਨ ਸ਼ਿਵਸ਼ਕਤੀ, ਪੁੰਛ ’ਚ 2 ਅੱਤਵਾਦੀ ਢੇਰ

ਤਿੰਨ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ

  • ਕੰਟਰੋਲ ਰੇਖਾ ਨੇੜੇ ਘੁਸਪੈਠ ਕਰ ਰਹੇ ਸਨ | Operation Shiv Shakti

ਸ਼੍ਰੀਨਗਰ (ਏਜੰਸੀ)। Operation Shiv Shakti: ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ’ਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ, ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਮੰਗਲਵਾਰ ਦੇਰ ਰਾਤ ਦੇਗਵਾਰ ਸੈਕਟਰ ਦੇ ਮਾਲਦੀਵੇਲਨ ਖੇਤਰ ’ਚ ਸ਼ੱਕੀ ਗਤੀਵਿਧੀਆਂ ਵੇਖੀਆਂ। ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਇਸ ਆਪ੍ਰੇਸ਼ਨ ਨੂੰ ਸ਼ਿਵਸ਼ਕਤੀ ਦਾ ਨਾਂਅ ਦਿੱਤਾ ਗਿਆ ਹੈ। ਅੱਤਵਾਦੀਆਂ ਤੋਂ 3 ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।

ਇਹ ਖਬਰ ਵੀ ਪੜ੍ਹੋ : Sardulgarh News: ਸੋਸ਼ਲ ਮੀਡੀਆ ’ਤੇ ਕੀਤੀ ਗਲਤੀ ਪਈ ਮਹਿੰਗੀ, ਹੋ ਗਈ ਤੁਰੰਤ ਕਾਰਵਾਈ, ਤੁਸੀਂ ਵੀ ਦਿਓ ਧਿਆਨ

ਇਹ ਪਿਛਲੇ ਤਿੰਨ ਦਿਨਾਂ ’ਚ ਫੌਜ ਦਾ ਦੂਜਾ ਮੁਕਾਬਲਾ ਹੈ। 28 ਜੁਲਾਈ ਨੂੰ ਸੁਰੱਖਿਆ ਬਲਾਂ ਨੇ ਸ਼੍ਰੀਨਗਰ ਦੇ ਦਾਚੀਗਾਮ ਨੈਸ਼ਨਲ ਪਾਰਕ ਨੇੜੇ ਹਰਵਾਨ ਖੇਤਰ ’ਚ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ’ਚ ਪਹਿਲਗਾਮ ਹਮਲੇ ਦਾ ਮੁੱਖ ਮੁਲਜ਼ਮ ਸੁਲੇਮਾਨ ਸ਼ਾਮਲ ਸੀ। ਬਾਕੀ ਦੋ ਅੱਤਵਾਦੀਆਂ ਦੀ ਪਛਾਣ ਜਿਬਰਾਨ ਅਤੇ ਹਮਜ਼ਾ ਅਫਗਾਨੀ ਵਜੋਂ ਹੋਈ ਹੈ। ਜਿਬਰਾਨ 2024 ਦੇ ਸੋਨਮਾਰਗ ਸੁਰੰਗ ਪ੍ਰੋਜੈਕਟ ’ਤੇ ਹਮਲੇ ’ਚ ਸ਼ਾਮਲ ਸੀ। ਇਸਨੂੰ ਆਪ੍ਰੇਸ਼ਨ ਮਹਾਦੇਵ ਦਾ ਨਾਂਅ ਦਿੱਤਾ ਗਿਆ ਹੈ। Operation Shiv Shakti