
Veteran Achievers Award: ਅਬੋਹਰ, (ਮੇਵਾ ਸਿੰਘ)। ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਚ ਕਾਫੀ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਮੁਫ਼ਤ ਸਰੀਰਕ ਸਿੱਖਿਆ ਦੇ ਰਹੀ ਐਮਐਸ ਅਕੈਡਮੀ ਦੇ ਕੋਚ ਮਲਕੀਤ ਸਿੰਘ ਨੂੰ ਥਲ ਸੈਨਾ ਜਨਰਲ ਉਪੇਂਦਰ ਤ੍ਰਿਵੇਦੀ ਵੱਲੋਂ ਵੈਟਰਨ ਅਚੀਵਰਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਕੈਡਮੀ ਵੱਲੋਂ ਦੱਸਿਆ ਗਿਆ ਇਹ ਐਵਾਰਡ ਮਲਕੀਤ ਸਿੰਘ ਨੂੰ ਉਨ੍ਹਾਂ ਦੀ ਦੇਸ਼ ਸੇਵਾ ਦੀ ਭਾਵਨਾ ਨੂੰ ਦੇਖਦੇ ਹੋਏ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਹਜਾਰਾਂ ਨੌਜਵਾਨਾਂ ਨੂੰ ਸਰੀਰਕ ਸਿੱਖਿਆ ਪ੍ਰਦਾਨ ਕੀਤੀ ਹੈ,
ਜਿੰਨਾਂ ’ਚੋਂ ਬਹੁਤ ਸਾਰੇ ਨੌਜਵਾਨ ਇਸ ਵਕਤ ਭਾਰਤੀ ਫੌਜ, ਪੁਲਿਸ, ਬੀਐਸਐਫ ਆਦਿ ਵਿਚ ਕੰਮ ਕਰਕੇ ਆਪਣਾ, ਮਾਪਿਆਂ, ਅਕੈਡਮੀ, ਕਾਲਜ ਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਬੀਤੀ ਕੱਲ੍ਹ ਸ਼ਾਮ ਰੇਲਵੇ ਸਟੇਸ਼ਨ ਅਬੋਹਰ ’ਤੇ ਪਹੁੰਚਣ ਮੌਕੇ ਅਕੈਡਮੀ ਦੇ ਵਿਦਿਆਰਥੀਆਂ ਨੇ ਪੂਰੀ ਗਰਮਜ਼ੋਸੀ ਨਾਲ ਕੋਚ ਮਲਕੀਤ ਸਿੰਘ ਦਾ ਸਵਾਗਤ ਕੀਤਾ। Veteran Achievers Award