ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News ਯੂਏਈ ‘ਚ...

    ਯੂਏਈ ‘ਚ Corona Virus ਦੇ 15 ਨਵੇਂ ਮਾਮਲੇ, ਇੱਕ ਭਾਰਤੀ ਵੀ ਪ੍ਰਭਾਵਿਤ

    Corona

    ਯੂਏਈ ‘ਚ Corona Virus ਦੇ 15 ਨਵੇਂ ਮਾਮਲੇ

    ਇੱਕ ਭਾਰਤੀ ਵੀ ਪ੍ਰਭਾਵਿਤ | Corona Virus

    ਦੁਬਈ (ਏਜੰਸੀ)। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਸਣੇ 15 ਹੋਰ ਵਿਅਕਤੀ ਜਾਨਲੇਵਾ ਕੋਰੋਨਾਵਾਇਰਸ Corona Virus ਤੋਂ ਪ੍ਰਭਾਵਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਯੂਏਈ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ।। ਸਿਹਤ ਤੇ ਰੋਕਥਾਮ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹਨਾਂ 15 ਵਿੱਚੋਂ 13 ਲੋਕ ਹਾਲ ਹੀ ਵਿਚ ਵਿਦੇਸ਼ ਤੋਂ ਸੰਯੁਕਤ ਅਰਬ ਅਮੀਰਾਤ ਆਏ ਹਨ। ਇਹਨਾਂ ਵਿਚੋਂ ਤਿੰਨ ਵਿਅਕਤੀ ਯੂ.ਏ.ਈ. ਦੇ, ਦੋ-ਦੋ ਸਾਊਦੀ ਅਰਬ, ਇਥੋਪੀਆ ਤੇ ਈਰਾਨ ਦੇ ਹਨ ਜਦਕਿ ਇੱਕ-ਇੱਕ ਵਿਅਕਤੀ ਥਾਈਲੈਂਡ, ਮੋਰੱਕੋ, ਚੀਨ ਤੇ ਭਾਰਤ ਦਾ ਵੀ ਹੈ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਯੂ.ਏ.ਈ. ਕੋਵਿਡ-19 ਨਾਲ ਇਨਫੈਕਟਡ ਦੋ ਲੋਕਾਂ ਦੇ ਸਿਹਤਮੰਦ ਹੋਣ ਤੇ ਵੱਖ-ਵੱਖ ਦੇਸ਼ਾਂ ਦੇ 15 ਲੋਕਾਂ ਦੇ ਇਨਫੈਕਟਡ ਪਾਏ ਜਾਣ ਦਾ ਐਲਾਨ ਕਰਦਾ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 45 ਹੋ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here