ਭਾਰਤੀ ਹਵਾਈ ਫੌਜ ਨੇ ਜਾਰੀ ਕੀਤਾ ਬਾਲਾਕੋਟ ਸਟਰਾਈਕ ਦਾ ਵੀਡੀਓ

Indian Air Force, Releases, Video, Balakot strike

ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਮੁੱਖ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ 27 ਫਰਵਰੀ ਨੂੰ ਸ੍ਰੀ ਨਗਰ ‘ਚ ਐਮਆਈ-17 ਹੈਲੀਕਾਪਟਰਹ ਕ੍ਰੈਸ਼ ਸਬੰਧੀ ਕੋਰਟ ਆਫ ਇਨਕਿਉਆਰੀ ਨੇ ਜਾਂਚ ਪੂਰੀ ਕਰ ਲਈ ਹੈ। ਇਨ੍ਹਾਂ ‘ਚ ਦੋ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ”ਇਹ ਸਾਡੀ ਗਲਤੀ ਸੀ ਅਸੀਂ ਆਪਣੇ ਹੀ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ। ਅਸੀਂ ਇਹ ਗਲਤੀ ਭਵਿੱਖ ‘ਚ ਨਹੀਂ ਦੋਹਰਾਵਾਂਗੇ।”

ਏਅਰ ਚੀਫ ਮਾਰਸ਼ਲ ਭਦੌਰੀਆ ਨੇ ਸਾਲਾਨਾ ਏਅਰ ਫੋਰਸ ਡੇ ਪ੍ਰੈਸ ਕਾਨਫਰੰਸ ਮੌਕੇ ‘ਤੇ ਬਾਲਾਕੋਟ ਸਟਰਾਈਕ ਦਾ ਪ੍ਰਮੋਸ਼ਨਲ ਵੀਡੀਓ ਜਾਰੀ ਕੀਤਾ। ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਭਾਰਤੀ ਸੈਨਿਕਾਂ ਨੇ ਕਿਸ ਤਰ੍ਹਾਂ ਬਾਲਾਕੋਟ ਸਟਰਾਈਕ ਨੂੰ ਅੰਜਾਮ ਦਿੱਤਾ ਸੀ। ਏਅਰ ਚੀਫ ਮਾਰਸ਼ਲ ਭਦੌਰੀਆ ਨੇ ਕਿਹਾ, ”ਹਵਾਈ ਫੌਜ ਨੇ 26 ਫਰਵਰੀ ਨੂੰ ਬਾਲਾਕੋਟ ਸਟਰਾਈਕ ਸਮੇਤ, ਇੱਕ ਸਾਲ ‘ਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। 27 ਫਰਵਰੀ ਨੂੰ ਪਾਕਿਸਤਾਨ ਨਾਲ ਹਵਾਈ ਜੰਗ ਹੋਈ ਸੀ। ਇਸ ‘ਚ ਭਾਰਤ ਨੇ ਆਪਣਾ ਮਿਗ-21 ਅਤੇ ਪਾਕਿਸਤਾਨ ਨੇ ਐਫ-16 ਲੜਾਕੂ ਵਿਮਾਨ ਗਵਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here