ਭਾਰਤ ਏ ਬਨਾਮ ਨਿਊਜ਼ੀਲੈਂਡ ਏ ਚਾਰ ਰੋਜ਼ਾ ਮੈਚ;4 ਬੱਲੇਬਾਜ਼ਾਂ ਨੇ ਠੋਕੇ ਅਰਧ ਸੈਂਕੜੇ

ਪ੍ਰਿਥਵੀ, ਪਾਰਥਿਵ, ਮਯੰਕ ਅਤੇ ਵਿਹਾਰੀ ਦੇ ਅਰਧ ਸੈਂਕੜੇ

 

ਕਪਤਾਨ ਰਹਾਣੇ ਅਤੇ ਓਪਨਰ ਮੁਰਲੀ ਵਿਜੇ ਰਹੇ ਨਾਕਾਮ

ਏਜੰਸੀ,
ਵੇਲਿੰਗਟਨ, 16 ਨਵੰਬਰ
ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾੱ ਸਮੇਤ ਚਾਰ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਭਾਰਤ ਏ ਨੇ ਨਿਊਜ਼ੀਲੈਂਡ ਏ ਵਿਰੁੱਧ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਪਹਿਲੇ ਦਿਨ 5 ਵਿਕਟਾਂ ‘ਤੇ 340 ਦੌੜਾਂ ਬਣਾਈਆਂ

 

 
ਚਾਰ ਰੋਜ਼ਾ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ‘ਤੇ ਪਾਰਥਿਵ ਪਟੇਲ 111 ਗੇਂਦਾਂ ਹ’ਚ 79 ਦੌੜਾਂ ਬਣਾ ਕੇ ਖੇਡ ਰਹੇ ਸਨ ਇੰਗਲੈਂਡ ਵਿਰੁੱਧ ਅਰਧ ਸੈਂਕੜੇ ਨਾਲ ਟੈਸਟ ਕਰੀਅਰ ‘ਚ ਸ਼ੁਰੂਆਤ ਕਰਨ ਵਾਲੇ ਹਨੁਮਾ ਵਿਹਾਰੀ ਨੇ 150 ਗੇਂਦਾਂ ‘ਚ 86 ਦੌੜਾਂ ਬਣਾਈਆਂ ਉਹ ਦਿਨ ਦੀ ਆਖ਼ਰੀ ਗੇਂਦ ‘ਤੇ ਆਊਟ ਹੋਏ ਵਿਹਾਰੀ ਨੇ ਆਪਣੀ ਪਾਰੀ ‘ਚ 8 ਚੌਕੇ ਲਾਏ, ਜਦੋਂਕਿ ਪਟੇਲ ਹੁਣ ਤੱਕ 10 ਚੌਕੇ ਲਾ ਚੁੱਕੇ ਹਨ ਮਯੰਕ ਅੱਗਰਵਾਲ ਨੇ 65 ਅਤੇ ਸ਼ਾੱ ਨੇ 62 ਦੌੜਾਂ ਬਣਾਈਆਂ

 

 
ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਅਤੇ ਭਾਰਤੀ ਟੀਮ ਨੇ ਪਹਿਲਾਂ?ਬੱਲੇਬਾਜ਼ੀ ਕਰਦਿਆਂ ਭਾਰਤ ਏ ਨੂੰ ਸ਼ਾੱ ਅਤੇ ਮੁਰਲੀ ਵਿਜੇ ਨੇ ਚੰਗੀ ਸ਼ੁਰੂਆਤ ਦਿੱਤੀ ਮੁਰਲੀ 28 ਦੌੜਾਂ ਬਣਾ ਕੇ ਆਊਟ ਹੋਏ ਸ਼ਾੱ ਨੇ ਅੱਗਰਵਾਲ ਨਾਲ 50 ਦੌੜਾਂ ਦੀ ਭਾਈਵਾਲੀ ਕੀਤੀ ਪਰ ਖੱਬੇ ਹੱਥ ਦੇ ਸਪਿੱਨਰ ਵਾਨ ਵੋਰਕੋਮ ਨੇ ਉਹਨਾਂ ਨੂੰ ਆਊਟ ਕਰ ਦਿੱਤਾ ਵਿਹਾਰੀ ਅਤੇ ਅੱਗਰਵਾਲ ਨੇ ਤੀਸਰੀ ਵਿਕਟ ਲਈ 73 ਦੌੜਾਂ ਜੋੜੀਆਂ ਅੱਗਰਵਾਲ ਨੂੰ ਮੱਧਮ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੇ ਬੋਲਡ ਕੀਤਾ ਸ਼ਾੱ ਨੇ 88 ਗੇਂਦਾਂ ਦੀ ਪਾਰੀ ‘ਚ 6 ਚੌਕੇ ਅਤੇ ਇੱਕ ਛੱਕਾ ਲਾਇਆ ਜਦੋਂਕਿ ਅੱਗਰਵਾਲ ਨੇ 10 ਚੌਕੇ ਅਤੇ 2 ਛੱਕੇ ਜੜੇ ਕਪਤਾਨ ਅਜਿੰਕਾ ਰਹਾਣੇ 12 ਦੌੜਾਂ ਬਣਾ ਕੇ ਆਊਟ ਹੋਏ ਪਰ ਵਿਹਾਰੀ ਅਤੇ ਪਟੇਲ ਨੇ ਪੰਜਵੀਂ ਵਿਕਟ ਲਈ 138 ਦੌੜਾਂ ਜੋੜੀਆਂ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।