ਏਜੰਸੀ/ਵਿਸ਼ਾਖਾਪਟਨਮ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (35 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ (87 ਦੌੜਾਂ ‘ਤੇ ਚਾਰ ਵਿਕਟਾਂ) ਦੀ ਕਹਿਰ ਢਾਹਉਂਦੀਆਂ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ 191 ਦੌੜਾਂ ਨਾਲ ਢੇਰ ਕਰਕੇ ਪਹਿਲਾ ਟੈਸਟ 203 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਭਾਰਤ ਨੇ ਇਸ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ। India
ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 395 ਦੌੜਾਂ ਦਾ ਟੀਚਾ ਰੱਖਿਆ ਸੀ ਦੱਖਣੀ ਅਫਰੀਕਾ ਨੇ ਸ਼ਨਿੱਚਰਵਾਰ ਨੂੰ ਇੱਕ ਵਿਕਟ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ 63.5 ਓਵਰਾਂ ‘ਚ 191 ਦੌੜਾਂ ‘ਤੇ ਸਿਮਟ ਗਈ ਭਾਰਤ ਦੀ ਦੋਵਾਂ ਪਾਰੀਆਂ ‘ਚ 176 ਅਤੇ 127 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਪਹਿਲੀ ਪਾਰੀ ‘ਚ ਖਾਲੀ ਹੱਥ ਰਹੇ ਸ਼ਮੀ ਨੇ ਦੂਜੀ ਪਾਰੀ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 10.5 ਓਵਰਾਂ ‘ਚ 35 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕੀਤੀਆਂ ਜਡੇਜਾ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 25 ਓਵਰਾਂ ‘ਚ 87 ਦੌੜਾਂ ‘ਤੇ ਚਾਰ ਵਿਕਟਾਂ ਲਈਆਂ ਪਹਿਲੀ ਪਾਰੀ ‘ਚ ਸੱਤ ਵਿਕਟਾਂ ਲੈਣ ਵਾਲੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ 20 ਓਵਰਾਂ ‘ਚ 44 ਦੌੜਾਂ ‘ਤੇ ਇੱਕ ਵਿਕਟ ਮਿਲੀ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਤੀਜੀ ਜਿੱਤ ਹੈ ਭਾਰਤ ਨੇ 7 ਵਿਕਟਾਂ ‘ਤੇ 502 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਕੀਤੀ ਸੀ। India
ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 431 ਦੌੜਾਂ ਬਣਾਈਆਂ ਸਨ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 71 ਦੌੜਾਂ ਦਾ ਵਾਧਾ ਮਿਲਿਆ ਸੀ ਅਤੇ ਭਾਰਤ ਨੇ ਦੂਜੀ ਪਾਰੀ 4 ਵਿਕਟਾਂ ‘ਤੇ 323 ਦੌੜਾਂ ‘ਤੇ ਐਲਾਨ ਕਰਕੇ ਦੱਖਣੀ ਅਫਰੀਕਾ ਸਾਹਮਣੇ 395 ਦੌੜਾਂ ਦਾ ਟੀਚਾ ਰੱਖਿਆ ਸੀ ਪਹਿਲੀ ਪਾਰੀ ‘ਚ ਸ਼ਲਾਘਾਯੋਗ ਸੰਘਰਸ਼ ਕਰਨ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦੂਜੀ ਪਾਰੀ ‘ਚ ਗੇਡੇ ਟੇਕ ਗਏ ਅਤੇ ਪੂਰੀ ਟੀਮ 191 ਦੌੜਾਂ ‘ਤੇ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੁਕਾਬਲਾ 203 ਦੌੜਾਂ ਨਾਲ ਜਿੱਤ ਲਿਆ ਦੱਖਣੀ ਅਫਰੀਕਾ ਲਈ 10ਵੇਂ ਨੰਬਰ ਦੇ ਬੱਲੇਬਾਜ਼ ਡੇਨ ਪਿਏਟ ਨੇ 107 ਗੇਂਦਾਂ ‘ਚ 9 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ ਸੇਨੁਰਨ ਮੁਥੁਸਾਮੀ ਨੇ 108 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ ਨਾਬਾਦ 49 ਦੌੜਾਂ ਦਾ ਯੋਗਦਾਨ ਦਿੱਤਾ।
ਮੁਥੁਸਾਮੀ ਪਹਿਲੀ ਵਾਰੀ ‘ਚ ਵੀ 33 ਦੌੜਾਂ ਬਣਾ ਕੇ ਨਾਬਾਦ ਰਹੇਸਨ ਦੱਖਣੀ ਅਫਰੀਕਾ ਦੇ ਚਾਰ ਬੱਲੇਬਾਜ਼ ਬਿਨਾ ਖਾਤਾ ਖੋਲ੍ਹੇ ਆਊਟ ਹੋਏ ਇੱਕ ਸਮੇਂ ਦੱਖਣੀ ਅਫਰੀਕਾ ਦੇ ਅੱਠ ਬੱਲੇਬਾਜ਼ 27ਵੇਂ ਓਵਰ ਤੱਕ ਸਿਰਫ 70 ਦੌੜਾਂ ‘ਤੇ ਪਵੇਲੀਅਨ ਪਰਤ ਚੁੱਕੇ ਸਨ ਪਰ ਮੁਥੁਸਾਮੀ ਅਤੇ ਪਿਏਟ ਨੇ ਨੌਵੀਂ ਵਿਕਟ ਲਈ 91 ਅਤੇ ਮੁਥੁਸਾਮੀ ਅਤੇ ਕਗਿਸੋ ਰਬਾਡਾ ਨੇ 10ਵੀਂ ਵਿਕਟ ਲਈ 30 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਵੱਡੀ ਸ਼ਰਮਿੰਦਗੀ ਤੋਂ ਕੁਝ ਹੱਦ ਤੱਕ ਬਚਾ ਲਿਆ ਸ਼ਮੀ ਨੇ ਆਪਣੀ ਕਰੀਅਰ ‘ਚ ਪੰਜਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਲੜੀ ਦਾ ਦੂਜਾ ਟੈਸਟ 10 ਅਕਤੂਬਰ ਤੋਂ ਪੂਨੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।