ਸਾਡੇ ਨਾਲ ਸ਼ਾਮਲ

Follow us

17.9 C
Chandigarh
Thursday, January 22, 2026
More
    Home Breaking News ਕਿਸ਼ਤੀ ਚਾਲਨ ਮੁ...

    ਕਿਸ਼ਤੀ ਚਾਲਨ ਮੁਕਾਬਲੇ ਸਮਾਪਤ : ਭਾਰਤ ਨੂੰ ਫੌਜ਼ੀਆਂ ਨੇ ਜਿਤਾਏ ਸੋਨਾ ਤੇ ਕਾਂਸੀ

    ਸਵਰਨ, ਦੱਤੂ, ਓਮ ਪ੍ਰਕਾਸ਼ ਅਤੇ ਸੁਖਮੀਤ  ਦੀ ਚੌਕੜੀ ਨੇ ਦਿਵਾਇਆ ਸੋਨ ਤਗਮਾ | Boating Competition

    ਪਾਲੇਮਬੰਗ, (ਏਜੰਸੀ)। ਭਾਰਤੀ ਕਿਸ਼ਤੀ ਚਾਲਕ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੇ ਛੇਵੇਂ ਦਿਨ ਦੇਸ਼ ਨੂੰ ਇੱਕ ਸੋਨ ਅਤੇ ਦੋ ਕਾਂਸੀ ਤਗਮੇ ਦਿਵਾ ਦਿੱਤੇ ਇਸ ਦੇ ਨਾਲ ਹੀ ਕਿਸ਼ਤੀ ਚਾਲਨ ‘ਚ ਭਾਰਤ ਦੀ ਮੁਹਿੰਮ ਸੁਖ਼ਾਵੇਂ ਅੰਦਾਜ਼ ‘ਚ ਸਮਾਪਤ ਹੋ ਗਈ ਜਿ਼ਕਰਯੋਗ ਹੈ ਕਿ ਭਾਰਤੀ ਕਿਸ਼ਤੀ ਚਾਲਨ ਦੇ ਸਾਰੇ ਕਿਸ਼ਤੀ ਚਾਲਕ ਭਾਰਤੀ ਫੌਜ ਨਾਲ ਸੰਬੰਧ ਰੱਖਦੇ ਹਨ। ਸਵਰਨ ਸਿੰਘ, ਦੱਤੂ ਭੋਕਨਾਲ, ਓਮ ਪ੍ਰਕਾਸ਼ ਅਤੇ ਸੁਖਮੀਤ ਸਿੰਘ ਦੀ ਭਾਰਤੀ ਫੌਜ਼ੀਆਂ ਦੀ ਚੌਕੜੀ ਨੇ ਪੁਰਸ਼ਾਂ ਦੀ ਕੁਆਰਟਰੱਪਲ ਸਕਲਜ਼ ਈਵੇਂਟ ‘ਚ 6 ਮਿੰਟ 17.13 ਸੈਕਿੰਡ ਦਾ ਸਮਾਂ ਲੈਂਦੇ ਹੋਏ ਸੋਨ ਤਗਮਾ ਆਪਣੇ ਨਾਂਅ ਕੀਤਾ। (Boating Competition)

    ਇਸ ਈਵੇਂਟ ‘ਚ ਇੰਡੋਨੇਸ਼ੀਆ ਟੀਮ ਨੇ 6:20.58 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਅਤੇ ਥਾਈਲੈਂਡ ਦੀ ਟੀਮ ਨੇ 6:22.41 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮੇ ਜਿੱਤੇ ਇਸ ਤੋਂ ਪਹਿਲਾਂ ਕਿਸ਼ਤੀ ਚਾਲਨ ਦੀ ਡਬਲ ਸਕੱਲ ਈਵੇਂਟ ‘ਚ ਭਾਰਤ ਦੇ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ 7 ਮਿੰਟ 4.61 ਸੈਕਿੰਡ ਦਾ ਸਮਾਂ ਲੈ ਕੇ ਪੋਡੀਅਮ ਫਿਨਿਸ਼ ਹਾਸਲ ਕੀਤੀ ਅਤੇ ਕਾਂਸੀ ਤਗਮਾ ਜਿੱਤਿਆ  ਇਸ ਮੁਕਾਬਲੇ ‘ਚ ਜਾਪਾਨ ਨੂੰ ਸੋਨ ਅਤੇ ਕੋਰੀਆ ਨੇ ਚਾਂਦੀ ਤਗਮਾ ਜਿੱਤਿਆ। ਪੁਰਸ਼ਾਂ ਦੀ ਲਾਈਟਵੇਟ ਸਿੰਗਲ ਸਕੱਲ ਈਵੇਂਟ ‘ਚ ਵੀ ਭਾਰਤ ਨੂੰ ਕਾਂਸੀ ਤਗਮਾ ਹੱਥ ਲੱਗਾ ਭਾਰਤੀ ਕਿਸ਼ਤੀ ਚਾਲਕ ਖਿਡਾਰੀ 25 ਸਾਲ ਦੇ ਦੁਸ਼ਯੰਤ ਨੇ 7 ਮਿੰਟ 18.76 ਸੈਕਿੰਡ ਦਾ ਸਮਾਂ ਲੈ ਕੇ ਤੀਸਰੇ ਸਥਾਨ ਨਾਲ ਪੋਡੀਅਮ ‘ਤੇ ਜਗ੍ਹਾ ਬਣਾਈ ਇਸ ਈਵੇਂਟ ‘ਚ ਦੱਖਣੀ ਕੋਰੀਆ ਨੇ ਸੋਨ ਅਤੇ ਹਾਂਗਕਾਂਗ ਨੇ ਚਾਂਦੀ ਤਗਮਾ ਜਿੱਤਿਆ।

    ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ

    ਭਾਰਤ ਦਾ ਏਸ਼ੀਆਈ ਖੇਡਾਂ ਦੀ ਰੋਈਂਗ ਈਵੇਂਟ ‘ਚ ਇਹ ਦੂਸਰਾ ਸੋਨ ਤਗਮਾ ਹੈ ਬਜਰੰਗ ਲਾਲ ਠੱਕਰ ਨੇ 2010 ਦੀਆਂ ਗਵਾਂਗਝੂ ਏਸ਼ੀਆਈ ਖੇਡਾਂ ‘ਚ ਸਿੰਗਲ ਸਕੱਲਜ਼ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ ਕੁਆਟਰਪਲ ਸਕੱਲਜ਼ ਈਵੇਂਟ ਨੂੰ 2014 ‘ਚ ਏਸ਼ੀਆਈ ਖੇਡਾਂ ‘ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਈਵੇਂਟ ‘ਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ ਭਾਰਤੀ ਟੀਮ ਨੇ ਰੁੜਕੀ ‘ਚ ਫੌਜੀ ਅਭਿਆਸ ਕੈਂਪ ‘ਚ 2012 ‘ਚ ਰੋਈਂਗ ਸ਼ੁਰੂ ਕੀਤੀ ਸੀ ਉਹਨਾਂ ਨੇ ਇੰਚੀਓਨ ਦੀਆਂ ਪਿਛਲੀਆਂ ਖੇਡਾਂ ‘ਚ ਕਾਂਸੀ ਤਗਮਾ ਹਾਸਲ ਕੀਤਾ ਸੀ ਭਾਰਤ ਨੇ ਇਸ ਤੋਂ ਪਹਿਲਾਂ 1990 ਅਤੇ 2006 ‘ਚ ਲਾਈਟਵੇਟ ਡਬਲ ਸਕਲਜ਼ ‘ਚ ਕਾਂਸੀ ਤਗਮੇ ਜਿੱਤੇ ਸਨ। (Boating Competition)

    LEAVE A REPLY

    Please enter your comment!
    Please enter your name here