ਫਾਈਨਲ ’ਚ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾਇਆ
- ਸ਼ੇਫਾਲੀ ਵਰਮਾ ਦਾ ਆਲਰਾਊਂਡਰ ਪ੍ਰਦਰਸ਼ਨ
IND vs SA: ਸਪੋਰਟਸ ਡੈਸਕ। ਵਿਸ਼ਵ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ। ਭਾਰਤੀ ਮਹਿਲਾਵਾਂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਆਪਣੇ 50 ਓਵਰਾਂ ’ਚ 298 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਓਪਨਰ ਸ਼ੇਫਾਲੀ ਵਰਮਾ ਨੇ ਤਾਬੜਤੋੜ 87 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ ਨੇ 45 ਦੌੜਾਂ ਦੀ ਪਾਰੀ ਖੇਡੀ। ਆਲਰਾਊਂਡਰ ਦੀਪਤੀ ਸ਼ਰਮਾ ਨੇ 58 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਖਾਕਾ ਨੇ 3 ਵਿਕਟਾਂ ਲਈਆਂ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵੱਲੋਂ ਕਪਤਾਨ ਲੌਰਾ ਵੁਲਵਰਟ ਨੇ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 101 ਦੌੜਾਂ ਬਣਾਈਆਂ। ਭਾਰਤ ਵੱਲੋਂ ਸਪਿਨਰ ਦੀਪਤੀ ਸ਼ਰਮਾ ਨੇ 5 ਵਿਕਟਾਂ ਹਾਸਲ ਕੀਤੀਆਂ। ਸ਼ੇਫਾਲੀ ਵਰਮਾ ਨੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖਬਰ ਵੀ ਪੜ੍ਹੋ : Punjab News: ਮੁੱਖ ਮੰਤਰੀ ਮਾਨ ਨੇ ਦਿੱਤਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ
ਦੋਵੇਂ ਟੀਮਾਂ ਦੀ ਪਲੇਇੰਗ-11 | IND vs SA
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਅਮਨਜੋਤ ਕੌਰ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ।
ਦੱਖਣੀ ਅਫ਼ਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਜ਼, ਸੁਨੇ ਲੁਅਸ, ਮਾਰੀਜ਼ਾਨੇ ਕਪ, ਐਨੇਰੀ ਡੇਰੇਕਸਨ, ਐਨੇਕੇ ਬੋਸ਼, ਸਿਨਾਲੋ ਜਾਫਟਾ (ਵਿਕਟਕੀਪਰ), ਕਲੋਏ ਟ੍ਰਾਇਓਨ, ਨਦੀਨ ਡੀ ਕਲਰਕ, ਅਯਾਬੋਂਗ ਖਾਕਾ, ਅਤੇ ਨਨਕੁਲੁਲੇਕੋ ਮਲਾਬਾ।














