ਆਖਰੀ ਮੁਕਾਬਲੇ ‘ਚ ਦੱਖਣੀ ਅਫਰੀਕਾ ਹੱਥੋਂ ਕਰਨਾ ਪਿਆ ਹਾਰ ਦਾ ਸਾਹਮਣਾ
ਭਾਰਤੀ ਕਪਤਾਨ ਪ੍ਰਿਅਮ ਗਰਗ ਨੇ ਖੇਡੀ 52 ਦੌੜਾਂ ਦੀ ਪਾਰੀ
ਏਜੰਸੀ/ਈਸਟ ਲੰਦਨ। ਦੱਖਣੀ ਅਫਰੀਕਾ ਅੰਡਰ-19 ਟੀਮ ਨੇ ਭਾਰਤ ਨੂੰ ਤੀਜੇ ਵਨਡੇ ‘ਚ 5 ਵਿਕਟਾਂ ਨਾਲ ਹਰਾ ਦਿੱਤਾ ਹਾਲਾਂਕਿ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕਰ ਲਈ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਵਨਡੇ ‘ਚ 9 ਅਤੇ ਦੂਜੇ ਮੁਕਾਬਲੇ ‘ਚ 8 ਵਿਕਟਾਂ ਨਾਲ ਹਰਾਇਆ ਸੀ। ਈਸਟ ਲੰਦਨ ਦੇ ਬੁਫੈਲੋ ਪਾਰਕ ‘ਚ ਖੇਡੇ ਗਏ ਤੀਜੇ ਮੁਕਾਬਲੇ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਪ੍ਰਿਅਮ ਗਰਗ ਦੇ ਅਰਧ ਸੈਂਕੜੇ ਦੇ ਦਮ ‘ਤੇ 50 ਓਵਰਾਂ ‘ਚ 8 ਵਿਕਟਾਂ ‘ਤੇ 192 ਦੌੜਾਂ ਬਣਾਈਆਂ ਸਨ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਉਸ ਨੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ ਸਿਰਫ 42 ਦੌੜਾਂ ਅੰਦਰ ਗਵਾ ਦਿੱਤੀਆਂ ।
ਹਾਲਾਂਕਿ ਇਸ ਤੋਂ ਬਾਅਦ ਕਪਤਾਨ ਪ੍ਰਿਅਮ ਗਰਗ (52) ਅਤੇ ਤਿਲਕ ਵਰਮਾ (25) ਨੇ ਚੌਥੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ ਭਾਰਤ ਦੀਆਂ 100 ਦੌੜਾਂ ਪੂਰੀਆਂ ਹੋਣ ਤੋਂ ਪਹਿਲਾਂ ਪ੍ਰਿਅਮ ਗਰਗ ਆਊਟ ਹੋ ਗਏ ਭਾਰਤੀ ਟੀਮ ਦੇ ਹੇਠਲੇ ਕ੍ਰਮ ਨੇ ਬੱਲੇਬਾਜ਼ੀ ‘ਚ ਥੋੜ੍ਹੀ ਹਿੰਮਤ ਵਿਖਾਈ ਪਰ ਮਜ਼ਬੂਤ ਸਕੋਰ ਤੱਕ ਨਹੀਂ ਪਹੁੰਚ ਸਕੇ ਦੱਖਣੀ ਅਫਰੀਕਾ ਵੱਲੋਂ ਫੇਕੁ ਮੋਲੇਤਸੇਨ ਨੇ 36 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਦੋ ਬੱਲੇਬਾਜ਼ਾਂ ਨੂੰ ਰਨ ਆਊਟ ਕੀਤਾ।ਇਸ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ 48.2 ਓਵਰਾਂ ‘ਚ 5 ਵਿਕਟਾਂ ‘ਤੇ 193 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਉੱਥੇ ਦੱਖਣੀ ਅਫਰੀਕਾ ਲਈ ਜੋਨਾਥਨ ਬਿਰਡ ਨੇ 121 ਗੇਂਦਾਂ ‘ਚ 88 ਦੌੜਾਂ ਦੀ ਪਾਰੀ ਖੇਡੀ ਇਸ ਲਈ ਉਨ੍ਹਾਂ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ ਭਾਰਤ ਵੱਲੋਂ ਯਸ਼ਵੀ ਜਾਇਸਵਾਲ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।
ਅੰਡਰ 19 ਵਿਸ਼ਵ ਕੱਪ: ਭਾਰਤ ਦਾ ਮੁਕਾਬਲਾ 19 ਨੂੰ ਸੀ੍ਰਲੰਕਾ ਨਾਲ
ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 19 ਜਨਵਰੀ ਨੂੰ ਸ੍ਰੀਲੰਕਾ ਨਾਲ ਹੋਵੇਗਾ ਟੂਰਨਾਮੈਂਟ 17 ਜਨਵਰੀ ਤੋਂ ਸ਼ੁਰੂ ਹੋਵੇਗਾ ਜਿਸ ਦਾ ਫਾਈਨਲ 9 ਫਰਵਰੀ ਨੂੰ ਖੇਡਿਆ ਜਾਵੇਗਾ ਚਾਰ ਵਾਰ ਦੀ ਜੇਤੂ ਭਾਰਤੀ ਟੀਮ ਦੀ ਕਪਤਾਨੀ ਪ੍ਰਿਅਮ ਗਰਗ ਨੂੰ ਸੌਂਪੀ ਗਈ ਹੈ ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅੰਡਰ-19 ਟੀਮ ਅਫਗਾਨਿਸਤਾਨ (12 ਜਨਵਰੀ) ਤੇ ਜਿੰਬਾਬਵੇ (14 ਜਨਵਰੀ) ਖਿਲਾਫ ਅਭਿਆਸ ਮੈਚ ਖੇਡੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।