ਏਜੰਸੀ, 6 ਸਤੰਬਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਸਾਹਮਣੇ ਹੁਣ ਸਨਮਾਨ ਬਚਾਉਣ ਦੀ ਚੁਣੌਤੀ ਹੈ ਅਤੇ ਉਸਨੂੰ ਇਸ ਲਈ ਓਵਲ ਮੈਦਾਨ ‘ਚ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖ਼ਰੀ ਟੈਸਟ ‘ਚ ਹਾਰ ਹਾਲ ‘ਚ ਜਿੱਤ ਹਾਸਲ ਕਰਨੀ ਹੋਵੇਗੀ ਇਸ ਟੈਸਟ ਮੈਚ ‘ਚ ਇੰਗਲੈਂਡ ਦਾ ਟੀਚਾ ਆਪਣੇ ਸਾਬਕਾ ਕਪਤਾਨ ਅਤੇ ਧੁਰੰਦਰ ਬੱਲੇਬਾਜ਼ ਅਲੇਸਟੇਰ ਕੁਕ ਨੂੰ ਜੇਤੂ ਦਿਵਾਈ ਦੇਣਾ ਹੋਵੇਗਾ ਕੁਕ ਨੇ ਚੌਥੇ ਟੈਸਟ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਕਿ ਉਹ ਪੰਜਵੇਂ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਲੜੀ ‘ਚ 3-1 ਦਾ ਅਜੇਤੂ ਵਾਧੇ ਨਾਲ ਨਿੱਤਰ ਰਹੀ ਇੰਗਲਿਸ਼ ਟੀਮ ਕੁਕ ਨੂੰ 4-1 ਦੀ ਜਿੱਤ ਦਾ ਤੋਹਫ਼ਾ ਦੇਣਾ ਚਾਹੇਗੀ ਕੁਕ ਨੇ ਭਾਰਤ ਵਿਰੁੱਧ ਚਾਰ ਟੈਸਟਾਂ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ ਅਤੇ 4 ਟੈਸਟ ਦੀਆਂ 7 ਪਾਰੀਆਂ ‘ਚ 109 ਦੌੜਾਂ ਹੀ ਬਣਾਈਆਂ ਹਨ ਹਾਲਾਂਕਿ ਉਹ ਆਪਣੇ ਆਖ਼ਰੀ ਟੈਸਟ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਨਗੇ
ਇੰਗਲੈਂਡ ਨੇ ਆਖ਼ਰੀ ਟੈਸਟ ਲਈ ਬੁੱਧਵਾਰ ਨੂੰ 13 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ ਓਪਨਰ ਕੀਟਨ ਜੇਨਿੰਗਸ ਨੂੰ ਟੀਮ ‘ਚ ਵਾਪਸ ਬੁਲਾਇਆ ਗਿਆ ਹੈ ਤਾਂ ਉਹ ਆਪਣੀ ਉਪਯੋਗਤਾ ਸਾਬਤ ਕਰ ਸਕਣ ਕੀਟਨ ਨਾਲ ਓਪਨਿੰਗ ‘ਚ ਕੁਕ ਰਹਿਣਗੇ ਟੀਮ ‘ਚ ਓਲੀ ਪੋਪ ਦੀ ਵੀ ਵਾਪਸੀ ਹੋਈ ਹੈ ਚੌਥੇ ਟੈਸਟ ‘ਚ ਨਹੀਂ ਖੇਡ ਸਕੇ ਕ੍ਰਿਸ ਵੋਕਸ ਨੂੰ ਵੀ ਆਖ਼ਰੀ ਮੈਚ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ
ਦੂਸਰੇ ਪਾਸ ਜੇਕਰ ਭਾਰਤ ਲੜੀ ਦਾ ਸਕੋਰ 2-3 ਕਰਨਾ ਚਾਹੁੰਦਾ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਧਾਕੜ ਪ੍ਰਦਰਸ਼ਨ ਕਰਨਾ ਹੋਵੇਗਾ ਲੜੀ ‘ਚ ਹੁਣ ਤੱਕ ਭਾਰਤੀ ਬੱਲੇਬਾਜ਼ਾਂ ਨੇ ਹੀ ਨਿਰਾਸ਼ ਕੀਤਾ ਹੈ ਨਹੀਂ ਤਾਂ ਇਹ ਲੜੀ ਇੰਗਲੈਂਡ ਦੀ ਬਜਾਏ ਭਾਰਤ ਦੇ ਨਾਂਅ ਹੋ ਚੁੱਕੀ ਹੁੰਦੀ ਪਿਛਲੇ ਮੁਕਾਬਲੇ ‘ਚ ਭਾਰਤ 245 ਦੌੜਾਂ ਦੇ ਟੀਚੇ ਪਿੱਛੇ ਇੱਕ ਸਕੇਮੀ 123 ਦੌੜਾਂ ਦੀ ਸੁਖ਼ਾਵੀਂ ਹਾਲਤ ਤੋਂ ਬਾਅਦ 184 ਦੌੜਾਂ ‘ਤੇ ਢੇਰ ਹੋ ਗਈ ਭਾਰਤ ਇਸ ਮੈਚ ‘ਚ ਰਾਹੁਲ ਦੇ ਲਗਾਤਾਰ ਚਾਰ ਮੈਚਾਂ ‘ ਨਾਕਾਮ ਹੋਣ ਦੇ ਬਾਅਦ ਇਸ ਸਾਲ ਦੇ ਸ਼ੁਰੂ ‘ਚ ਭਾਰਤ ਨੂੰ ਆਪਣੀ ਕਪਤਾਨੀ ‘ਚ ਅੰਡਰ 19 ਵਿਸ਼ਵ ਕੱਪ ਜਿਤਵਾ ਚੁੱਕੇ ਪ੍ਰਿਥਵੀ ਸ਼ਾੱ ਨੂੰ ਖਿਡਾਉਣ ਦਾ ਰਿਸਕ ਲੈ ਸਕਦਾ ਹੈ ਕਿਉਂਕਿ ਲੜੀ ਹੱਥੋਂ ਨਿਕਲ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।