ਆਪਣਾ 1600ਵਾਂ ਮੈਚ ਖੇਡਣ ਉੱਤਰੇਗਾ ਭਾਰਤ

India will play its 1600th match

ਨਵੀਂ ਦਿੱਲੀ | ਭਾਰਤ ਨਿਊਜ਼ੀਲੈਂਡ ਦੌਰੇ ‘ਚ ਬੁੱਧਵਾਰ ਨੂੰ ਨੇਪੀਅਰ ‘ਚ ਮੇਜ਼ਬਾਨ ਟੀਮ ਖਿਲਾਫ ਜਦੋਂ ਪਹਿਲਾ ਇੱਕ ਰੋਜ਼ਾ ਖੇਡਣ Àੁੱਤਰੇਗਾ ਤਾਂ ਇਹ ਉਸ ਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ ਭਾਰਤ ਨੇ 1932 ‘ਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜੋ 87 ਸਾਲ ਗੁਜ਼ਰ ਕੇ ਹੁਣ 1600 ਮੈਚਾਂ ‘ਤੇ ਪਹੁੰਚਣ ਜਾ ਰਿਹਾ ਹੈ ਭਾਰਤ ਨੇ ਹੁਣ ਤੱਕ 533 ਟੈਸਟ, 956 ਇੱਕ ਰੋਜ਼ਾ ਤੇ 110 ਟੀ20 ਖੇਡੇ ਹਲ
ਭਾਰਤ ਪੰਜ ਮੈਚਾਂ ਦੀ ਸੀਰੀਜ਼ ‘ਚ ਪਹਿਲੇ ਇੱਕ ਰੋਜ਼ਾ ‘ਚ ਉੱਤਰਨ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਵੇਗਾ ਭਾਰਤ ਇਸ ਦੇ ਨਾਲ ਹੀ ਕੁੱਲ 1600 ਕੌਮਾਂਤਰੀ ਮੈਚ ਖੇਡਣ ਵਾਲਾ ਤੀਜਾ ਦੇਸ਼ ਬਣ ਜਾਵੇਗਾ ਅਸਟਰੇਲੀਆ ਨੇ ਹੁਣ ਤੱਕ ਕੁੱਲ 1854 ਮੈਚ ਤੇ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ 1833 ਮੈਚ ਖੇਡੇ ਹਨ ਭਾਰਤ ਨੇ ਆਪਣੇ 1599 ਮੈਚਾਂ ‘ਚ 713 ਜਿੱਤੇ ਹਨ, 615 ਹਾਰੇ, 11 ਟਾਈ, 217 ਡਰਾਅ ਰਹੇ ਹਨ ਤੇ 43 ‘ਚ ਕੋਈ ਨਤੀਜਾ ਨਹੀਂ ਨਿੱਕਲਿਆ ਹੈ ਦੂਜੇ ਪਾਸੇ ਨਿਊਜ਼ੀਲੈਂਡ ਵੀ ਇਸ ਸੀਰੀਜ਼ ਦਾ ਚੌਥਾ ਮੈਚ ਖੇਡਣ ਦੇ ਨਾਲ ਹੀ ਆਪਣੇ 1300 ਕੌਮਾਂਤਰੀ ਮੈਚ ਪੂਰੇ ਕਰ ਲਵੇਗਾ ਨਿਊਜ਼ੀਲੈਂਡ ਨੇ ਹੁਣ ਤੱਕ 1296 ਮੈਚਾਂ ‘ਚ 488 ਜਿੱਤੇ ਹਨ ਤੇ 589 ਹਾਰੇ ਹਨ ਭਾਰਤ ਨੇ ਨਿਊਜ਼ੀਲੈਂਡ ‘ਚ ਆਖਰੀ ਵਾਰ ਇੱਕ ਰੋਜ਼ਾ ਸੀਰੀਜ਼ 2008-09 ‘ਚ ਜਿੱਤੀ ਸੀ ਉਦੋਂ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ‘ਤੇ 3-1 ਨਾਲ ਕਬਜਾ ਕੀਤਾ ਸੀ ਭਾਰਤ ਨੂੰ 2013-14 ‘ਚ ਨਿਊਜ਼ੀਲੈਂਡ ਦੌਰੇ ‘ਚ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ‘ਚ 0-4 ਨਾਲ ਹਾਰ ਮਿਲੀ ਸੀ ਭਾਰਤ ਨੇ ਨਿਊਜ਼ੀਲੈਂਡ ਨਾਲ ਹਾਲਾਂਕਿ ਪਿਛਲੀ ਦੋ ਘਰੇਲੂ ਇੱਕ ਰੋਜ਼ਾ ਜਿੱਤੀ ਹੈ ਭਾਰਤ ਨੇ 2016-17 ‘ਚ ਨਿਊਜ਼ੀਲੈਂਡ ਨੂੰ 3-2 ਨਾਲ ਤੇ 2017-18 ‘ਚ 2-1 ਨਾਲ ਹਰਾਇਆ ਸੀ
ਇੱਕ ਰੋਜ਼ਾ ਕ੍ਰਿਕਟ ‘ਚ ਭਾਰਤ ‘ਚ ਨਿਊਜ਼ੀਲੈਂਡ ਖਿਲਾਫ ਓਵਰ ਆਲ 101 ਮੈਚ ਖੇਡੇ ਹਨ ਜਿਨ੍ਹਾਂ ‘ਚੋਂ ਉਸ ਨੇ 51 ਜਿੱਤੇ, 44 ਹਾਰੇ, ਇੱਕ ਟਾਈ ਤੇ ਪੰਜ ‘ਚ ਕੋਈ ਨਤੀਜਾ ਨਹੀਂ ਨਿੱਕਲਿਆ ਹੈ ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਅਸਟਰੇਲੀਆ ‘ਚ ਪਹਿਲੀ ਵਾਰ ਟੈਸਟ ਤੇ ਇੱਕ ਰੋਜ਼ਾ ਸੀਰੀਜ਼ ‘ਚ ਇਤਿਹਾਸਕ ਜਿੱਤ ਦਰਜ ਕਰਕੇ ਨਿਊਜ਼ੀਲੈਂਡ ਪਹੁੰਚੀ ਹੈ ਭਾਰਤ ਨੇ ਦੋਵੇਂ ਸੀਰੀਜ਼ ‘ਚ 2-1 ਨਾਲ ਜਿੱਤ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here