ਲੜੀ ‘ਤੇ ਕਬਜ਼ੇ ਦੇ ਇਰਾਦੇ ਨਾਲ ਉੱਤਰੇਗਾ ਭਾਰਤ

India VS West Indies

ਲੜੀ ‘ਤੇ ਕਬਜ਼ੇ ਦੇ ਇਰਾਦੇ ਨਾਲ ਉੱਤਰੇਗਾ ਭਾਰਤ

ਪੋਰਟ ਆਫ ਸਪੇਨ (ਏਜੰਸੀ) । ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤ ਦੀਆਂ ਨਜ਼ਰਾਂ ਅੱਜ ਤ੍ਰਿਨੀਦਾਦ ‘ਚ ਮੇਜ਼ਬਾਨ ਵੈਸਟਵਿੰਡੀਜ਼ ਖਿਲਾਫ ਹੋਣ ਵਾਲੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ਨੂੰ ਜਿੱਤ ਕੇ ਲੜੀ ‘ਤੇ ਕਬਜ਼ਾ ਕਰਨ ‘ਤੇ ਲੱਗੀਆਂ ਹੋਣਗੀਆਂ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਤਿੰਨ ਮੈਚਾਂ ਦੀ ਵਨਡੇ ਲੜੀ ‘ਚ 1-0 ਦਾ ਵਾਧਾ ਬਣਾਇਆ ਹੋਇਆ ਹੈ। ਦੋਵਾਂ ਟੀਮਾਂ ਦਰਮਿਆਨ ਪਹਿਲਾ ਵਨਡੇ ਮੈਚ 13 ਓਵਰਾਂ ਬਾਅਦ ਮੀਂਹ ਦੀ ਭੇਂਟ ਚੜ੍ਹ ਗਿਆ ਸੀ ਅਤੇ ਉਸ ਮੁਕਾਬਲੇ ਨੂੰ ਰੱਦ ਕਰਨਾ ਪਿਆ ਸੀ।

ਇਸ ਮੈਦਾਨ ‘ਤੇ ਬੀਤੀ 11 ਅਗਸਤ ਨੂੰ ਹੋਏ ਦੂਜੇ ਵਨਡੇ ਮੁਕਾਬਲੇ ‘ਚ ਭਾਰਤ ਨੇ ਵਿੰਡੀਜ਼ ਨੂੰ ਮੀਂਹ ਪ੍ਰਭਾਵਿਤ ਮੁਕਾਬਲੇ ‘ਚ ਡਕਵਰਥ ਲੁਈਸ ਨਿਯਮ ਤਹਿਤ 59 ਦੌੜਾਂ ਨਾਲ ਹਰਾ ਹਰਾਇਆ ਸੀ। ਵਿਰਾਟ ਸੈਨਾ ਦੀਆਂ ਨਜ਼ਰਾਂ ਤੀਜੇ ਵਨਡੇ ਮੁਕਾਬਲੇ ‘ਚ ਮੇਜ਼ਬਾਨ ਵਿੰਡੀਜ਼ ਨੂੰ ਹਰਾ ਕੇ ਲੜੀ ਜਿੱਤਣ ‘ਤੇ ਹੋਣਗੀਆਂ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਇਸੇ ਦੌਰੇ ‘ਚ ਹੋਈ ਟੀ-20 ਲੜੀ ‘ਚ ਕੈਰੇਬੀਆਈ ਟੀਮ ਨੂੰ 3-0 ਨਾਲ ਹਰਾ ਕੇ ਮੇਜ਼ਬਾਨ ਟੀਮ ਦਾ ਸਫਾਇਆ ਕਰ ਦਿੱਤਾ ਸੀ।

ਤੇਜ਼ ਗੇਂਦਬਾਜ਼ੀ ‘ਚ ਟੀਮ ਕੋਲ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਹੈ ਜੋ ਬਿਹਤਰੀਨ ਫਾਰਮ ‘ਚ ਚੱਲ ਰਹੇ ਹਨ ਸਪਿੱਨ ਗੇਂਦਬਾਜ਼ੀ ‘ਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਕਸੀ ਹੋਈ ਗੇਂਦਬਾਜ਼ੀ ਕਰ ਰਹੇ ਹਨ ਅਤੇ ਵਿਰੋਧੀ ਟੀਮ ਨੂੰ ਲਗਾਤਾਰ ਆਪਣੀ ਫਿਕਰੀ ‘ਚ ਉਲਝਾ ਰਹੇ ਹਨ। ਟੀਮ ਕੋਲ ਯੁਜਵੇਂਦਰ ਚਹਿਲ ਦੇ ਰੂਪ ‘ਚ ਇੱਕ ਹੋਰ ਸਪਿੱਨ ਗੇਂਦਬਾਜ਼ ਵੀ ਮੌਜ਼ੂਦ ਹਨ, ਹਾਲਾਂਕਿ ਉਨ੍ਹਾਂ ਨੂੰ ਪਿਛਲੇ ਮੁਕਾਬਲੇ ‘ਚ ਆਰਾਮ ਦਿੱਤਾ ਗਿਆ ਸੀ। ਵਿੰਡੀਜ਼ ਦੀ ਟੀਮ ਭਾਵੇਂ ਹੀ ਲੜੀ ਜਿੱਤ ਨਹੀਂ ਸਕਦੀ ਪਰ ਉਹ ਆਖਰੀ ਮੁਕਾਬਲੇ ‘ਚ ਸਖ਼ਤ ਚੁਣੌਤੀ ਪੇਸ਼ ਕਰਕੇ ਭਾਰਤੀ ਟੀਮ ਨਾਲ ਲੜੀ ਇੱਕ-ਇੱਕ ਨਾਲ ਬਰਾਬਰ ਕਰਨ ਦਾ ਮੌਕਾ ਨਹੀਂ ਗਵਾਉਣਾ ਚਾਹੇਗੀ । ਗੇਲ ਦਾ ਸੰਭਾਵਿਤ ਇਹ ਆਖਰੀ ਕੌਮਾਂਤਰੀ ਵਨਡੇ ਮੈਚ ਹੋ ਸਕਦਾ ਹੈ ਅਤੇ ਉਹ ਇਸ ਮੁਕਾਬਲੇ ‘ਚ ਵੱਡੀ ਪਾਰੀ ਖੇਡ ਟੀਮ ਨੂੰ ਜਿੱਤ ਦਿਵਾਉਣਾ ਚਾਹੁਣਗੇ।

ਭਾਰਤੀ ਸਲਾਮੀ ਬੱਲੇਬਾਜਾਂ ਦੀ ਫਾਰਮ ਚਿੰਤਾ ਦਾ ਵਿਸ਼ਾ

ਭਾਰਤੀ ਟੀਮ ਲਈ ਹਾਲਾਂਕਿ ਉਸ ਦੇ ਸਲਾਮੀ ਬੱਲੇਬਾਜ਼ਾਂ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ। ਟੀਮ ਦੇ ਸਲਾਮੀ ਬੱਲੇਬਾਜ਼ਾਂ ਨੂੰ ਤੀਜੇ ਮੈਚ ‘ਚ ਮਜ਼ਬੂਤ ਸਾਂਝੇਦਾਰੀ ਕਰਨੀ ਹੋਵੇਗੀ ਜਿਸ ਨਾਲ ਟੀਮ ਦੇ ਮੱਧਕ੍ਰਮ ‘ਤੇ ਜ਼ਿਆਦਾ ਦਬਾਅ ਨਾ ਪਵੇ ਅਤੇ ਟੀਮ ਦਾ ਬੱਲੇਬਾਜ਼ੀ ਕ੍ਰਮ ਸੰਤੁਲਿਤ ਰਹੇ। ਅਈਅਰ ਨੇ ਜਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਪਤਾਨ ਦਾ ਸਾਥ ਦਿੱਤਾ ਉਹ ਵਾਕਈ ਟੀਮ ਲਈ ਚੰਗੀ ਖਬਰ ਹੈ ਪਰ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਲਗਾਤਾਰ ਨਾਕਾਮ ਹੋਣਾ ਟੀਮ ਦੇ ਮੱਧਕ੍ਰਮ ਦੇ ਸੰਤੁਲਨ ਨੂੰ ਵਿਗਾੜ ਰਿਹਾ ਹੈ। ਪੰਤ ਨੂੰ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਨਾ ਹੋਵੇਗਾ ਉਨ੍ਹਾਂ ਨੂੰ ਕ੍ਰੀਜ ‘ਤੇ ਖੇਡਦੇ ਸਮੇਂ ਆਪਣੇ ਜ਼ਿੰਮੇਵਾਰੀ ਸਮਝਣੀ ਹੋਵੇਗੀ ਅਤੇ ਟੀਮ ਦੇ ਹਾਲਾਤ ਨੂੰ ਵੇਖਦਿਆਂ ਬੱਲੇਬਾਜ਼ੀ ਕਰਨੀ ਹੋਵੇਗੀ।