ਭਾਰਤ ਬਨਾਮ ਪੱਛਮੀ ਤਾਕਤਾਂ

India vs Western powers

ਕੈਨੇਡਾ ਨਾਲ ਚੱਲ ਰਹੇ ਵਿਵਾਦ ’ਚ ਅਮਰੀਕਾ ਵੱਲੋਂ ਭਾਰਤ ਬਾਰੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਭਾਰਤ ਲਈ ਕੂਟਨੀਤਿਕ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੰਦੀ ਹੈ। ਅਮਰੀਕਾ ਦਾ ਝੁਕਾਅ ਕੈਨੇਡਾ ਵੱਲ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ, ਕੈਨੇਡਾ ਵੱਲੋਂ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ਬੜੀ ਚਿੰਤਾ ਨਾਲ ਵੇਖ ਰਿਹਾ ਹੈ ਅਤੇ ਇਸ ਸਬੰਧੀ ਜਵਾਬਦੇਹੀ ਦੀ ਮੰਗ ਕਰਦਾ ਹੈ। (India vs Western powers)

ਬਲਿੰਕਨ ਇਹ ਵੀ ਕਹਿੰਦਾ ਹੈ ਕਿ ਅਮਰੀਕਾ ਇਨ੍ਹਾਂ ਦੋਸ਼ਾਂ ਬਾਰੇ ਫਿਕਰਮੰਦ ਹੈ ਅਤੇ ਭਾਰਤ ਤੋਂ ਮੰਗ ਕਰਦਾ ਹੈ ਕਿ ਉਹ (ਭਾਰਤ) ਕੈਨੇਡਾ ਵੱਲੋਂ ਲਾਏ ਦੋਸ਼ਾਂ ਦੀ ਜਾਂਚ ’ਚ ਸਹਿਯੋਗ ਕਰੇ। ਉਂਜ ਅਮਰੀਕਾ ਵਿੱਚੋਂ ਹੀ ਇਹ ਜਾਣਕਾਰੀ ਨਿੱਕਲ ਕੇ ਆਈ ਹੈ ਕਿ ਜੀ-20 ਸੰਮੇਲਨ ਦੌਰਾਨ ਕੈਨੇਡਾ ਨੇ ਭਾਰਤ ਕੋਲ ਸਬੰਧਿਤ ਮਾਮਲਾ ਰੱਖਿਆ ਸੀ। ਅਮਰੀਕਾ ਦੀ ਨੀਅਤ ’ਤੇ ਸਵਾਲ ਖੜ੍ਹੇ ਕਰਦਾ ਹੈ। ਅਮਰੀਕਾ ਦਾ ਭਾਰਤ ਪ੍ਰਤੀ ਰਵੱਈਆ ਇੱਕਦਮ ਕਿਵੇਂ ਬਦਲ ਗਿਆ, ਇਸ ਦੇ ਪਿਛੋਕੜ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਇਹ ਚਰਚਾ ਵੀ ਪ੍ਰਾਸੰਗਿਕ ਹੈ ਕਿ ਜੀ-20 ਸੰਮੇਲਨ ’ਚ ਭਾਰਤ ਨੇ ਰੂਸ-ਯੂਕਰੇਨ ਜੰਗ ਮਾਮਲੇ ’ਚ ਸ਼ਾਂਤੀ ਦੀ ਗੱਲ ਤਾਂ ਕੀਤੀ ਹੈ ਪਰ ਰੂਸ ਦਾ ਨਾਂਅ ਨਹੀਂ ਲਿਆ। ਇਹ ਗੱਲ ਅਮਰੀਕਾ ਤੇ ਯੂਕਰੇਨ ਨੂੰ ਹਜ਼ਮ ਨਹੀਂ ਹੋ ਰਹੀ।

India vs Western powers

ਅਸਲ ’ਚ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਦਾ ਪੇਚ ਵੀ ਇਸ ਘਟਨਾਚੱਕਰ ’ਚ ਜੁੜਿਆ ਹੈ। ਰਿਪਬਲਿਕਨਾਂ ਤੇ ਡੈਮੋਕ੍ਰੇਟਾਂ ਦੀ ਸਿਆਸੀ ਵਿਰੋਧਤਾ ਦਾ ਪਰਛਾਵਾਂ ਭਾਰਤ-ਕੈਨੇਡਾ ਰੌਲ਼ੇ ’ਤੇ ਪਿਆ ਨਜ਼ਰ ਆ ਰਿਹਾ ਹੈ। ਅਸਲ ’ਚ ਪੂਰੀ ਦੁਨੀਆ ’ਚ ਇਹ ਰੁਝਾਨ ਬਣ ਗਿਆ ਹੈ ਕਿ ਦੇਸ਼ਾਂ ਦੀ ਅੰਦਰੂਨੀ ਰਾਜਨੀਤੀ ਅੰਤਰਰਾਸ਼ਟਰੀ ਕੂਟਨੀਤੀ ’ਚ ਘੁਲਣ-ਮਿਲਣ ਲੱਗੀ ਹੈ। ਅਮਰੀਕਾ ਦੀ ਜਿਸ ਪਾਰਟੀ ਨੂੰ ਜਿਹੜਾ ਬਾਹਰਲਾ ਦੇਸ਼ ਰਾਸ ਆਉਂਦਾ ਹੈ ਉਹ ਪਾਰਟੀ ਉਸੇ ਦੇਸ਼ ਦੀ ਸਿੱਧੇ-ਅਸਿੱਧੇ ਤੌਰ ’ਤੇ ਹਮਾਇਤ ਕਰਦੀ ਹੈ। ਇਸ ਵਕਤ ਅਮਰੀਕਾ ’ਚ ਡੈਮੋਕ੍ਰੇਟ ਸਰਕਾਰ ਹੈ ਜਿਹੜੀ ਭਾਜਪਾ ਜਾਂ ਐਨਡੀਏ ਸਰਕਾਰ ਦੀਆਂ ਨੀਤੀ ਤੋਂ ਵੱਖਰੀ ਰਾਇ ਰੱਖਦੀ ਹੈ।

ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ

ਹਾਲਾਂਕਿ ਡੋਨਾਲਡ ਟਰੰਪ ਦੀ ਅਗਵਾਈ ’ਚ ਰਿਪਬਲਿਕਨ ਐਨਡੀਏ ਨਾਲ ਬੜੀ ਨੇੜਤਾ ਰੱਖਦੇ ਸਨ। ਅਮਰੀਕਾ ਦੇ ਅੰਦਰੂਨੀ ਸਿਆਸੀ ਹਾਲਾਤ ਅੰਤਰਰਾਸ਼ਟਰੀ ਘਟਨਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਗੱਲ ਸਿਰਫ ਅਮਰੀਕਾ ਜਾਂ ਕੈਨੇਡਾ ਦੀ ਨਹੀਂ ਸਗੋਂ ਚੀਨ ਵੀ ਭਾਰਤ ਦਾ ਵਿਰੋਧੀ ਮੁਲਕ ਹੈ। ਚੀਨ ਵੀ ਆਏ ਦਿਨ ਹੀ ਭਾਰਤ ਵਿਰੋਧੀ ਕਾਰਨਾਮੇ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਭਾਰਤ ਨੂੰ ਅਮਰੀਕਾ, ਕੈਨੇਡਾ, ਚੀਨ ਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਵੀ ਸਾਧਣਾ ਪੈਣਾ ਹੈ। ਤੁਰਕੀਏ ਨੇ ਵੀ ਸੰਯੁਕਤ ਰਾਸ਼ਟਰ ’ਚ ਕਸ਼ਮੀਰ ਦਾ ਮੁੱਦਾ ਉਠਾ ਕੇ ਟੇਢੇ ਢੰਗ ਨਾਲ ਭਾਰਤ ਲਈ ਮੁਸ਼ਕਲ ਵਾਲੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਕਤੀ ਸੰਤੁਲਨ ਦੀ ਇਸ ਜੰਗ ’ਚ ਦੇਸ਼ ਦੀ ਅੰਦਰੂਨੀ ਸਿਆਸਤ ਦਾ ਹਾਵੀ ਹੋਣਾ ਚਿੰਤਾਜਨਕ ਰੁਝਾਨ ਹੈ। ਉਮੀਦ ਹੈ ਕਿ ਭਾਰਤ ਸਰਕਾਰ ਮਹਾਂਸ਼ਕਤੀਆਂ ਨਾਲ ਕੂਟਨੀਤਿਕ ਸਮਰੱਥਾ ਨਾਲ ਨਜਿੱਠੇਗੀ।