India Vs South Africa 3rd Test: ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ, ਭਾਰਤੀ ਟੀਮ ਨੇ 223 ਦੌੜਾਂ ਬਣਾਈਆਂ
ਕਪਤਾਨ ਵਿਰਾਟ ਕੋਹਲੀ ਨੇ ਬਣਾਈਆਂ 79 ਦੌੜਾਂ
ਕੇਪਟਾਊਨ। ਕੇਪਟਾਊਨ ਟੈਸਟ ‘ਚ ਟੀਮ ਇੰਡੀਆ ਦੀ ਪਹਿਲੀ ਪਾਰੀ 223 ਦੌੜਾਂ ‘ਤੇ ਸਿਮਟ ਗਈ। ਕਪਤਾਨ ਵਿਰਾਟ ਕੋਹਲੀ ਕਾਗਿਸੋ ਰਬਾਡਾ ਦੀ ਗੇਂਦ ‘ਤੇ 79 ਦੌੜਾਂ ਬਣਾ ਕੇ ਆਊਟ ਹੋ ਗਏ। ਚੇਤੇਸ਼ਵਰ ਪੁਜਾਰਾ ਨੇ 43 ਅਤੇ ਰਿਸ਼ਭ ਪੰਤ ਨੇ 27 ਦੌੜਾਂ ਬਣਾਈਆਂ। ਵਿਰਾਟ ਨੇ ਪੰਜ ਪਾਰੀਆਂ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਅਰਧ ਸੈਂਕੜਾ ਲਗਾਇਆ ਹੈ। ਜਵਾਬ ਵਿੱਚ ਦੱਖਣੀ ਅਫਰੀਕਾ ਦਾ ਸਕੋਰ 10/1 ਹੈ। ਕਪਤਾਨ ਡੀਨ ਐਲਗਰ ਨੂੰ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ। ਏਡਨ ਮਾਰਕਰਮ ਅਤੇ ਨਾਈਟ ਵਾਚਮੈਨ ਕੇਸ਼ਵ ਮਹਾਰਾਜ ਕ੍ਰੀਜ਼ ‘ਤੇ ਹਨ।
ਭਾਰਤ ਨੇ ਫੈਸਲਾਕੁੰਨ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਪਲੇਇੰਗ ਇਲੈਵਨ ‘ਚ ਦੋ ਬਦਲਾਅ ਕੀਤੇ ਹਨ। ਹਨੁਮਾ ਵਿਹਾਰੀ ਦੀ ਜਗ੍ਹਾ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਹੋਈ ਹੈ ਅਤੇ ਮੁਹੰਮਦ ਸਿਰਾਜ ਦੀ ਜਗ੍ਹਾ ਉਮੇਸ਼ ਯਾਦਵ ਨੂੰ ਮੌਕਾ ਮਿਲਿਆ ਹੈ। ਟੀਮ ਇੰਡੀਆ ਦਾ ਪਹਿਲਾ ਵਿਕਟ ਕੇਐੱਲ ਰਾਹੁਲ ਦੇ ਰੂਪ ‘ਚ ਡਿੱਗਿਆ। ਰਾਹੁਲ ਨੇ 12 ਦੌੜਾਂ ਬਣਾ ਕੇ ਡੇਨ ਓਲੀਵੀਅਰ ਦੀ ਗੇਂਦ ‘ਤੇ ਵਿਕਟ ਦੇ ਪਿੱਛੇ ਕਾਇਲ ਵੇਰੇਨਾ ਨੂੰ ਕੈਚ ਦੇ ਦਿੱਤਾ। ਅਗਲੇ ਹੀ ਓਵਰ ਵਿੱਚ ਕਾਗਿਸੋ ਰਬਾਡਾ ਨੇ ਮਯੰਕ (15) ਦਾ ਵਿਕਟ ਲੈ ਕੇ ਭਾਰਤ ਨੂੰ ਵੱਡਾ ਝਟਕਾ ਦਿੱਤਾ।

ਮਿਅੰਕ ਅਗਰਵਾਲ ਨੂੰ ਏਡਨ ਮਾਰਕਰਮ ਨੇ ਦੂਜੀ ਸਲਿੱਪ ‘ਤੇ ਕੈਚ ਕੀਤਾ। ਪੁਜਾਰਾ ਨੂੰ ਮਾਰਕੋ ਜੇਨਸਨ ਨੇ ਵਿਕਟ ਦੇ ਪਿੱਛੇ ਕੈਚ ਕਰਵਾਇਆ। ਪੁਜਾਰਾ ਇਕ ਵਾਰ ਫਿਰ ਤੋਂ ਬਾਹਰ ਹੋ ਗਏ ਅਤੇ ਰਬਾਡਾ ਦਾ ਦੂਜਾ ਸ਼ਿਕਾਰ ਬਣੇ। ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਕੇਐਲ ਰਾਹੁਲ (12), ਮਯੰਕ ਅਗਰਵਾਲ (15), ਚੇਤੇਸ਼ਵਰ ਪੁਜਾਰਾ (43) ਅਤੇ ਅਜਿੰਕਿਆ ਰਹਾਣੇ (9) ਵਰਗੇ ਵੱਡੇ ਬੱਲੇਬਾਜ਼ ਅਸਫਲ ਰਹੇ। ਕਾਗਿਸੋ ਰਬਾਡਾ ਨੇ ਚਾਰ ਵਿਕਟਾਂ ਲਈਆਂ। ਮਾਰਕੋ ਜੇਨਸਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਡੇਨ ਓਲੀਵੀਅਰ, ਕੇਸ਼ਵ ਮਹਾਰਾਜ ਅਤੇ ਲੁੰਗੀ ਨਗਿਡੀ ਨੇ ਇਕ-ਇਕ ਵਿਕਟ ਲਈ।
ਕੋਹਲੀ ਨੇ ਦ੍ਰਾਵਿੜ ਨੂੰ ਪਿਛੇ ਛੱਡਿਆ
ਇਸ ਪਾਰੀ ‘ਚ 14 ਦੌੜਾਂ ਬਣਾਉਣ ਦੇ ਨਾਲ ਹੀ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੀ ਧਰਤੀ ‘ਤੇ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਉਸ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ 624 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਇਸ ਸੂਚੀ ‘ਚ ਸਚਿਨ ਤੇਂਦੁਲਕਰ ਦਾ ਨਾਂ 1161 ਦੌੜਾਂ ਨਾਲ ਪਹਿਲੇ ਨੰਬਰ ‘ਤੇ ਆਉਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














