India Vs New Zealand : ਹਾਰਦਿਕ ਨੇ ਵੀ ਲਾਇਆ ਅਰਧ ਸੈਂਕੜਾ
ਇੰਦੌਰ। ਭਾਰਤ ਤੇ ਨਿਊਜ਼ੀਲੈਂਡ (India Vs New Zealand) ਵਿਚਾਲੇ ਖੇਡੇ ਜਾ ਰਹੇ ਇੱਕ ਰੋਜ਼ਾ ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 385 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਕਪਾਤਨ ਰੋਹਿਤ ਸ਼ਰਮਾ ਤੇ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਦੀ ਮਦਦ ਨਾਲ ਟੀਮ ਇੰਡੀਆ ਨੇ ਤੀਜੇ ਇੱਕ ਰੋਜ਼ਾ ਮੈਚ ‘ਚ 385/9 ਦੌੜਾਂ ਬਣਾਈਆਂ। ਭਾਰਤੀ ਓਪਨਰ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਖੇਡਦਿਆਂ 26 ਓਵਰਾਂ ’ਚ 212 ਦੌਡ਼ਾਂ ਠੋਕ ਦਿੱਤੀਆਂ ਸਨ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਭਾਰਤ 400 ਦੌੜਾਂ ਤੋਂ ਵੀ ਵੱਡਾ ਟੀਚਾ ਰੱਖੇਗਾ।
ਪਰ ਇਨਾਂ ਦੋਵਾਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਭਾਰਤ ਪਾਰੀ ਲੜਖਡ਼ਾਉਂਦੀ ਨਜ਼ਰ ਆਈ। ਕੋਹਲੀ ਨੇ ਪਾਰੀ ਨੂੰ ਸੰਭਾਲਣ ਦੀ ਜ਼ਰੂਰ ਕੋਸ਼ਿਸ ਕੀਤੀ ਪਰ ਉਹ 36 ਦੌਡ਼ਾਂ ਬਣਾ ਕੇ ਚੱਲਦੇ ਬਣੇ। ਗਿੱਲ ਨੇ 78 ਗੇਂਦਾਂ ‘ਤੇ 112 ਦੌੜਾਂ ਬਣਾਈਆਂ ਜਦਕਿ ਰੋਹਿਤ ਨੇ 85 ਗੇਂਦਾਂ ‘ਤੇ 101 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹਾਰਦਿਕ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਉਸ ਨੇ 38 ਗੇਂਦਾਂ ‘ਤੇ 54 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਜੈਕਬ ਡਫੀ ਅਤੇ ਬਲੇਅਰ ਟਿਕਨਰ ਨੇ 3-3 ਵਿਕਟਾਂ ਲਈਆਂ।
India Vs New Zealand : ਟੀਮ ਇੰਡੀਆ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਤੇਜ਼ ਤਰਾਰ ਸ਼ੁਰੂਆਤ ਦਿੱਤੀ। ਭਾਰਤ ਦਾ ਸਕੋਰ 26 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 212 ਦੌੜਾਂ ਸੀ। ਫਿਰ ਰੋਹਿਤ ਆਊਟ ਹੋ ਗਿਆ। ਕੁਝ ਸਮੇਂ ਬਾਅਦ ਸ਼ੁਭਮਨ ਗਿੱਲ ਵੀ ਪੈਵੇਲੀਅਨ ਪਰਤ ਗਏ। ਵਿਰਾਟ ਕੋਹਲੀ (36), ਈਸ਼ਾਨ ਕਿਸ਼ਨ (17) ਅਤੇ ਸੂਰਿਆ ਕੁਮਾਰ ਯਾਦਵ (14) ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਟਿਕ ਨਹੀਂ ਸਕੇ। ਹਾਰਦਿਕ ਅਤੇ ਸ਼ਾਰਦੁਲ ਠਾਕੁਰ ਨੇ ਸੱਤਵੀਂ ਵਿਕਟ ਲਈ 54 ਦੌੜਾਂ ਜੋੜ ਕੇ ਭਾਰਤ ਨੂੰ ਮੁੜ ਲੀਹ ‘ਤੇ ਲਿਆਂਦਾ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ। ਦੋਵਾਂ ਨੇ 157 ਗੇਂਦਾਂ ‘ਤੇ 212 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਰੋਹਿਤ ਨੇ ਆਪਣੇ ਵਨਡੇ ਕਰੀਅਰ ਦਾ 30ਵਾਂ ਸੈਂਕੜਾ ਲਗਾਇਆ। ਇਸ ਤਰ੍ਹਾਂ ਗਿੱਲ ਨੇ ਆਪਣਾ ਛੇਵਾਂ ਸੈਂਕੜਾ ਪੂਰਾ ਕੀਤਾ।
ਕਪਤਾਨ ਰੋਹਿਤ ਦੇ ਬੱਲੇ ਤੋਂ ਤਿੰਨ ਸਾਲ ਬਾਅਦ ਵਨਡੇ ਸੈਂਕੜਾ ਆਇਆ ਹੈ। ਇਸ ਤਰ੍ਹਾਂ ਗਿੱਲ ਨੇ ਪਿਛਲੇ ਚਾਰ ਮੈਚਾਂ ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ ਹੈ। 2019 ਤੋਂ, ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ ਰੋਹਿਤ ਅਤੇ ਰਾਹੁਲ ਅਜਿਹਾ ਕਰ ਚੁੱਕੇ ਹਨ।
ਸ਼ਮੀ-ਸਿਰਾਜ ਨੂੰ ਦਿੱਤਾ ਆਰਾਮ
ਰੋਹਿਤ ਸ਼ਰਮਾ ਨੇ ਆਪਣੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਜਗ੍ਹਾ ਉਮਰਾਨ ਮਲਿਕ ਅਤੇ ਚਾਹਲ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੀਵੀ ਕਪਤਾਨ ਟੌਮ ਲੈਥਮ ਨੇ ਸ਼ਿਪਲੇ ਦੀ ਜਗ੍ਹਾ ਡਫੀ ਨੂੰ ਖੇਡਣ ‘ਚ ਸ਼ਾਮਲ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ