ਡੇਰਾ ਸ਼ਰਧਾਲੂਆਂ ਦੀ ਹਿੰਮਤ ਸਦਕਾ ਮੱਝਾਂ ਦੇ ਵਪਾਰੀ ਦਾ ਲੱਖਾਂ ਦੇ ਨੁਕਸਾਨ ਤੋਂ ਬਚਾਅ

Welfare Work

ਡੇਰਾ ਸ਼ਰਧਾਲੂਆਂ ਦੀ ਹਿੰਮਤ ਸਦਕਾ ਮੱਝਾਂ ਦੇ ਵਪਾਰੀ ਦਾ ਲੱਖਾਂ ਦੇ ਨੁਕਸਾਨ ਤੋਂ ਬਚਾਅ

  • ਚੋਰਾਂ ਵੱਲੋਂ ਚੋਰੀ ਕਰਕੇ ਲਿਜਾਈਆਂ ਜਾ ਰਹੀਆਂ ਮੱਝਾਂ ਛੁਡਵਾਈਆਂ

(ਰਾਕੇਸ਼ ਗਰਗ) ਮੌੜ ਮੰਡੀ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਬਲਾਕ ਮੌੜ ਨਾਲ ਸਬੰਧਿਤ ਸੇਵਾਦਾਰਾਂ ਵੱਲੋਂ ਦਿਖਾਈ ਹਿੰਮਤ ਸਦਕਾ ਬੀਤੀ ਦੇਰ ਰਾਤ ਸਥਾਨਕ ਮੰਡੀ ਦੇ ਇੱਕ ਨੌਹਰਾ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣੋਂ ਬਚ ਗਿਆ ਚੋਰਾਂ ਵੱਲੋਂ ਨੌਹਰੇ ’ਚੋਂ ਮੱਝਾਂ ਚੋਰੀ ਕਰਕੇ ਲਿਜਾਈਆਂ ਜਾ ਰਹੀਆਂ ਸੀ ਪਰ ਸੇਵਾਦਾਰਾਂ ਨੇ ਮੱਝਾਂ ਛੁਡਵਾ ਕੇ ਨੌਹਰਾ ਮਾਲਕ ਨੂੰ ਸੌਂਪ ਦਿੱਤੀਆਂ। (Welfare Work)

ਮੱਝਾਂ ਕੈਂਟਰ ’ਚ ਚੜਾਉਂਦਿਆਂ ਨੂੰ ਦੇਖ ਕੇ ਸੇਵਾਦਾਰਾਂ ਨੂੰ ਹੋਇਆ ਸ਼ੱਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੌੜ ਦੇ ਸੇਵਾਦਾਰਾਂ ਨੇ ਦੱਸਿਆ ਕਿ ਉਹ ਹਰਿਆਣਾ ’ਚ ਹੋਏ ਸਫ਼ਾਈ ਮਹਾਂ ਅਭਿਆਨ ’ਚੋਂ ਦੇ ਰਾਤ ਵਾਪਿਸ ਆਏ ਸੀ ਤਾਂ ਦੇਖਿਆ ਕਿ ਮੌੜ ਦੇ ਟਿੱਲਾ ਰੋਡ ’ਤੇ ਸਥਿਤ ਨੌਹਰੇ ’ਚੋਂ ਚੋਰ ਮੱਝਾਂ ਚੋਰੀ ਕਰਕੇ ਲਿਜਾ ਰਹੇ ਸੀ ਚੋਰਾਂ ਨੇ ਨੌਹਰੇ ’ਚੋਂ ਚਾਰ ਮੱਝਾਂ ਕੱਢ ਕੇ ਦੋ ਕੈਂਟਰ ’ਚ ਚੜ੍ਹਾ ਲਈਆਂ ਸੀ ਜਦੋਂਕਿ ਦੋ ਮੱਝਾਂ ਨੂੰ ਬਾਹਰ ਸੜਕ ’ਤੇ ਖੰਭੇ ਨਾਲ ਬੰਨਿਆ ਹੋਇਆ ਸੀ ਸੇਵਾਦਾਰਾਂ ਨੇ ਰਾਤ ਨੂੰ ਇਸ ਤਰ੍ਹਾਂ ਮੱਝਾਂ ਕੈਂਟਰ ’ਚ ਚੜਾਉਂਦਿਆਂ ਨੂੰ ਦੇਖ ਕੇ ਸ਼ੱਕ ਜ਼ਾਹਿਰ ਕੀਤਾ ਤੇ ਕੈਂਟਰ ਵਾਲਿਆਂ ਨੂੰ ਪੁੱਛਿਆ ਤਾਂ ਉਹ ਕੋਈ ਜਵਾਬ ਨਾ ਦੇ ਸਕੇ।

ਸੇਵਾਦਾਰਾਂ ਨੇ ਫੁਰਤੀ ਦਿਖਾਉਂਦਿਆਂ ਜੋ ਦੋ ਮੱਝਾਂ ਕੈਂਟਰ ’ਚ ਚੜ੍ਹਾ ਲਈਆਂ ਸੀ ਉਨ੍ਹਾਂ ਦੇ ਰੱਸੇ ਖੋਲ੍ਹ ਦਿੱਤੇ ਇਸ ਮੌਕੇ ਮੌਜੂਦ ਕੁੱਝ ਭੈਣਾਂ ਨੇ ਨੇੜਲੇ ਘਰਾਂ ਦੇ ਦਰਵਾਜੇ ਵੀ ਖੜਕਾਏ ਤਾਂ ਜੋ ਚੋਰਾਂ ਨੂੰ ਫੜ੍ਹ ਲਿਆ ਜਾਵੇ ਪਰ ਮੱਝਾਂ ਚੋਰੀ ਕਰਨ ਆਏ ਕੈਂਟਰ ਵਾਲੇ ਕੈਂਟਰ ਸਮੇਤ ਫ਼ਰਾਰ ਹੋ ਗਏ ਸੇਵਾਦਾਰਾਂ ਨੇ ਤੁਰੰਤ ਨੌਹਰਾ ਮਾਲਕ ਨਾਲ ਸੰਪਰਕ ਕਰਕੇ ਉਸ ਨੂੰ ਉਠਾ ਕੇ ਮੱਝਾਂ ਮੁੜ ਨੌਹਰੇ ’ਚ ਬੰਨ੍ਹ ਦਿੱਤੀਆਂ।

ਇਸ ਮੌਕੇ ਮੇਜਰ ਸਿੰਘ ਇੰਸਾਂ ਜੋਧਪੁਰ, ਬਲਵੀਰ ਇੰਸਾਂ ਮੈਬਰ ਜੋਧਪੁਰ, ਰਾਮ ਨਰਾਇਣ ਇੰਸਾਂ ,ਜਸਵਿੰਦਰ ਸਿੰਘ ਇੰਸਾਂ, ਜੀਵਨ ਕੁਮਾਰ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਅਸ਼ੋਕ ਕੁਮਾਰ ਇੰਸਾਂ, ਅਮ੍ਰਿਤਪਾਲ ਗੋਗੀ,ਸੁਨੀਲ ਜਿੰਦਲ, ਹਰਮੇਲ ਇੰਸਾਂ, ਭੰਗੀਦਾਸ ਸੂਬਾ ਇੰਸਾਂ, ਪਿੰਕਾ ਇੰਸਾਂ ਪੇਂਟਰ, ਹਰਦੀਪ ਇੰਸਾਂ ਭੰਗੀਦਾਸ ਬਘੇਰ ਚੜ੍ਹਤ ਸਿੰਘ, ਕੁਲਵੀਰ ਸਿੰਘ ਇੰਸਾਂ ਬਘੇਰ ਚੜ੍ਹਤ ਸਿੰਘ, ਸਹਿਯੋਗੀ ਭੈਣਾਂ ਚਰਨਜੀਤ ਕੌਰ ਤੇ ਪੂਜਾ ਇੰਸਾਂ ਤੋਂ ਇਲਾਵਾ ਬੱਸ ਦੇ ਡਰਾਈਵਰ ਤੇ ਕਡੰਕਟਰ ਨੇ ਵੀ ਪੂਰਾ ਸਹਿਯੋਗ ਦਿੱਤਾ।


ਮੌੜ ਮੰਡੀ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਨੌਹਰਾ ਮਾਲਕ ਤਸਵੀਰ : ਸੱਚ ਕਹੂੰ ਨਿਊਜ਼

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਧੰਨਵਾਦ : ਗੁਰਪ੍ਰੀਤ ਸਿੰਘ

ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਮੌੜ ਕਲਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੌੜ ਮੰਡੀ ’ਚ ਮੱਝਾਂ ਦਾ ਕਾਰੋਬਾਰ ਹੈ ਰਾਤ ਨੂੰ ਚੋਰ ਉਨ੍ਹਾਂ ਦੀਆਂ ਮੱਝਾਂ ਖੋਲ੍ਹ ਕੇ ਲਿਜਾ ਰਹੇ ਸੀ ਪਰ ਮੌਕੇ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆ ਗਏ, ਜਿੰਨ੍ਹਾ ਨੇ ਤੁਰੰਤ ਆਪਣੀ ਸੂਝਬੂਝ ਨਾਲ ਮੱਝਾਂ ਛੁਡਵਾ ਲਈਆਂ ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦੀ ਇਸ ਫੁਰਤੀ ਸਦਕਾ ਉਨ੍ਹਾਂ ਦਾ ਕਰੀਬ 14-15 ਲੱਖ ਰੁਪਏ ਦਾ ਨੁਕਸਾਨ ਹੋਣੋਂ ਬਚ ਗਿਆ ਇਸ ਲਈ ਉਹ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਪਵਿੱਤਰ ਸਿੱਖਿਆ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here