ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News IND vs ENG: ਹ...

    IND vs ENG: ਹੁਣ ਤੇਂਦੁਲਕਰ-ਐਂਡਰਸਨ ਟਰਾਫੀ ਦੇ ਨਾਂਅ ਨਾਲ ਜਾਣੀ ਜਾਵੇਗੀ ਭਾਰਤ-ਇੰਗਲੈਂਡ ਟੈਸਟ ਸੀਰੀਜ਼

    Tendulkar Anderson Trophy
    IND vs ENG: ਹੁਣ ਤੇਂਦੁਲਕਰ-ਐਂਡਰਸਨ ਟਰਾਫੀ ਦੇ ਨਾਂਅ ਨਾਲ ਜਾਣੀ ਜਾਵੇਗੀ ਭਾਰਤ-ਇੰਗਲੈਂਡ ਟੈਸਟ ਸੀਰੀਜ਼

    20 ਜੂਨ ਤੋਂ ਹੋਵੇਗੀ ਸ਼ੁਰੂਆਤ | Tendulkar Anderson Trophy

    Tendulkar Anderson Trophy: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ 20 ਜੂਨ ਤੋਂ ਸ਼ੁਰੂ ਹੋਵੇਗੀ। ਭਾਰਤੀ ਟੀਮ ਇਸ ਲਈ ਰਵਾਨਾ ਹੋ ਗਈ ਹੈ। ਪਹਿਲਾਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਨਾਂਅ ਬਦਲ ਦਿੱਤਾ ਗਿਆ ਹੈ। ਇਸ ਨੂੰ ਹੁਣ ਤੇਂਦੁਲਕਰ-ਐਂਡਰਸਨ ਟਰਾਫੀ ਦੇ ਨਾਂਅ ਨਾਲ ਜਾਣਿਆ ਜਾਵੇਗਾ। ਪਹਿਲਾਂ ਦੋਵਾਂ ਟੀਮਾਂ ਵਿਚਕਾਰ ਖੇਡੀ ਗਈ ਇਸ ਸੀਰੀਜ਼ ਨੂੰ ਪਦੌਤੀ ਟਰਾਫੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। Tendulkar Anderson Trophy

    ਇਹ ਖਬਰ ਵੀ ਪੜ੍ਹੋ : YouTuber Jyoti Malhotra News: ਯੂਟਿਊਬਰ ਜੋਤੀ ਮਲਹੋਤਰਾ ਨੂੰ ਕੀਤਾ ਜਾਵੇਗਾ ਵੀਡੀਓ ਕਾਨਫਰੰਸਿੰਗ ਜਰੀਏ ਅਦਾਲਤ ’ਚ ਪੇਸ਼

    ਈਸੀਬੀ ਨੇ ਪਟੌਦੀ ਟਰਾਫੀ ਨੂੰ ਕੀਤੀ ਰਿਟਾਇਰ ਕਰਨ ਦੀ ਇੱਛਾ ਪ੍ਰਗਟ

    ਹਾਸਲ ਹੋਏ ਵੇਰਵਿਆਂ ਮੁਤਾਬਕ ਤੇਂਦੁਲਕਰ-ਐਂਡਰਸਨ ਟਰਾਫੀ ਦਾ ਉਦਘਾਟਨ 20 ਜੂਨ ਨੂੰ ਹੈਡਿੰਗਲੇ ’ਚ ਸ਼ੁਰੂ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਕੀਤਾ ਜਾਵੇਗਾ। ਹਾਲਾਂਕਿ, ਇੰਗਲੈਂਡ ਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਨੇ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ, ਇੰਗਲੈਂਡ ਤੇ ਭਾਰਤ ਵਿਚਕਾਰ ਬ੍ਰਿਟੇਨ ’ਚ ਟੈਸਟ ਸੀਰੀਜ਼ ਪਟੌਦੀ ਟਰਾਫੀ ਲਈ ਖੇਡੀ ਗਈ ਸੀ। ਇਸ ਦਾ ਨਾਂਅ ਇਫਤਿਖਾਰ ਅਲੀ ਖਾਨ ਪਟੌਦੀ ਤੇ ਉਨ੍ਹਾਂ ਦੇ ਪੁੱਤਰ ਮਨਸੂਰ ਅਲੀ ਖਾਨ ਪਟੌਦੀ ਦੇ ਨਾਂਅ ’ਤੇ ਰੱਖਿਆ ਗਿਆ ਸੀ। ਮਾਰਚ ’ਚ, ਈਸੀਬੀ ਨੇ ਪਟੌਦੀ ਪਰਿਵਾਰ ਨੂੰ ਲਿਖਿਆ ਸੀ ਕਿ ਉਹ ਟਰਾਫੀ ਨੂੰ ਰਿਟਾਇਰ ਕਰਨਾ ਚਾਹੁੰਦੇ ਹਨ।

    14 ਟੈਸਟ ਮੈਚਾਂ ’ਚ ਹੋਇਆ ਹੈ ਤੇਂਦੁਲਰ ਤੇ ਐਂਡਰਸਨ ਦਾ ਸਾਹਮਣਾ

    ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ 15,921 ਦੌੜਾਂ ਦੇ ਨਾਲ ਟੈਸਟ ਇਤਿਹਾਸ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। 52 ਸਾਲਾ ਇਸ ਸਾਬਕਾ ਖਿਡਾਰੀ ਨੇ 1989 ਤੋਂ 2013 ਦੇ ਵਿਚਕਾਰ 200 ਟੈਸਟ ਖੇਡੇ। ਉਨ੍ਹਾਂ ਟੈਸਟ ਟੈਸਟ ਤੇ ਵਨਡੇ ਫਾਰਮੈਟਾਂ ’ਚ ਅਣਗਿਣਤ ਰਿਕਾਰਡ ਬਣਾਏ। ਇਸ ਦੇ ਨਾਲ ਹੀ, ਐਂਡਰਸਨ 704 ਵਿਕਟਾਂ ਦੇ ਨਾਲ ਇੰਗਲੈਂਡ ਦਾ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ ਤੇ ਟੈਸਟ ਕ੍ਰਿਕੇਟ ’ਚ ਸਭ ਤੋਂ ਸਫਲ ਗੇਂਦਬਾਜ਼ ਵੀ ਹਨ। ਦੋਵੇਂ ਦਿੱਗਜ 14 ਟੈਸਟ ਮੈਚਾਂ ’ਚ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ ਜਿਸ ’ਚ ਐਂਡਰਸਨ ਨੇ ਤੇਂਦੁਲਕਰ ਨੂੰ 9 ਵਾਰ ਆਊਟ ਕੀਤਾ ਹੈ। ਇਹ ਕਿਸੇ ਵੀ ਗੇਂਦਬਾਜ਼ ਵੱਲੋਂ ਇਸ ਭਾਰਤੀ ਦੇ ਸਭ ਤੋਂ ਵੱਧ ਆਊਟ ਕਰਨ ਦਾ ਰਿਕਾਰਡ ਹੈ। Tendulkar Anderson Trophy