IND vs BAN: ਟੀਮ ਇੰਡੀਆ ਦੀਆਂ ਨਜ਼ਰਾਂ ਸੀਰੀਜ਼ ਜਿੱਤਣ ’ਤੇ, ਇੱਥੇ ਪੜ੍ਹੋ ਭਾਰਤ ਬਨਾਮ ਬੰਗਲਾਦੇਸ਼ ਦੂਜੇ ਟੀ20 ਮੈਚ ਨਾਲ ਜੁੜੇ ਅਪਡੇਟਸ

IND vs BAN
IND vs BAN: ਟੀਮ ਇੰਡੀਆ ਦੀਆਂ ਨਜ਼ਰਾਂ ਸੀਰੀਜ਼ ਜਿੱਤਣ ’ਤੇ, ਇੱਥੇ ਪੜ੍ਹੋ ਭਾਰਤ ਬਨਾਮ ਬੰਗਲਾਦੇਸ਼ ਦੂਜੇ ਟੀ20 ਮੈਚ ਨਾਲ ਜੁੜੇ ਅਪਡੇਟਸ

ਜਾਣੋ ਸੰਭਾਵਿਤ ਪਲੇਇੰਗ-11 | IND vs BAN

  • ਦਿੱਲੀ ’ਚ ਬੰਗਲਾਦੇਸ਼ ਤੋਂ ਇੱਕੋ-ਇੱਕ ਟੀ20 ਹਾਰਿਆ ਹੈ ਭਾਰਤ

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ ਵਿਚਕਾਰ ਟੀ-20 ਸੀਰੀਜ ਦਾ ਦੂਜਾ ਮੈਚ ਅੱਜ ਦਿੱਲੀ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਅਰੁਣ ਜੇਤਲੀ ਸਟੇਡੀਅਮ ’ਚ ਸ਼ੁਰੂ ਹੋਵੇਗਾ। ਭਾਰਤ ਗਵਾਲੀਅਰ ’ਚ ਪਹਿਲਾ ਮੈਚ ਜਿੱਤ ਕੇ ਸੀਰੀਜ ’ਚ 1-0 ਨਾਲ ਅੱਗੇ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਸੀਰੀਜ ’ਚ 2-0 ਦੀ ਅਜੇਤੂ ਬੜ੍ਹਤ ਲੈ ਸਕਦੀ ਹੈ। ਬੰਗਲਾਦੇਸ਼ ਨੂੰ ਵੇਖਦੇ ਹੋਏ ਟੀਮ ਇੰਡੀਆ ਅੱਜ ਕੁਝ ਤਜਰਬੇ ਕਰ ਸਕਦੀ ਹੈ। ਹਰਸ਼ਿਤ ਰਾਣਾ ਤੇ ਰਵੀ ਬਿਸ਼ਨੋਈ ਨੂੰ ਪਹਿਲੇ ਟੀ-20 ’ਚ ਮੌਕਾ ਨਹੀਂ ਮਿਲਿਆ, ਦੋਵੇਂ ਅੱਜ ਪਲੇਇੰਗ-11 ਦਾ ਹਿੱਸਾ ਬਣ ਸਕਦੇ ਹਨ। IND vs BAN

ਇਹ ਵੀ ਪੜ੍ਹੋ : IND Vs SL: ਮਹਿਲਾ ਟੀ20 ਵਿਸ਼ਵ ਕੱਪ, ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ, ਸੈਮੀਫਾਈਨਲ ਲਈ ਜਿੱਤ ਜ਼ਰੂਰੀ

ਮੇਲ ਵੇਰਵੇ | IND vs BAN

  • ਦੂਜਾ ਟੀ-20 : ਭਾਰਤ ਬਨਾਮ ਬੰਗਲਾਦੇਸ
  • ਕਦੋਂ : 9 ਅਕਤੂਬਰ 2024
  • ਕਿੱਥੇ : ਅਰੁਣ ਜੇਤਲੀ ਸਟੇਡੀਅਮ, ਨਵੀਂ ਦਿੱਲੀ
  • ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ : ਸ਼ਾਮ 7:00 ਵਜੇ।

ਭਾਰਤ ਆਪਣਾ ਇੱਕੋ ਇੱਕ ਮੈਚ ਬੰਗਲਾਦੇਸ਼ ਤੋਂ ਦਿੱਲੀ ’ਚ ਹੀ ਹਾਰਿਆ

ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਅੰਤਰਰਾਸ਼ਟਰੀ ’ਚ ਹੁਣ ਤੱਕ 15 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 14 ’ਚ ਜਿੱਤ ਦਰਜ ਕੀਤੀ ਤੇ ਬੰਗਲਾਦੇਸ਼ ਸਿਰਫ ਇੱਕ ’ਚ ਜਿੱਤਿਆ। ਇਹ ਜਿੱਤ 2019 ’ਚ ਦਿੱਲੀ ਦੇ ਮੈਦਾਨ ’ਤੇ ਹੀ ਮਿਲੀ ਸੀ, ਅੱਜ ਦਾ ਮੈਚ ਵੀ ਦਿੱਲੀ ’ਚ ਹੀ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੇ ਸਾਰੇ ਮੈਚਾਂ ’ਚ ਬੰਗਲਾਦੇਸ਼ ਨੂੰ ਹਰਾਇਆ।

ਹਰਸ਼ਿਤ ਤੇ ਬਿਸ਼ਨੋਈ ਨੂੰ ਮੌਕਾ ਦੇ ਸਕਦਾ ਹੈ ਭਾਰਤ

ਬੰਗਲਾਦੇਸ਼ ਨੂੰ ਵੇਖਦੇ ਹੋਏ ਟੀਮ ਇੰਡੀਆ ਦੂਜੇ ਟੀ-20 ’ਚ ਕੁਝ ਪ੍ਰਯੋਗ ਕਰ ਸਕਦੀ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਰਵੀ ਬਿਸ਼ਨੋਈ ਤੇ ਅਰਸ਼ਦੀਪ ਸਿੰਘ ਜਾਂ ਮਯੰਕ ਯਾਦਵ ਦੀ ਜਗ੍ਹਾ ਹਰਸ਼ਿਤ ਰਾਣਾ ਨੂੰ ਡੈਬਿਊ ਕੈਪ ਦੇ ਸਕਦੀ ਹੈ।

ਸੂਰਿਆ ਇਸ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ

ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਇਸ ਸਾਲ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ, ਪਰ ਉਹ ਇਸ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ। ਉਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ 2024 ’ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂਅ 12 ਮੈਚਾਂ ’ਚ 320 ਦੌੜਾਂ ਹਨ। ਸੂਰਿਆ ਨੇ ਪਹਿਲੇ ਮੈਚ ’ਚ ਵੀ 29 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੂੰ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਤੇ ਹਾਰਦਿਕ ਪੰਡਯਾ ਦਾ ਵੀ ਪੂਰਾ ਸਹਿਯੋਗ ਮਿਲਿਆ। ਗੇਂਦਬਾਜਾਂ ’ਚ ਅਰਸ਼ਦੀਪ ਸਿੰਘ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜਾਂ ’ਚ ਬਣਿਆ ਹੋਇਆ ਹੈ। ਪਹਿਲੇ ਮੈਚ ’ਚ ਵੀ ਉਸ ਨੇ ਸਿਰਫ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਲਈ ਉਸ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ। ਅਰਸ਼ਦੀਪ ਨੇ ਇਸ ਸਾਲ 13 ਮੈਚਾਂ ’ਚ 27 ਵਿਕਟਾਂ ਲਈਆਂ ਹਨ।

ਪਿੱਚ ਰਿਪੋਰਟ | IND vs BAN

ਦਿੱਲੀ ’ਚ ਹੁਣ ਤੱਕ 7 ਟੀ-20 ਖੇਡੇ ਜਾ ਚੁੱਕੇ ਹਨ, ਇੱਥੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ ਤੇ ਪਿੱਛਾ ਕਰਨ ਵਾਲੀ ਟੀਮ ਨੇ 4 ਮੈਚ ਜਿੱਤੇ। ਬੰਗਲਾਦੇਸ਼ ਨੇ ਬਾਅਦ ’ਚ ਬੱਲੇਬਾਜੀ ਕਰਦੇ ਹੋਏ ਇੱਥੇ ਟੀ-20 ’ਚ ਵੀ ਭਾਰਤ ਨੂੰ ਹਰਾਇਆ। ਪਿਛਲੇ 5 ’ਚੋਂ 4 ਮੈਚਾਂ ’ਚ ਪਿੱਛਾ ਕਰਨ ਵਾਲੀ ਟੀਮ ਨੂੰ ਹੀ ਸਫਲਤਾ ਮਿਲੀ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਨੂੰ ਤਰਜੀਹ ਦੇਵੇਗੀ। IND vs BAN

ਮੌਸਮ ਦੀ ਸਥਿਤੀ

ਦਿੱਲੀ ’ਚ ਅੱਜ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਸਿਰਫ 2 ਫੀਸਦੀ ਹੈ। ਤਾਪਮਾਨ 23 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਰਾਤ ਨੂੰ ਤਰੇਲ ਡਿੱਗੇਗੀ, ਜਿਸ ਕਾਰਨ ਗੇਂਦਬਾਜ ਟੀਮ ਨੂੰ ਗੇਂਦ ਨੂੰ ਫੜਨ ’ਚ ਦਿੱਕਤ ਆਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਨਿਤੀਸ਼ ਕੁਮਾਰ ਰੈਡੀ, ਹਾਰਦਿਕ ਪੰਡਯਾ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਮਯੰਕ ਯਾਦਵ।

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਪਰਵੇਜ ਹਸਨ ਇਮੋਨ, ਲਿਟਨ ਦਾਸ (ਵਿਕਟਕੀਪਰ), ਜਾਕਰ ਅਲੀ, ਤੌਹੀਦ ਹਿਰਦੋਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਰਿਸਾਦ ਹੁਸੈਨ, ਮਸਤਫਿਜੁਰ ਰਹਿਮਾਨ, ਤਸਕੀਨ ਅਹਿਮਦ ਤੇ ਸ਼ਰੀਫੁਲ ਇਸਲਾਮ।