ਸਮ੍ਰਿਤੀ ਮੰਧਾਨਾ ਦਾ ਅਰਧਸੈਂਕੜਾ | IND vs BAN
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੇ ਫਾਈਨਲ ‘ਚ ਜਗ੍ਹਾ ਬਣਾ ਲਈ। ਭਾਰਤ ਦਾ ਸੈਮੀਫਾਈਨਲ ਮੁਕਾਬਲਾ ਬੰਗਲਾਦੇਸ਼ ਨਾਲ ਸੀ, ਜਿਸ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ੀ ਟੀਮ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਬੰਗਲਾਦੇਸ਼ੀ ਮਹਿਲਾ ਟੀਮ ਆਪਣੇ 20 ਓਵਰਾਂ ‘ਚ 8 ਵਿਕਟਾਂ ਗੁਆ ਕੇ ਸਿਰਫ 80 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਵੱਲੋਂ ਰਾਧਾ ਯਾਦਵ ਨੇ ਰੇਣੁਕਾ ਸਿੰਘ ਨੇ 3-3 ਵਿਕਟਾਂ ਹਾਸਲ ਕੀਤੀਆਂ। ਪੂਜਾ ਵਸਤਰਕਾਰ ਤੇ ਦੀਪਤੀ ਸ਼ਰਮਾ ਨੂੰ 1-1 ਵਿਕਟ ਮਿਲੀ। IND vs BAN
Read This : Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ
ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ, ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਵਿਚਕਾਰ ਪਹਿਲੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਹੋਈ। ਬੰਗਲਾਦੇਸ਼ੀ ਮਹਿਲਾ ਟੀਮ ਦੀ ਕੋਈ ਵੀ ਗੇਂਦਬਾਜ਼ ਕੁਝ ਖਾਸ ਨਹੀਂ ਕਰ ਸਕੀ। ਸਮ੍ਰਿਤੀ ਮੰਧਾਨਾ ਨੇ 55 ਦੌੜਾਂ ਜਦਕਿ ਸ਼ੈਫਾਲੀ ਵਰਮਾ ਨੇ 26 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਬੰਗਲਾਦੇਸ਼ ਵੱਲੋਂ ਦਿੱਤੇ ਗਏ ਟੀਚੇ ਨੂੰ 11 ਓਵਰਾਂ ‘ਚ ਹੀ ਹਾਸਲ ਕਰ ਲਿਆ। ਹੁਣ ਭਾਰਤੀ ਟੀਮ ਦਾ ਫਾਈਨਲ ‘ਚ ਮੁਕਾਬਲਾ ਭਲਕੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਭਲਕੇ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।
ਜਵਾਬ ‘ਚ ਭਾਰਤੀ ਟੀਮ ਨੇ 2 ਓਵਰਾਂ ਦੀ ਸਮਾਪਤੀ ਤੱਕ 15 ਦੋੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰੀਜ ‘ਤੇ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਹਨ।
3 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 26 ਦੌੜਾਂ ਦਾ ਹੈ। ਕ੍ਰੀਜ ‘ਤੇ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਨਾਬਾਦ ਹਨ। ਹਨ।
4 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 33 ਦੌੜਾਂ ਹੈ। ਸਮ੍ਰਿਤੀ ਮੰਧਾਨਾ ਸ਼ੈਫਾਲੀ ਵਰਮਾ ਕ੍ਰੀਜ ‘ਤੇ ਨਾਬਾਦ ਹਨ।
5 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 45 ਦੌੜਾਂ ਦਾ ਹੈ। ਸਮ੍ਰਿਤ ਮੰਧਾਨਾ 27 ‘ਤੇ ਨਾਬਾਦ ਹੈ, ਜਦਕਿ ਸ਼ੈਫਾਲੀ ਵਰਮਾ 17 ਦੋੜਾਂ ‘ਤੇ ਨਾਬਾਦ ਹਨ।
6 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 46 ਦੋੜਾਂ ਦਾ ਹੈ।
7 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 49/0 ਦੋੜਾਂ ਦਾ ਹੈ।
8 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ 58 ਦੌੜਾਂ ਬਣਾ ਲਈਆਂ ਹਨ, ਕ੍ਰੀਜ ‘ਤੇ ਸ਼ੈਫਾਲੀ ਵਰਮਾ ਦੇ ਸਮ੍ਰਿਤੀ ਮੰਧਾਨਾ ਨਾਬਾਦ ਹਨ।
9 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 65 ਦੌੜਾਂ ਦਾ ਹੈ।
10 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 70 ਦੌੜਾਂ ਦਾ ਹੈ।
https://twitter.com/BCCIWomen/status/1816759759166722123