IND vs BAN: ਏਸ਼ੀਆ ਕੱਪ ’ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ, ਜੇਕਰ ਅੱਜ ਭਾਰਤ ਜਿੱਤਿਆ ਤਾਂ ਫਾਈਨਲ ਪੱਕਾ

IND vs BAN
IND vs BAN: ਏਸ਼ੀਆ ਕੱਪ ’ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ, ਜੇਕਰ ਅੱਜ ਭਾਰਤ ਜਿੱਤਿਆ ਤਾਂ ਫਾਈਨਲ ਪੱਕਾ

5 ਸਾਲਾਂ ਤੋਂ ਨਹੀਂ ਹਾਰਿਆ ਭਾਰਤ | IND vs BAN

IND vs BAN: ਸਪੋਰਟਸ ਡੈਸਕ। ਏਸ਼ੀਆ ਕੱਪ ਦੇ ਸੁਪਰ-4 ’ਚ ਅੱਜ ਭਾਰਤੀ ਟੀਮ ਦਾ ਸਾਹਮਣਾ ਬੰਗਲਾਦੇਸ਼ੀ ਟੀਮ ਨਾਲ ਹੈ। ਭਾਰਤ ਨੇ ਇਸ ਦੌਰ ਦੇ ਪਹਿਲੇ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਅੱਜ ਭਾਰਤੀ ਟੀਮ ਜਿੱਤ ਜਾਂਦੀ ਹੈ ਤਾਂ ਟੀਮ ਦਾ ਫਾਈਨਲ ’ਚ ਪਹੁੰਚਣ ਦਾ ਰਸਤਾ ਕਾਫੀ ਸੌਖਾ ਹੋ ਜਾਵੇਗਾ। ਬੰਗਲਾਦੇਸ਼ ਨੇ ਆਪਣੇ ਪਹਿਲੇ ਸੁਪਰ 4 ਮੈਚ ’ਚ ਸ਼੍ਰੀਲੰਕਾ ਨੂੰ ਹਰਾਇਆ ਹੈ। ਜੇਕਰ ਇਹ ਟੀਮ ਭਾਰਤ ਨੂੰ ਹਰਾਉਣ ’ਚ ਸਫਲ ਰਹਿੰਦੀ ਹੈ, ਤਾਂ ਇਸ ਦੇ ਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਜਾਣਗੀਆਂ।

ਇਹ ਖਬਰ ਵੀ ਪੜ੍ਹੋ : Gold Price Today: ਡਾਲਰ ’ਚ ਤੇਜ਼ੀ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ? ਜਾਣੋ ਕਿੰਨਾ ਸਸਤਾ ਹੋਇਆ ਸ…

ਮੈਚ ਸਬੰਧੀ ਜਾਣਕਾਰੀ | IND vs BAN

  • ਟੂਰਨਾਮੈਂਟ : ਏਸ਼ੀਆ ਕੱਪ 2025
  • ਫਾਰਮੈਟ : ਟੀ20 ਕ੍ਰਿਕੇਟ
  • ਮੈਚ : ਸੁਪਰ-4 ਮੁਕਾਬਲਾ
  • ਟੀਮਾਂ : ਭਾਰਤ ਬਨਾਮ ਬੰਗਲਾਦੇਸ਼
  • ਸਟੇਡੀਅਮ : ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ
  • ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8 ਵਜੇ

5 ਸਾਲਾਂ ’ਚ ਬੰਗਲਾਦੇਸ਼ ਤੋਂ ਨਹੀਂ ਹਾਰੀ ਟੀਮ ਇੰਡੀਆ

ਭਾਰਤ ਨੇ ਟੀ-20 ਕ੍ਰਿਕੇਟ ’ਚ ਬੰਗਲਾਦੇਸ਼ ’ਤੇ ਦਬਦਬਾ ਹਮੇਸ਼ਾ ਤੋਂ ਹੀ ਬਣਾ ਕੇ ਰੱਖਿਆ ਹੈ। ਦੋਵਾਂ ਟੀਮਾਂ ਨੇ ਹੁਣ ਤੱਕ 17 ਮੈਚ ਖੇਡੇ ਹਨ, ਜਿਨ੍ਹਾਂ ’ਚੋਂ 16 ਭਾਰਤ ਨੇ ਜਿੱਤੇ ਹਨ। ਬੰਗਲਾਦੇਸ਼ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ। ਬੰਗਲਾਦੇਸ਼ ਨੇ ਇਸ ਫਾਰਮੈਟ ’ਚ ਪਹਿਲੀ ਤੇ ਆਖਰੀ ਵਾਰ 2019 ’ਚ ਦਿੱਲੀ ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਕਾਰ ਆਖਰੀ ਮੁਲਾਕਾਤ ਪਿਛਲੇ ਸਾਲ ਹੈਦਰਾਬਾਦ ’ਚ ਹੋਈ ਸੀ, ਜਿੱਥੇ ਭਾਰਤੀ ਟੀਮ ਨੇ 133 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

ਭਾਰਤੀ ਟੀਮ ਦੇ ਪਲੇਇੰਗ-11 ’ਚ ਬਦਲਾਅ ਦੀ ਉਮੀਦ ਘੱਟ

ਭਾਰਤੀ ਟੀਮ ਉਹ ਹੀ ਪਲੇਇੰਗ-11 ਮੈਦਾਨ ’ਤੇ ਉਤਾਰ ਸਕਦੀ ਹੈ ਜੋ ਪਿਛਲੀ ਮੈਚ ’ਚ ਉਤਾਰੀ ਸੀ। ਇਸ ਦਾ ਮਤਲਬ ਹੈ ਕਿ ਉਪਕਪਤਾਨ ਸ਼ੁਭਮਨ ਗਿੱਲ ਫਿਰ ਅਭਿਸ਼ੇਕ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ। ਸੰਜੂ ਸੈਮਸਨ ਮੱਧ ਕ੍ਰਮ ’ਚ ਹੀ ਖੇਡਣਗੇ। ਜਸਪ੍ਰੀਤ ਬੁਮਰਾਹ ਟੀਮ ’ਚ ਇੱਕੋ-ਇੱਕ ਮਾਹਰ ਤੇਜ਼ ਗੇਂਦਬਾਜ਼ ਹੋਣ ਦੀ ਸੰਭਾਵਨਾ ਹੈ। ਆਲਰਾਊਂਡਰ ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਤੇਜ਼ ਗੇਂਦਬਾਜ਼ੀ ਵਿਭਾਗ ’ਚ ਬੁਮਰਾਹ ਦਾ ਸਾਥ ਦੇਣਗੇ। ਅਕਸ਼ਰ ਪਟੇਲ, ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਮੁੱਖ ਤਿੰਨ ਸਪਿਨਰ ਹੋਣਗੇ। IND vs BAN

ਹਾਰਦਿਕ ਕੋਲ ਅਰਸ਼ਦੀਪ ਨੂੰ ਪਛਾੜਨ ਦਾ ਮੌਕਾ | IND vs BAN

ਜੇਕਰ ਆਲਰਾਊਂਡਰ ਹਾਰਦਿਕ ਪੰਡਯਾ ਇਸ ਮੈਚ ’ਚ ਚਾਰ ਵਿਕਟਾਂ ਹਾਸਲ ਕਰਦੇ ਹਨ ਤਾਂ ਤਾਂ ਉਹ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਬਣ ਸਕਦੇ ਹਨ। ਵਰਤਮਾਨ ’ਚ, ਹਾਰਦਿਕ 97 ਵਿਕਟਾਂ ਨਾਲ ਦੂਜੇ ਸਥਾਨ ’ਤੇ ਹੈ। ਖੱਬੇ ਹੱਥ ਦੇ ਸਪਿਨਰ ਅਰਸ਼ਦੀਪ ਸਿੰਘ, ਜੋ ਪਹਿਲੇ ਨੰਬਰ ’ਤੇ ਹਨ, ਨੇ 100 ਵਿਕਟਾਂ ਲਈਆਂ ਹਨ। ਅਰਸ਼ਦੀਪ ਏਸ਼ੀਆ ਕੱਪ ਲਈ ਭਾਰਤੀ ਟੀਮ ’ਚ ਸ਼ਾਮਲ ਹੈ, ਪਰ ਉਸਨੇ ਹੁਣ ਤੱਕ (ਓਮਾਨ ਵਿਰੁੱਧ) ਸਿਰਫ਼ ਇੱਕ ਮੈਚ ਖੇਡਿਆ ਹੈ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਤੇ ਵਰੁਣ ਚੱਕਰਵਰਤੀ।

ਬੰਗਲਾਦੇਸ਼ : ਸੈਫ ਹਸਨ, ਤਨਜ਼ੀਦ ਹਸਨ, ਲਿਟਨ ਦਾਸ (ਕਪਤਾਨ), ਤੌਹੀਦ ਹਿਰਦੋਏ, ਸ਼ਮੀਮ ਹੁਸੈਨ, ਜ਼ਾਕਿਰ ਅਲੀ, ਮੇਹਿਦੀ ਹਸਨ, ਨਸੂਮ ਅਹਿਮਦ, ਤਸਕੀਨ ਅਹਿਮਦ, ਤਨਜ਼ੀਮ ਹਸਨ, ਤੇ ਮੁਸਤਫਿਜ਼ੁਰ ਰਹਿਮਾਨ।