IND vs AUS: ਅਸਟਰੇਲੀਆ ਨੂੰ ਹਰਾ ਭਾਰਤੀ ਟੀਮ ਦਾ ODI ਵਿਸ਼ਵ ਕੱਪ ਦੀ ਹਾਰ ਦਾ ਬਦਲਾ ਪੂਰਾ

IND vs AUS

ਸੁਪਰ-8 ਦੇ ਆਖਿਰੀ ਮੈਚ ‘ਚ ਭਾਰਤੀ ਟੀਮ ਨੇ ਕੰਗਾਰੂਆਂ ਨੂੰ 24 ਦੌੜਾਂ ਨਾਲ ਹਰਾਇਆ

  • ਰੋਹਿਤ ਸ਼ਰਮਾ ਦੀ ਤੂਫਾਨੀ ਅਰਧਸੈਂਕੜੇ ਵਾਲੀ ਪਾਰੀ
  • ਅਸਟਰੇਲੀਆ ਵੱਲੋਂ ਟ੍ਰੈਵਿਸ ਹੈੱਡ ਨੇ ਖੇਡੀ ਅਰਧਸੈਂਕੜੇ ਵਾਲੀ ਪਾਰੀ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦੇ ਆਖਿਰੀ ਪੜਾਅ ਦਾ ਮੈਚ ਭਾਰਤ ਤੇ ਵਿਸ਼ਵ ਚੈਂਪੀਅਨ ਅਸਟਰੇਲੀਆ ਵਿਚਕਾਰ ਵੈਸਟਇੰਡੀਜ਼ ਡੈਰੇਨ ਸੈਮੀ ਸਟੇਡੀਅਮ, ਸੇਂਟ ਲੁਸੀਆ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਅੱਜ ਕਪਤਾਨ ਰੋਹਿਤ ਹਿਟਮੈਨ ਸ਼ਰਮਾ ਦਾ ਬੱਲਾ ਚੱਲਿਆ ਤੇ ਕਪਤਾਨ ਨੇ ਸਿਰਫ 40 ਗੇਂਦਾਂ ‘ਚ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ। (IND vs AUS)

ਇਹ ਵੀ ਪੜ੍ਹੋ : ਪਾਰਕ ’ਚ ਬੈਠੇ ਨਵੇਂ ਵਿਆਹੇ ਜੋੜੇ ਨੂੰ ਗੋਲੀਆਂ ਨਾਲ ਭੁੰਨ੍ਹਿਆ, ਇਲਾਕੇ ’ਚ ਦਹਿਸ਼ਤ

ਵਿਰਾਟ ਕੋਹਲੀ ਦੀ ਵਿਕਟ ਜਲਦੀ ਡਿੱਗ ਜਾਣ ਤੋਂ ਬਾਅਦ ਕਪਤਾਨ ਨੇ ਸੰਭਲ ਕੇ ਖੇਡਦੇ ਹੋਏ ਰਿਸ਼ਭ ਪੰਤ ਨਾਲ ਅਰਧਸੈਂਕੜੇ ਵਾਲੀ ਪਾਰੀ ਖੇਡੀ। ਕਪਤਾਨ ਰੋਹਿਤ ਸ਼ਰਮਾ ਨੂੰ ਮਿਸ਼ੇਲ ਸਟਾਰਕ ਨੇ ਬੋਲਡ ਕੀਤਾ। ਪਰ ਰੋਹਿਤ ਸ਼ਰਮਾ ਆਪਣੇ ਸੈਂਕੜੇ ਤੋਂ ਖੁੰਝ ਗਏ। ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ 31, ਸਿਵਮ ਦੁੱਬੇ ਨੇ 28, ਹਾਰਦਿਕ ਪਾਂਡਿਆ ਨੇ ਨਾਬਾਦ 27 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਅਸਟਰੇਲੀਈ ਟੀਮ ਨੂੰ ਪਹਿਲੇ ਹੀ ਓਵਰ ‘ਚ ਅਰਸ਼ਦੀਪ ਸਿੰਘ ਨੇ ਝਟਕਾ ਦੇ ਦਿੱਤਾ ਤੇ ਡੇਵਿਡ ਵਾਰਨਰ 6 ਦੌੜਾਂ ਬਣਾ ਕੇ ਸੂਰਿਆਕੁਮਾਰ ਯਾਦਵ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਕਪਤਾਨ ਮਾਰਸ਼ ਤੇ ਟ੍ਰੈਵਿਸ ਹੈੱਡ ਵਿਚਕਾਰ ਸਾਂਝੇਦਾਰੀ ਹੋਈ। (IND vs AUS)

ਇਹ ਵੀ ਪੜ੍ਹੋ : IND vs AUS: ਟੀ20 ਵਿਸ਼ਵ ਕੱਪ…ਸੇਂਟ ਲੁਸੀਆ ’ਚ ਕਾਲੇ ਬੱਦਲ ਛਾਏ, ਮੀਂਹ ਦੀ ਸੰਭਾਵਨਾ, ਜੇਕਰ ਮੈਚ ਰੱਦ ਹੋਇਆ ਤਾਂ …

ਪਰ ਮਾਰਸ਼ ਨੂੰ ਕੁਲਦੀਪ ਯਾਦਵ ਨੇ ਅਕਸ਼ਰ ਪਟੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ, ਅਕਸ਼ਰ ਨੇ ਉਨ੍ਹਾਂ ਦਾ ਬਾਉਂਡਰੀ ਤੇ ਸ਼ਾਨਦਾਰ ਕੈਚ ਲਿਆ। ਬਾਅਦ ‘ਚ ਗਲੇਨ ਮੈੱਕਸਵੈੱਲ ਨੇ ਆਉਂਦੇ ਹੀ ਰਵਿੰਦਰ ਜਡੇਜ਼ਾ ਤੇ 1 ਓਵਰ ‘ਚ 15 ਦੌੜਾਂ ਬਣਾ ਦਿੱਤੀਆਂ। ਪਰ ਬਾਅਦ ‘ਚ ਮੈੱਕਸਵੈੱਲ ਨੂੰ ਵੀ ਕੁਲਦੀਪ ਯਾਦਵ ਨੇ ਬੋਲਡ ਕਰ ਦਿੱਤਾ। ਪਰ ਟ੍ਰੈਵਿਸ ਹੈੱਡ ਇੱਕ ਪਾਸੇ ਡਟੇ ਰਹੇ। ਪਰ ਅਖੀਰ ‘ਚ ਰਨ ਰੇਟ ਦੇ ਜਿ਼ਆਦਾ ਹੋਣ ਕਾਰਨ ਉਨ੍ਹਾਂ ਨੂੰ ਵੱਡਾ ਸ਼ਾਟ ਖੇਡਣਾ ਪਿਆ ਤੇ ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਕੈਚ ਦੇ ਦਿੱਤਾ, ਉਸ ਤੋਂ ਬਾਅਦ ਉਹ ਹੀ ਓਵਰ ‘ਚ ਮੈਥਊ ਵੇਡ ਵੀ ਚਲਦੇ ਬਣੇ। ਇਸ ਤਰ੍ਹਾਂ ਅਸਟਰੇਲੀਆ ਨੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਤੇ ਸਿਰਫ 181 ਦੌੜਾਂ ਹੀ ਬਣਾ ਸਕੀ ਤੇ ਭਾਰਤੀ ਟੀਮ ਨੇ 24 ਦੌੜਾਂ ਨਾਲ ਇਹ ਮੈਚ ਜਿੱਤ ਲਿਆ। (IND vs AUS)

IND vs AUS
ਅਕਸ਼ਰ ਪਟੇਲ ਨੇ ਬਾਉਂਡਰੀ ‘ਤੇ ਸ਼ਾਨਦਾਰ ਕੈਚ ਲਿਆ। ਉਨ੍ਹਾਂ ਕਪਤਾਨ ਮਿਸ਼ੇਲ ਮਾਰ਼ਸ ਦਾ ਸ਼ਾਨਦਾਰ ਕੈਚ ਲਿਆ।
IND vs AUS
ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਕੈਚ ਲਪਕਿਆ। ਉਨ੍ਹਾਂ ਨੇ ਟ੍ਰੈਵਿਸ ਹੈੱਡ ਦਾ ਕੈਚ ਲਿਆ।

ਇੱਕਰੋਜਾ ਵਿਸ਼ਵ ਕੱਪ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਭਾਰਤੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਅਰਸ਼ਦੀਪ ਸਿੰਘ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ 2 ਵਿਕਟਾਂ ਮਿਲੀਆਂ। ਜਦਕਿ ਅਕਸ਼ਰ ਪਟੇਲ ਤੇ ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਹੁਣ ਭਾਰਤੀ ਟੀਮ ਨੇ ਅੰਕ ਸੂਚੀ ‘ਚ ਸਿਖਰ ‘ਤੇ ਰਹਿ ਕੇ ਗਰੁੱਪ ਫਿਨੀਸ਼ ਕੀਤਾ ਹੈ। ਹੁਣ ਭਾਰਤੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ ਤੇ ਭਾਰਤੀ ਟੀਮ ਦਾ ਹੁਣ ਸੈਮੀਫਾਈਨਲ ‘ਚ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਬਾਕੀ ਭਲਕੇ ਸਵੇਰੇ ਹੋਣ ਵਾਲੇ ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਮੈਚ ਦੇ ਨਤੀਜੇ ਤੋਂ ਬਾਅਦ ਪਤਾ ਲੱਗੇਗਾ। ਜੇਕਰ ਅਸਟਰੇਲੀਆ ਨੂੰ ਸੈਮੀਫਾਈਨਲ ‘ਚ ਪਹੁੰਚਣਾ ਹੈ ਤਾਂ ਉਸ ਨੂੰ ਦੁਆ ਕਰਨੀ ਹੋਵੇਗੀ ਕਿ ਬੰਗਲਾਦੇਸ਼ ਅਫਗਾਨਿਸਤਾਨ ਨੂੰ ਹਰਾ ਦੇਵੇ। (IND vs AUS)

https://twitter.com/BCCI/status/1805304953591972273

ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ।

ਆਸਟ੍ਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ ਅਤੇ ਜੋਸ਼ ਹੇਜ਼ਲਵੁੱਡ।

ਸਮਾਂ : 10:19 PM : ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਟੀ20 ਵਿਸ਼ਵ ਕੱਪ ਦੇ ਸੁਪਰ-8 ਦਾ ਆਖਿਰੀ ਮੁਕਾਬਲਾ ਸੇਂਟ ਲੁਸੀਆ ‘ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 205 ਦੌੜਾਂ ਦਾ ਸਕੋਰ ਬਣਾਇਆ ਹੈ। ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ ਦੀ ਤੂਫਾਨੀ ਪਾਰੀ ਵੇਖਣ ਨੂੰ ਮਿਲੀ। ਰੋਹਿਤ ਸ਼ਰਮਾ ਨੇ 92 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ। ਇਸ ਤੋਂ ਇਲਾਵਾ ਸੂਰਿਆਕੁਮਾਰ ਨੇ 32 ਹਾਰਦਿਕ ਨੇ 28 ਤੇ ਰਿਸ਼ਭ ਪੰਤ ਨੇ 18 ਦੌੜਾਂ ਬਣਾਇਆਂ। (IND vs AUS)

ਅਸਟਰੇਲੀਆ ਵੱਲੋਂ ਮਿਸੇਲ ਸਟਾਰਕ ਨੇ ਸਭ ਤੋਂ ਜਿ਼ਆਦਾ ਵਿਕਟਾਂ ਲਈਆਂ। ਪਿਛਲੇ ਮੈਚ ‘ਚ ਹੈਟ੍ਰਿਕ ਬਣਾਉਣ ਵਾਲੇ ਪੈਟ ਕੰਮਿਸ ਨੂੰ ਅੱਜ ਇੱਕ ਵੀ ਵਿਕਟ ਨਹੀਂ ਮਿਲੀ। ਜਵਾਬ ‘ਚ ਅਸਟਰੇਲੀਆਈ ਟੀਮ ਨੇ 3 ਓਵਰਾਂ ਦੀ ਸਮਾਪਤੀ ਤੱਕ 1 ਵਿਕਟ ਗੁਆ ਕੇ 22 ਦੌੜਾਂ ਬਣਾ ਲਈਆਂ ਹਨ। ਇੱਕ ਵਿਕਟ ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਲਈ ਹੈ। (IND vs AUS)