ਭਾਰਤ ਬਨਾਮ ਸ੍ਰੀਲੰਕਾ : ਭਾਰਤ ਸਾਹਮਣੇ ਸ੍ਰੀਲੰਕਾ ਨੇ ਰੱਖਿਆ 276 ਦੌੜਾਂ ਦਾ ਚੁਣੌਤੀਪੂਰਨ ਟੀਚਾ

ਸ੍ਰੀਲੰਕਾ ਦੇ ਬੱਲੇਬਾਜ਼ ਚਰਿਥ ਅਸੰਲਕਾ ਤੇ ਅਵਿਸ਼ਕਾ ਫਰਨਾਡੋ ਨੇ ਜੜੇ ਅਰਧ ਸੈਂਕੜੇ

  • ਚਹਿਲ ਤੇ ਭੁਵਨੇਸ਼ਵਰ ਨੇ ਲਈਆਂ 3-3 ਵਿਕਟਾਂ

ਕੋਲੰਬੋ । ਭਾਰਤ ਤੇ ਸ੍ਰੀਲੰਕਾ ਦਰਮਿਆਨ ਇੱਕ ਰੋਜ਼ਾ ਲੜੀ ਦਾ ਅੱਜ ਦੂਜਾ ਮੁਕਾਬਲਾ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ ਟਾਸ ਜਿੱਤ ਕੇ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 276 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜਾ ਕੀਤਾ ਹੈ । ਸ੍ਰੀਲੰਕਾ ਦੇ ਬੱਲੇਬਾਜ਼ ਚਮਿਕਾ ਕਰੂਣਾਰਤਨੇ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਿਨ੍ਹਾਂ ਦੀ ਬਦੌਲਤ ਸ੍ਰੀਲੰਕਾ 275 ਦੌੜਾਂ ਤੱਕ ਪਹੁੰਚਣ ’ਚ ਸਫ਼ਲ ਰਿਹਾ।

ਕਰੂਣਾਰਤਨੇ ਨੇ 33 ਗੇਂਦਾਂ ’ਚ 44 ਦੌੜਾਂ ਦੀ ਨਾਬਾਦੀ ਪਾਰੀ ਖੇਡੀ ਅਵਿਸ਼ਕਾ ਫਰਨਾਡੋ 50 ਤੇ ਚਰੀਥ ਅਸਲੰਕਾ 65 ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਭਾਰਤ ਵੱਲੋਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ ਸਭ ਤੋਂ ਵੱਧ 3-3 ਵਿਕਟਾਂ ਲਈਆਂ ਇਸ ਤੋਂ ਇਲਾਵਾ ਦੋ ਵਿਕਟਾਂ ਦੀਪਕ ਚਾਹਰ ਨੂੰ ਵੀ ਮਿਲੀਆਂ ਤਿੰਨ ਮੈਚਾਂ ਦੀ ਲੜੀ ਦਾ ਇਹ ਦੂਜਾ ਮੁਕਾਬਲਾ ਹੈ ਭਾਰਤ ਜੇਕਰ ਇਹ ਮੈਚ ਜਿੱਤ ਲੈਂਦਾ ਹੈ ਤਾਂ ਭਾਰਤ ਲੜੀ ਆਪਣੇ ਨਾਂਅ ਕਰ ਲਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ