ਆਸਟਰੇਲੀਆ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ

 
ਨਵੀਂ ਦਿੱਲੀ, 16 ਨਵੰਬਰ 
ਭਾਰਤ-ਆਸਟਰੇਲੀਆ ਦਰਮਿਆਨ ਹੋਣੇ ਹਨ 4 ਟੈਸਟ, 3 ਇੱਕ ਰੋਜ਼ਾ ਅਤੇ 3 ਟੀ20 ਮੈਚਾਂ ਦੀ ਕ੍ਰਿਕਟ ਲੜੀ

ਟੀਮ ਮੁੰਬਈ ਤੋਂ ਆਸਟਰੇਲੀਆ ਰਵਾਨਾ

ਮੁੰਬਈ, 16 ਨਵੰਬਰ ਆਸਟਰੇਲੀਆ ‘ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਭਾਰਤੀ ਕ੍ਰਿਕਟ ਟੀਮ ਲੰਮੇ ਦੌਰੇ ਲਈ ਸ਼ੁੱਕਰਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਈ ਕਪਤਾਨ ਵਿਰਾਟ ਕੋਹਲੀ ਨੇ ਰਵਾਨਗੀ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਇਸ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਸਿਰਫ਼ 13 ਮੈਚ ਹਨ, ਲਿਹਾਜ਼ਾ ਇੱਕ ਰੋਜ਼ਾ ਟੀਮ ‘ਚ ਜ਼ਿਆਦਾ ਬਦਲਾਅ ਨਹੀਂ ਹੋਣਗੇ ਭਾਰਤ ਕੋਲ ਆਸਟਰੇਲੀਆ ਨੂੰ ਟੈਸਟ ਲੜੀ ‘ਚ ਹਰਾਉਣ ਦਾ ਸਭ ਤੋਂ ਸੁਨਹਿਰਾ ਮੌਕਾ ਹੈ ਆਸਟਰੇਲੀਆ ਦੇ ਦੋ ਮੁੱਖ ਬੱਲੇਬਾਜ਼ ਸਟੀਵ ਸਮਿੱਕ ਅਤੇ ਡੇਵਿਡ ਵਾਰਨਰ ਗੇਂਦ ਨਾਲ ਛੇੜਖਾਨੀ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ

 

 

LEAVE A REPLY

Please enter your comment!
Please enter your name here