ਅਸੀਂ ਆ ਰਹੇ ਹਾਂ: ‘ਵਿਸ਼ਵ ਚੈਂਪੀਅਨ’ ਭਾਰਤੀ ਟੀਮ ਬਾਰਬਾਡੋਸ ਤੋਂ ਰਵਾਨਾ

India T20 World Cup Players Return Update

ਭਾਰਤ ਆਉਣ ਲਈ ਅੱਜ ਭਰੀ ਹੈ ਉਡਾਣ

  • ਪਿਛਲੇ ਤਿੰਨ ਦਿਨਾਂ ਤੋਂ ਬਾਰਬਾਡੋਸ ’ਚ ਤੂਫਾਨ ਕਾਰਨ ਫਸੀ ਸੀ ਟੀਮ ਇੰਡੀਆ
  • 29 ਜੂਨ ਨੂੰ ਚੈਂਪੀਅਨ ਬਣੀ ਸੀ ਭਾਰਤੀ ਟੀਮ

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ 2024 ’ਚ ਜਿੱਤਣ ਵਾਲੀ ਟੀਮ ਇੰਡੀਆ ਏਅਰ ਇੰਡੀਆ ਦੀ ਚਾਰਟਰਡ ਫਲਾਈਟ ’ਚ ਬਾਰਬਾਡੋਸ ਤੋਂ ਭਾਰਤ ਆਉਣ ਲਈ ਰਵਾਨਾ ਹੋ ਗਈ ਹੈ। ਏਐਨਆਈ ਵੱਲੋਂ ਟਵੀਟ ਕੀਤਾ ਗਿਆ ਹੈ, ਜਿਸ ’ਚ ਖਿਡਾਰੀਆਂ ਨੂੰ ਫਲਾਈਟ ’ਚ ਸਵਾਰ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ। ਕਪਤਾਨ ਰੋਹਿਤ ਸ਼ਰਮਾ ਤੇ ਆਲਰਾਊਂਡਰ ਸ਼ਿਵਮ ਦੂਬੇ ਸਮੇਤ ਕਈ ਖਿਡਾਰੀਆਂ ਨੇ ਫਲਾਈਟ ਤੋਂ ਟਰਾਫੀ ਦੇ ਨਾਲ ਫੋਟੋਆਂ ਪੋਸ਼ਟ ਕੀਤੀਆਂ ਹਨ। ਜਿਸ ਵਿੱਚ ਯੁਜਵਿੰਦਰ ਚਹਿਲ ਦੀ ਫੋਟੋ ਵੀ ਸ਼ਾਮਲ ਹੈ। ਹੁਣ ਭਾਰਤੀ ਟੀਮ ਦੇ ਭਲਕੇ 6 ਵਜੇ ਤੱਕ ਦਿੱਲੀ ਪਹੁੰਚਣ ਦੀ ਉਮੀਦ ਹੈ। (India T20 World Cup Players Return Update)

ਇਹ ਵੀ ਪੜ੍ਹੋ : Team India: ‘ਵਿਸ਼ਵ ਚੈਂਪੀਅਨ’ ਦੀ ਘਰ ਵਾਪਸੀ ਸਬੰਧੀ ਆਈ ਵੱਡੀ ਅਪਡੇਟ

ਭਾਰਤੀ ਟੀਮ ਦੇ ਸਿੱਧਾ ਬ੍ਰਿਜਟਾਊਟ ਤੋਂ ਦਿੱਲੀ ਪਹੁੰਚਣ ਦੀ ਉਮੀਦ ਹੈ।  ਇੱਥੇ ਪਹੁੰਚਣ ਤੋਂ ਬਾਅਦ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਪਰ ਇਸ ਪ੍ਰੋਗਰਾਮ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਬੀਸੀਸੀਆਈ ਵੱਲੋਂ ਵੀ ਕੋਈ ਅਜੇ ਤੱਕ ਅਧਿਕਾਰਿਕ ਬਿਆਨ ਨਹੀਂ ਆਇਆ ਹੈ। ਤਾਜ਼ਾ ਸ਼ੈਡਊਲ ਮੁਤਾਬਕ, ਜੇਕਰ ਹੁਣ ਸ਼ਡਿਊਲ ’ਚ ਕੋਈ ਬਦਲਾਅ ਨਹੀਂ ਹੁੰਦਾ ਹੈ ਤਾਂ, ਫਲਾਈਟ ਦੇ ਬਾਰਬਾਡੋਸ ਤੋਂ ਸਵੇਰੇ 4:30 ਵਜੇ (ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ) ਉੜਾਨ ਭਰਨ ਦੀ ਉਮੀਦ ਹੈ। ਦਿੱਲੀ ਪਹੁੰਚਣ ’ਚ 16 ਘੰਟਿਆਂ ਦਾ ਸਮਾਂ ਲੱਗੇਗਾ, ਜਿੱਥੇ ਟੀਮ ਵੀਰਵਾਰ ਨੂੰ ਸਵੇਰੇ 6 ਵਜੇ ਤੱਕ (ਭਾਰਤੀ ਸਮੇਂ ਮੁਤਾਬਕ) ਆਵੇਗੀ। (India T20 World Cup Players Return Update)

ਸਵੇਰੇ 11 ਵਜੇ ਪੀਐੱਮ ਮੋਦੀ ਨਾਲ ਮਿਲਣਗੇ ਭਾਰਤੀ ਟੀਮ ਦੇ ਖਿਡਾਰੀ

ਸਵੇਰੇ ਦਿੱਲੀ ਪਹੁੰਚਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਖਿਡਾਰੀਆਂ ਦਾ ਸਨਮਾਨ ਕਰਨਗੇ, ਹਾਲਾਂਕਿ ਇਸ ਪ੍ਰੋਗਰਾਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਬੀਸੀਸੀਆਈ ਵੱਲੋਂ ਵੀ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਸਪੈਸ਼ਲ ਫਲਾਈਟ ਰਾਹੀਂ ਦਿੱਲੀ ਪਹੁੰਚਣਾ ਸੀ ਭਾਰਤੀ ਟੀਮ ਨੂੰ | India T20 World Cup Players Return Update

ਬ੍ਰਿਜਟਾਊਨ ਦੇ ਗ੍ਰਾਂਟਲੀ ਐੱਡਮਸ ਕੌਮਾਂਤਰੀ ਏਅਰਪੋਰਟ ਨੇ ਮੰਗਲਵਾਰ ਨੂੰ ਆਪਣਾ ਆਪ੍ਰੇਸ਼ਨ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਟੀਮ ਨੂੰ ਬ੍ਰਿਜਟਾਊਨ ਤੋਂ ਸ਼ਾਮ 6 ਵਜੇ ਉਸ ਦੇ ਹੀ ਸਮੇਂ ਮੁਤਾਬਕ (3 ਜੁਲਾਈ, 3:30 ਸਵੇਰੇ ਭਾਰਤੀ ਸਮੇਂ ਮੁਤਾਬਕ) ਰਵਾਨਾ ਹੋਣ ਤੇ ਬੁੱਧਵਾਰ ਨੂੰ ਸ਼ਾਮ 7:45 ਵਜੇ (ਭਾਰਤੀ ਸਮੇਂ ਮੁਤਾਬਕ) ਦਿੱਲੀ ਪਹੁੰਚਣ ਦੀ ਉਮੀਦ ਸੀ। ਤੂਫਾਨ ਬੇਰਿਲ ਹੁਣ ਕੈਟੇਗਰੀ 5 ਤੋਂ ਹੇਠਾਂ ਆ ਕੇ 4 ਦਾ ਤੂਫਾਨ ਬਣ ਗਿਆ ਹੈ ਤੇ ਜਮੈਕਾ ਵੱਲ ਵੱਧ ਰਿਹਾ ਹੈ। (India T20 World Cup Players Return Update)

1 ਜੁਲਾਈ ਨੂੰ ਹੀ ਵਾਪਸ ਆਉਣਾ ਸੀ

ਭਾਰਤੀ ਟੀਮ ਨੂੰ ਸੋਮਵਾਰ ਨੂੰ ਭਾਰਤ ਆਉਣ ਲਈ ਨਿਊਯਾਰਕ ਲਈ ਉੜਾਨ ਭਰਨੀ ਸੀ, ਪਰ ਖਰਾਬ ਮੌਸਮ ਕਾਰਨ ਟੀਮ ਦਾ ਸ਼ਡਿਊਲ ਪ੍ਰਭਾਵਿਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਅੰਟਲਾਟਿਕ ’ਚ ਆਉਣ ਵਾਲੇ ਬੇਰਿਲ ਤੂਫਾਨ ਕਾਰਨ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਕੈਟੇਗਰੀ 4 ਦਾ ਇਹ ਤੂਫਾਨ ਬਾਰਬਾਡੋਸ ਤੋਂ ਲਗਭਗ 570 ਕਿਲੋਮੀਟਰ ਪੂਰਬ-ਦੱਖਣ ਪੂਰਬ ’ਚ ਸੀ ਤੇ ਇਸ ਕਾਰਨ ਏਅਰਪੋਰਟ ’ਤੇ ਆਪ੍ਰੇਸ਼ਨ ਰੋਕ ਦਿੱਤੇ ਗਏ ਸਨ। (India T20 World Cup Players Return Update)

29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ

ਭਾਰਤੀ ਟੀਮ ਨੇ 29 ਜੂਨ ਨੂੰ ਟੀ20 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ’ਚ 17 ਸਾਲਾਂ ਬਾਅਦ ਚੈਂਪੀਅਨ ਬਣੀ ਹੈ। ਇਨ੍ਹਾਂ ਹੀ ਨਹੀਂ, ਭਾਰਤ ਨੇ 11 ਸਾਲਾਂ ਤੋਂ ਜਿਹੜਾ ਆਈਸੀਸੀ ਟਰਾਫੀ ਦਾ ਇੰਤਜ਼ਾਰ ਸੀ ਉਸ ਦਾ ਇੰਤਜ਼ਾਰ ਵੀ ਖਤਮ ਕੀਤਾ ਹੈ। ਬਾਰਬਾਡੋਸ ਦੇ ਕੇਨਸਿੰਗਟਨ ਓਪਲ ਮੈਦਾਨ ’ਤੇ ਖੇਡੇ ਗਏ ਭਾਰਤ ਦੇ ਦੱਖਣੀ ਅਫਰੀਕਾ ਦੇ ਫਾਈਨਲ ਮੁਕਾਬਲੇ ’ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਹੈ।

LEAVE A REPLY

Please enter your comment!
Please enter your name here