ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home ਵਿਚਾਰ ਲੇਖ ਭਾਰਤ-ਸ੍ਰੀਲੰਕਾ...

    ਭਾਰਤ-ਸ੍ਰੀਲੰਕਾ ਸਬੰਧਾਂ ‘ਚ ਕਾਹਲ ਦੀ ਵਜ੍ਹਾ

    India-Sri, Lankan, Relations, Reasonable

    ਐਨ. ਕੇ. ਸੋਮਾਨੀ

    ਸ੍ਰੀਲੰਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਪਿਛਲੇ ਦਿਨੀਂ ਭਾਰਤ ਆਏ ਉਹ ਇੱਥੇ ਤਿੰਨ ਦਿਨ ਰਹੇ ਰਾਸ਼ਟਰਪਤੀ ਨਿਯੁਕਤ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਗੋਟਬਾਯਾ ਰਾਜਪਕਸ਼ੇ ਦੇ ਸੱਤਾ ‘ਚ ਆਉਣ ਦੇ ਨਾਲ ਹੀ ਭਾਰਤ-ਸ੍ਰੀਲੰਕਾ ਸਬੰਧਾਂ ਨੂੰ ਲੈ ਕੇ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਸੀ ਇਸ ਦੀ ਇੱਕ ਵੱਡੀ ਵਜ੍ਹਾ ਇਹ ਸੀ ਕਿ ਗੋਟਬਾਯਾ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੇ ਭਰਾ ਹਨ, ਜਿਨ੍ਹਾਂ ਨੂੰ ਚੀਨ ਨਾਲ ਬਿਹਤਰ ਸਬੰਧਾਂ ਲਈ ਜਾÎਣਿਆ ਜਾਂਦਾ ਹੈ ਪਰ ਜਦੋਂ ਗੋਟਬਾਯਾ ਆਪਣੀ ਪਹਿਲੀ ਅਧਿਕਾਰਿਤ ਵਿਦੇਸ਼ ਯਾਤਰਾ ‘ਤੇ ਭਾਰਤ ਆਏ ਤਾਂ ਚਰਚਾ ਦਾ ਰੁਖ਼ ਬਦਲ ਗਿਆ ਹੈ, ਹੁਣ ਜਾਣਕਾਰ ਇਸ ਨੂੰ ਭਾਰਤ ਦੀ ਕੁਟਨੀਤਿਕ ਜਿੱਤ ਦੱਸ ਰਹੇ ਹਨ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਦੇਸ਼ ‘ਚ ਸੱਤਾ ਪਰਿਵਰਤਨ ਦੇ ਸਿਰਫ਼ ਕੁਝ ਹੀ ਘੰਟਿਆਂ ਬਾਅਦ ਸਾਡੇ ਵਿਦੇਸ਼ ਮੰਤਰੀ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਦਾ ਵਧਾਈ ਸੰਦੇਸ਼ ਲੈ ਕੇ ਗਏ ਹੋਣ ਵਿਦੇਸ਼ ਮੰਤਰੀ ਐਸ਼. ਜੈਸ਼ੰਕਰ ਨੇ ਗੋਟਬਾਯਾ ਨੂੰ ਵਧਾਈ ਦੇਣ ਦੇ ਨਾਲ ਭਾਰਤ ਯਾਤਰਾ ਦਾ ਸੱਦਾ ਦਿੱਤਾ।

    ਗੋਟਬਾਯਾ ਭਾਰਤ ਆਏ ਅਤੇ ਚਲੇ ਗਏ ਜਿਨ੍ਹਾਂ ਦਾ ਤਿੰਨ ਦਿਨ ਦਾ ਭਾਰਤ ਦੌਰਾ ਸਿਰਫ਼ ਮੇਲ-ਮੁਲਾਕਾਤ ਤੱਕ ਹੀ ਸਿਮਟ ਕੇ ਰਹਿ ਗਿਆ ਦੋਵਾਂ ਦੇਸ਼ਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਰਸਮੀ ਸਮਝੌਤਾ ਨਹੀਂ ਹੋਇਆ ਹਾਂ, ਦੋਵਾਂ ਦੇਸ਼ਾਂ ਦੇ ਪ੍ਰਮੁੱਖਾਂ ਨੇ ਆਰਥਿਕ ਅਤੇ ਸੁਰੱਖਿਆ ਸਬੰਧੀ ਮਾਮਲਿਆਂ ‘ਤੇ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਜ਼ਰੂਰ ਪ੍ਰਗਟ ਕੀਤੀ ਇੱਥੇ ਸਵਾਲ ਇਹ ਉਠ ਰਿਹਾ ਹੈ ਕਿ ਗੋਟਬਾਯਾ ਨੂੰ ਲੈ ਕੇ ਭਾਰਤ ਨੇ ਇਸ ਤਰ੍ਹਾਂ ਦੀ ਹੜਬੜੀ ਕਿਉਂ ਦਿਖਾਈ ਕਾਹਲ-ਕਾਹਲ ‘ਚ ਹੋਏ ਇਸ ਦੌਰੇ ‘ਚ ਆਖ਼ਿਰ ਭਾਰਤ ਨੂੰ ਕੀ ਮਿਲਿਆ? ਕਿਤੇ ਅਜਿਹਾ ਤਾਂ ਨਹੀਂ ਕਿ ਭਾਰਤ ਗੋਟਬਾਯਾ ਦੇ ਇਸ ਦੌਰੇ ਜਰੀਏ ਪਹਿਲਾਂ ਤੋਂ ਕੀਤੀ ਗਈ ਕਿਸੇ ਗਲਤੀ ‘ਤੇ ਪਰਦਾ ਪਾ ਰਿਹਾ ਹੋਵੇ? ਸ੍ਰੀਲੰਕਾ ‘ਚ ਸ਼ਾਸਨ ਸੱਤਾ ਦੇ ਸਰਵੋਤਮ ਪੱਧਰ ‘ਤੇ ਰਾਜਪਕਸ਼ੇ ਭਰਾਵਾਂ ਦੇ ਆਉਣ ਤੋਂ ਬਾਅਦ ਭਾਰਤ ਦੇ ਮੱਥੇ ‘ਤੇ ਜੋ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ, ਕੀ ਭਾਰਤ ਗੋਟਬਾਯਾ ਦੇ ਦੌਰੇ ਨਾਲ ਉਸ ਨੂੰ ਹਲਕਾ ਕਰਨਾ ਚਾਹੁੰਦਾ ਸੀ ਇਹ ਸਾਰੇ ਸਵਾਲ ਗੋਟਬਾਯਾ ਦੀ ਭਾਰਤ ਯਾਤਰਾ ਤੋਂ ਬਾਅਦ ਜਵਾਬ ਲੱਭ ਰਹੇ ਹਨ।

    ਹਾਲਾਂਕਿ ਗੋਟਬਾਯਾ ਅਤੇ ਪੀਐਮ ਮੋਦੀ ਦੀ ਗੱਲਬਾਤ ਤੋਂ ਬਾਅਦ ਭਾਰਤ ਨੇ ਸ੍ਰੀਲੰਕਾ ਨੂੰ 45 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਇਸ ‘ਚੋਂ 40 ਕਰੋੜ ਡਾਲਰ ਬੁਨਿਆਦੀ ਪ੍ਰਾਜੈਕਟਾਂ ਅਤੇ 5 ਕਰੋੜ ਡਾਲਰ ਅੱਤਵਾਦੀ ਹਮਲਿਆਂ ‘ਚ ਸੁਰੱਖਿਆ ਦੇ ਉਪਾਅ ਲਈ ਦਿੱਤੇ ਜਾਣਗੇ ਦੂਜੇ ਪਾਸੇ ਰਾਜਪਕਸ਼ੇ ਸ੍ਰੀਲੰਕਾ ਦੇ ਕਬਜ਼ੇ ‘ਚ ਮੌਜ਼ੂਦ ਭਾਰਤੀ ਮਛੇਰਿਆਂ ਅਤੇ ਉਨ੍ਹਾਂ ਦੀਆਂ ਬੇੜੀਆਂ ਛੱਡਣ ਨੂੰ ਰਾਜ਼ੀ ਹੋਏ ਸੀ੍ਰਲੰਕਾ, ਭਾਰਤ ਦੇ ਦੱਖਣ ‘ਚ ਸਥਿਤ ਇੱਕ ਛੋਟਾ-ਜਿਹਾ ਦ੍ਵੀਪੀ ਦੇਸ਼ ਹੈ ਦੋਵਾਂ ਦੇਸ਼ਾਂ ਵਿਚਕਾਰ ਦਹਾਕਿਆਂ ਪੁਰਾਣੇ ਸੱਭਿਆਚਾਰਕ ਸਬੰਧ ਹਨ ਸੱਭਿਆਚਾਰਕ ਸਬੰਧਾਂ ਤੋਂ ਇਲਾਵਾ ਵਿਚਾਰਧਾਰਾ ਦੇ ਆਧਾਰ ‘ਤੇ ਵੀ ਦੋਵੇਂ ਦੇਸ਼ ਇੱਕ-ਦੂਜੇ ਦੇ ਕਾਫ਼ੀ ਨਜ਼ਦੀਕ ਹਨ ਬਸਤੀਵਾਦੀ ਅਜ਼ਾਦੀ, ਹਥਿਆਰ ਖਾਤਮਾ ਅਤੇ ਫੌਜੀ ਕਰਾਰਾਂ ਦੇ ਮਾਮਲੇ ‘ਚ ਸ੍ਰੀਲੰਕਾ ਭਾਰਤ ਦੇ ਪੰਚਸ਼ੀਲ ਦੇ ਸਿਧਾਂਤਾਂ ਨੂੰ ਸਵੀਕਾਰ ਕਰਦਾ ਹੈ ਉਹ ਭਾਰਤ ਦੇ ਇਸ ਵਿਚਾਰ ਨਾਲ ਵੀ ਸਰੋਕਾਰ ਰੱਖਦਾ ਹੈ ਕਿ ਹਿੰਦ ਮਹਾਂਸਾਗਰ ਨੂੰ ਮਹਾਂਸ਼ਕਤੀਆਂ ਦੇ ਫੌਜੀ ਮੁਕਾਬਲੇ ਤੋਂ ਦੂਰ ਰੱਖਿਆ ਜਾਵੇ।

    ਜਦੋਂਕਿ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਮਜ਼ਬੂਤ ਸਬੰਧਾਂ ਦਾ ਇਤਿਹਾਸ ਰਿਹਾ ਹੈ, ਪਰ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦਾ ਝੁਕਾਅ ਚੀਨ ਵੱਲ ਹੋਣ ਕਾਰਨ ਪਿਛਲੇ ਕੁਝ ਸਮੇਂ ਤੋਂ ਭਾਰਤ-ਸ੍ਰੀਲੰਕਾ ਦੇ ਸਬੰਧ ਠਹਿਰਾਅ ਦੀ ਸਥਿਤੀ ‘ਚ ਸਨ ਰਾਜਪਕਸ਼ੇ ਦੇ ਕਾਰਜਕਾਲ ਦੌਰਾਨ ਚੀਨ ਨੇ ਸ੍ਰੀਲੰਕਾ ਦੇ ਬੁਨਿਆਦੀ ਪ੍ਰਾਜੈਕਟਾਂ ‘ਚ ਭਾਰੀ ਨਿਵੇਸ਼ ਕੀਤਾ ਸੀ ਇਨ੍ਹਾਂ ਦੇ ਕਾਰਜਕਾਲ ‘ਚ ਸ੍ਰੀਲੰਕਾ ਨੇ ਚੀਨ ਨੂੰ ਹੰਬਨਟੋਟਾ ਬੰਦਰਗਾਹ ਅਤੇ ਏਅਰਪੋਰਟ ਦੇ ਨਿਰਮਾਣ ਦਾ ਠੇਕਾ ਦਿੱਤਾ ਸੀ ਚੀਨ ਨੇ ਕੋਲੰਬੋ ਬੰਦਰਗਾਹ ਨੂੰ ਵਿਕਸਿਤ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ ਜਦੋਂਕਿ ਭਾਰਤ ਨੇ ਕੋਲੰਬੋ ਬੰਦਰਗਾਹ ‘ਤੇ ਈਸਟਰਨ ਕੰਟੇਨਰ ਟਰਮੀਨਲ ਬਣਾਉਣ ਨੂੰ ਲੈ ਕੇ ਸ੍ਰੀਲੰਕਾ ਦੇ ਨਾਲ ਇੱਕ ਸਮਝੌਤਾ ਕੀਤਾ ਹੈ ਇਸ ਦੇ ਚੱਲਦਿਆਂ ਭਾਰਤ ਆਉਣ ਵਾਲਾ ਬਹੁਤ ਸਾਰਾ ਸਾਮਾਨ ਕੋਲੰਬੋ ਬੰਦਰਗਾਹ ਤੋਂ ਹੋ ਕੇ ਆਉਂਦਾ ਹੈ ਇਸ ਤੋਂ ਬਾਅਦ ਸੱਤਾ ‘ਚ ਆਏ ਸੀਐਮ ਰਾਨਿਲ ਵਿਕਰਮਸਿੰਘੇ ਦੀ ਸਰਕਾਰ ਨੇ ਚੀਨ ਦੇ ਵਧਦੇ ਕਰਜੇ ਨੂੰ ਦੇਖਦੇ ਹੋਏ ਉਸਦੇ ਕਈ ਮਹੱਤਵਪੂਰਨ ਪ੍ਰਾਜੈਕਟਾਂ ‘ਤੇ ਰੋਕ ਲਾਉਣ ਦੇ ਨਾਲ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਮਾਰਚ 2000 ‘ਚ ਦੋਵਾਂ ਦੇਸ਼ਾਂ ਵਿਚਕਾਰ ਮੁਕਤ ਵਪਾਰ ਸਮਝੌਤਾ ਹੋਇਆ ਦਸੰਬਰ 2004 ‘ਚ ਸੁਨਾਮੀ ਆਫ਼ਤ ਤੋਂ ਬਾਅਦ ਸ੍ਰੀਲੰਕਾ ਸਰਕਾਰ ਦੀ ਅਪੀਲ ‘ਤੇ ਭਾਰਤ ਨੇ ਜਹਾਜ਼ਾਂ ਅਤੇ ਹੈਲੀਕਾਪਟਰਾਂ ‘ਚ ਭਾਰੀ ਮਾਤਰਾ ‘ਚ ਰਾਹਤ ਸਮੱਗਰੀ ਭੇਜੀ ਸਾਲ 2008 ‘ਚ ਭਾਰਤ, ਸ੍ਰੀਲੰਕਾ ਦਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਰਿਹਾ, ਉਸਦੇ ਨਾਲ ਦੁਵੱਲਾ ਵਪਾਰ 3.27 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ ਉਸ ਸਮੇਂ ਭਾਰਤ, ਸ੍ਰੀਲੰਕਾ ‘ਚ ਨਿਵੇਸ਼ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਸੀ ਗ੍ਰਹਿ ਯੁੱਧ ਤੋਂ ਬਾਅਦ ਭਾਰਤ-ਸ੍ਰੀਲੰਕਾ ਸਬੰਧਾਂ ‘ਚ ਖਟਾਸ ਆਉਣ ਲੱਗੀ ਇਸ ਦਾ ਨਤੀਜਾ ਇਹ ਹੋਇਆ ਕਿ ਸ੍ਰੀਲੰਕਾ ਭਾਰਤੀ ਹਿੱਤਾਂ ਦੀ ਚਿੰਤਾ ਕੀਤੇ ਬਿਨਾ ਆਪਣੇ ਵਿਦੇਸ਼ ਮਾਮਲਿਆਂ ਦਾ ਸੰਚਾਲਨ ਕਰਨ ਲੱਗਾ ਤਮਿਲ ਕੱਟੜਪੰਥੀ ਸੰਗਠਨ ਲਿਬਰੇਸ਼ਨ ਟਾਈਗਰਸ ਆਫ਼ ਤਾਮਿਲ ਇਲਮ (ਐਲਟੀਟੀਈ) ਨਾਲ ਸੰਘਰਸ਼ ਦੌਰਾਨ ਜਦੋਂ ਸ੍ਰੀਲੰਕਾ ਨੇ ਭਾਰਤ ਸਰਕਾਰ ਨੂੰ ਹਥਿਆਰ ਮੁਹੱਈਆ ਕਰਵਾਉਣ ਨੂੰ ਕਿਹਾ ਤਾਂ ਮੌਜ਼ੂਦਾ ਮਨਮੋਹਨ ਸਿੰਘ ਸਰਕਾਰ ਨੇ ਡੀਐਮਕੇ ਨਾਲ ਗਠਜੋੜ ਹੋਣ ਕਾਰਨ ਸ੍ਰੀਲੰਕਾ ਸਰਕਾਰ ਦੀ ਮੱਦਦ ਤੋਂ ਇਨਕਾਰ ਕਰ ਦਿੱਤਾ ਉਸ ਸਮੇਂ ਗੋਟਬਾਯਾ ਰਾਜਪਕਸ਼ੇ ਦੇਸ਼ ਦੇ ਰੱਖਿਆ ਪ੍ਰਮੁੱਖ ਸਨ ਭਾਰਤ ਦੇ ਇਨਕਾਰ ਤੋਂ ਬਾਅਦ ਸ੍ਰੀਲੰਕਾ ਸਰਕਾਰ ਨੇ ਚੀਨ ਅਤੇ ਪਾਕਿਸਤਾਨ ਤੋਂ ਮੱਦਦ ਮੰਗੀ ਹਾਲਾਂਕਿ ਭਾਰਤ ਅਤੇ ਸ੍ਰੀਲੰਕਾ ਜ਼ਮੀਨੀ ਸਰਹੱਦਾਂ ਨਾ ਜੁੜੀਆਂ ਹੋਈਆਂ ਹੋਣ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਵਿਵਾਦ ਵਰਗਾ ਕੋਈ ਵੱਡਾ ਮਾਮਲਾ ਨਹੀਂ ਦੋਵੇਂ ਸਿਰਫ਼ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ ਸਮੁੰਦਰੀ ਸਰਹੱਦ ਨੂੰ ਲੈ ਕੇ ਵੀ ਭਾਰਤ ਅਤੇ ਸ੍ਰੀਲੰਕਾ  ਵਿਚਕਾਰ ਕੋਈ ਵੱਡਾ ਵਿਵਾਦ ਨਹੀਂ ਹੈ, ਪਰ ਸਮੁੰਦਰੀ ਖੇਤਰ ਪੂਰੀ ਤਰ੍ਹਾਂ ਸਪੱਸ਼ਟ ਨਾ ਹੋਣ ਕਾਰਨ ਕਈ ਵਾਰ ਦੋਵਾਂ ਦੇਸਾਂ ਦੇ ਮਛੇਰੇ ਇੱਕ-ਦੂਜੇ ਦੇ ਇਲਾਕਿਆਂ ‘ਚ ਪ੍ਰਵੇਸ਼ ਕਰ ਜਾਂਦੇ ਹਨ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਵਿਵਾਦ ਦੀ ਇੱਕ ਹੋਰ ਵਜ੍ਹਾ ਤਮਿਲ ਸਮੱਸਿਆ ਹੈ ਜਦੋਂ ਤੱਕ ਤਾਮਿਲਾਂ ਦੇ ਮੁੜ-ਵਸੇਬੇ ਸਬੰਧੀ ਅਧਿਕਾਰ ਸਪੱਸ਼ਟ ਨਹੀਂ ਹੋ ਜਾਂਦੇ ਹਨ, ਉਦੋਂ ਤੱਕ ਦੋਵਾਂ ਦੇਸ਼ਾਂ ਵਿਚਕਾਰ ਖਟਾਸ ਦੇ ਬਿੰਦੂ ਬਣੇ ਰਹਿਣਗੇ।

    ਸੱਤਾ ਪਰਿਵਰਤਨ ਤੋਂ ਬਾਅਦ ਚਾਹੇ ਸ੍ਰੀਲੰਕਾ ਨੂੰ ਲੈ ਕੇ ਭਾਰਤ ਦੇ ਦ੍ਰਿਸ਼ਣੀਕੋਣ ‘ਚ ਕੋਈ ਬਦਲਾਅ ਨਾ ਆਵੇ ਪਰ ਸ੍ਰੀਲੰਕਾ ਦਾ ਭਾਰਤ ਪ੍ਰਤੀ ਨਜ਼ਰੀਆ ਨਹੀਂ ਬਦਲੇਗਾ ਇਸ ਗੱਲ ਨੂੰ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਆਪਣੇ ਚੋਣ ਪ੍ਰਚਾਰ ਦੌਰਾਨ ਗੋਟਬਾਯਾ ਨੇ ਆਪਣੇ ਦੇਸ਼ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ‘ਚ ਆਉਂਦੇ ਹਨ, ਤਾਂ ਚੀਨ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਗੇ ਗੋਟਬਾਯਾ 13 ਲੱਖ ਵੋਟਾਂ ਨਾਲ ਚੋਣਾਂ ਜਿੱਤੇ ਹਨ ਉਨ੍ਹਾਂ ਦੀ ਜਿੱਤ ਤੋਂ ਇਹ ਸਪੱਸ਼ਟ ਹੈ ਕਿ ਸ੍ਰੀਲੰਕਾ ਦੇ ਵੋਟਰ ਬਦਲਾਅ ਨੂੰ ਲੈ ਕੇ ਕਿਸ ਕਦਰ ਕਾਹਲੇ ਸਨ ਜਦੋਂਕਿ ਸਜਿਤ ਪ੍ਰੇਮਦਾਸਾ ਸੰਤੁਲਿਤ ਵਪਾਰ ਨੀਤੀ ਤੇ ਮਿੱਤਰਤਾਪੂਰਨ ਅੰਤਰਰਾਸ਼ਟਰੀ ਸਬੰਧਾਂ ਨੂੰ ਵਿਕਸਿਤ ਕੀਤੇ ਜਾਣ ਦੇ ਵਾਅਦੇ ਨਾਲ ਚੋਣ ਮੈਦਾਨ ‘ਚ ਉੱਤਰੇ ਸਨ, ਪਰ ਵੋਟਰਾਂ ਨੇ ਉਨ੍ਹਾਂ ਦੀਆਂ ਨੀਤੀਆਂ ਨੂੰ ਨਕਾਰ ਕੇ ਗੋਟਬਾਯਾ ਦੇ ਪੱਖ ‘ਚ ਵੋਟਾਂ ਪਾਈਆਂ ਕੋਈ ਦੋ ਰਾਇ ਨਹੀਂ ਕਿ ਇੱਕ ਵਾਰ ਫਿਰ ਸ੍ਰੀਲੰਕਾ ‘ਚ ਅਗਲੇ ਪੰਜ ਸਾਲ ਤੱਕ ਰਾਜਪਕਸ਼ੇ ਪਰਿਵਾਰ ਦਾ ਸ਼ਾਸਨ ਰਹੇਗਾ ਹੋ ਸਕਦਾ ਹੈ ਕਿ ਇਸ ਦੌਰਾਨ ਚੀਨ Àੁੱਥੇ ਆਪਣੀ ਹੋਂਦ ਸਥਾਪਤ ਕਰਨ ਦਾ ਯਤਨ ਕਰੇ, ਜਿਵੇਂ ਕਿ ਉਹ ਪਹਿਲਾਂ ਤੋਂ ਕਰਦਾ ਆਇਆ ਹੈ, ਅਜਿਹੇ ‘ਚ ਭਾਰਤ-ਸ੍ਰੀਲੰਕਾ ਸਬੰਧ ਇੱਕ ਵਾਰ ਫਿਰ ਨਵਾਂ ਮੋੜ ਲੈ ਲੈਣਗੇ ਇਸ ‘ਚ ਸ਼ੱਕ ਨਹੀਂ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here