India Vs Sri Lanka Match : ਭਾਰਤ-ਸ਼੍ਰੀਲੰਕਾ ਤੀਜਾ ਟੀ-20 ਅੱਜ, ਸੀਰੀਜ਼ ਜਿੱਤਣ ਲਈ ਹੋਵੇਗੀ ਟੱਕਰ
ਰਾਜਕੋਟ। ਲੜੀ ਜਿੱਤਣ ਲਈ ਭਾਰਤ-ਸ਼੍ਰੀਲੰਕਾ ਦਰਮਿਆਨ ਜਬਰਦਸਤ ਟੱਕਰ ਵੇਖਣ ਨੂੰ ਮਿਲੇਗੀ। ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਸ਼ਾਮ 7 ਵਜੇ ਤੋਂ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। (India Vs Sri Lanka Match) ਦੋਵੇਂ ਟੀਮਾਂ ਫਿਲਹਾਲ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਦੋਵਾਂ ਟੀਮਾਂ ਦਰਮਿਆਨ ਸਖਤ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਕਪਤਾਨ ਹਾਰਦਿਕ ਪਾਂਡਿਆ ਪਿਛਲੀਆਂ ਗਲਤੀਆਂ ਤੋਂ ਸਬਕ ਲੈ ਕੇ ਮੈਦਾਨ ’ਚ ਉਤਰੇਗੀ। ਭਾਰਤੀ ਗੇਂਦਬਾਜ ਇਸ ਮੈਚ ’ਚ ਆਪਣਾ ਪ੍ਰਦਰਸ਼ਨ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਭਾਰਤੀ ਟੀਮ ’ਚ ਖਰਾਬ ਫਾਰਮ ’ਚ ਚੱਲ ਰਹੇ ਓਨਪਰ ਬੱਲੇਬਾਜ਼ਾਂ ਤੋਂ ਇਸ ਮੈਚ ’ਚ ਵਾਪਸੀ ਦੀਆਂ ਉਮੀਦਾਂ ਹੋਣਗੀਆਂ ਤੇ ਭਾਰਤ ਨੂੰ ਚੰਗੀ ਸ਼ੁਰੂਆਤ ਦੀ ਜ਼ਰੂਰਤ ਹੋਵੇਗੀ। ਪਿਛਲੇ ਦੋ ਮੈਚਾਂ ’ਚ ਕਪਤਾਨ ਦਾ ਬੱਲਾ ਵੀ ਨਹੀਂ ਚੱਲਿਆ ਇਸ ਮੈਚ ’ਚ ਪਾਂਡਿਆ ਜ਼ਰੂਰ ਹੱਥ ਖੋਲਣਾ ਚਾਹੁੰਣਗੇ।
ਇੱਕ ਚੰਗੀ ਗੱਲ ਹੀ ਹੈ ਕਿ ਭਾਰਤ ਦਾ ਰਾਜਕੋਟ ਦੇ ਮੈਦਾਨ ’ਤੇ ਰਿਕਾਰਡ ਬਿਹਤਰ ਰਿਹਾ ਹੈ। ਭਾਵੇਂ ਟੀਮ ਇੰਡੀਆ ਸੀਰੀਜ਼ ਦਾ ਦੂਜਾ ਮੈਚ ਹਾਰ ਚੁੱਕੀ ਹੈ ਪਰ ਰਾਜਕੋਟ ਮੈਦਾਨ ਦਾ ਰਿਕਾਰਡ ਉਸ ਦੇ ਹੱਕ ‘ਚ ਹੈ। ਭਾਰਤੀ ਟੀਮ ਪਿਛਲੇ 6 ਸਾਲਾਂ ਤੋਂ ਇਸ ਮੈਦਾਨ ‘ਤੇ ਨਹੀਂ ਹਾਰੀ ਹੈ। ਉਸ ਨੇ ਇੱਥੇ ਕੁੱਲ 4 ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਇੱਕ ਹਾਰਿਆ ਹੈ। ਭਾਰਤ ਨੂੰ ਇੱਥੇ 2017 ਵਿੱਚ ਨਿਊਜ਼ੀਲੈਂਡ ਨੇ 40 ਦੌੜਾਂ ਨਾਲ ਹਰਾਇਆ ਸੀ।
ਦੋਵੇਂ ਟੀਮਾਂ ਭਾਰਤ ‘ਚ ਹੁਣ ਤੱਕ 5 ਦੁਵੱਲੀ ਸੀਰੀਜ਼ ਖੇਡ ਚੁੱਕੀਆਂ ਹਨ
ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਸ਼੍ਰੀਲੰਕਾ ਤੋਂ ਲਗਾਤਾਰ 5ਵੀਂ ਟੀ-20 ਸੀਰੀਜ਼ ਜਿੱਤ ਲਵੇਗੀ। ਜੇਕਰ ਹਾਰਦਿਕ ਦੀ ਕਪਤਾਨੀ ਵਾਲੀ ਭਾਰਤੀ ਟੀਮ ਹਾਰ ਜਾਂਦੀ ਹੈ ਤਾਂ ਉਹ ਪਹਿਲੀ ਵਾਰ ਸੀਰੀਜ਼ ਹਾਰੇਗੀ। ਦੋਵੇਂ ਟੀਮਾਂ ਭਾਰਤ ‘ਚ ਹੁਣ ਤੱਕ 5 ਦੁਵੱਲੀ ਸੀਰੀਜ਼ ਖੇਡ ਚੁੱਕੀਆਂ ਹਨ। ਭਾਰਤ ਨੇ 4 ਜਿੱਤੇ ਹਨ, ਇਕ ਬਰਾਬਰ ਰਿਹਾ ਹੈ।
ਟੀ-20 27 ਕੌਮਾਂਤਰੀ ਮੈਚਾਂ ’ਚ ਭਾਰਤ ਨੇ 12 ਜਿੱਤੇ
ਦੋਵਾਂ ਦੇਸ਼ਾਂ ਵਿਚਾਲੇ ਕੁੱਲ ਮਿਲਾ ਕੇ 27 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਭਾਰਤ ਨੇ 18 ਅਤੇ ਸ਼੍ਰੀਲੰਕਾ ਨੇ 8 ਜਿੱਤੇ। ਇੱਕ ਮੈਚ ਨਿਰਣਾਇਕ ਰਿਹਾ। ਭਾਰਤ ‘ਚ ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 15 ਵਾਰ ਇਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਭਾਰਤ ਨੇ 12 ਅਤੇ ਸ਼੍ਰੀਲੰਕਾ ਨੇ 2 ਜਿੱਤੇ। ਇੱਕ ਮੈਚ ਨਿਰਣਾਇਕ ਰਿਹਾ।
ਸੰਜੂ ਸੈਮਸਨ ਸੱਟ ਕਾਰਨ ਹੋਏ ਬਾਹਰ ਨਹੀਂ ਖੇਡੇਗਾ
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੂਜੇ ਟੀ-20 ਵਿੱਚ ਨਹੀਂ ਖੇਡਣਗੇ। ਸੈਮਸਨ ਪਹਿਲੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਸੰਜੂ ਸੈਮਸਨ ਦੇ ਪੈਰ ’ਤੇ ਸੋਜ ਹੈ। ਜਿਸ ਦਾ ਸਕੈਨ ਕਰਵਾਉਣ ਲਈ ਮੁੰਬਈ ਵਿੱਚ ਹੀ ਰਿਹਾ ਅਤੇ ਟੀਮ ਨਾਲ ਪੁਣੇ ਨਹੀਂ ਆਇਆ।
ਦੋਵਾਂ ਟੀਮਾਂ ਇਸ ਪ੍ਰਕਾਰ ਹਨ
ਭਾਰਤ: ਹਾਰਦਿਕ ਪਾਂਡਿਆ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਦੀਪਕ ਹੁੱਡਾ, ਅਕਸ਼ਰ ਪਟੇਲ, ਹਰਸ਼ਲ ਪਟੇਲ, ਸ਼ਿਵਮ ਮਾਵੀ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।
ਸ੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਕੁਸਲ ਮੈਂਡਿਸ (ਵਿਕਟ-ਕੀਪਰ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਲਾਹਿਰੂ ਕੁਮਾਰਾ, ਦਿਲਸ਼ਾਨ ਮਦੁਸ਼ੰਕਾ ਅਤੇ ਮਹਿਸ਼ ਟੇਕਸ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ