ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਯੁੱਧ ਦੀ ਚਰਚਾ ਕੁਝ ਦਿਨਾਂ ਤੋਂ ਸ਼ਾਂਤ ਹੋਈ ਹੈ ਫ਼ਿਰ ਵੀ ਦੋਵਾਂ ਧਿਰਾਂ ਦਰਮਿਆਨ ਯੁੱਧ ਦੀ ਸੰਭਾਵਨਾ ਨੂੰ ਓਦੋਂ ਤੱਕ ਨਕਾਰਿਆ ਨਹੀਂ ਜਾ ਸਕਦਾ, ਜਦੋਂ ਤੱਕ ਛੇਤੀ ਤੋਂ ਛੇਤੀ ਕੂਟਨੀਤਿਕ ਕਦਮ ਨਾ ਚੁੱਕੇ ਜਾਣ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਉੱਤਰੀ ਕੋਰੀਆ ਨੇ ਅਮਰੀਕਾ ਦੇ ਪ੍ਰਾਂਤ ਗੁਆਮ ‘ਤੇ ਬੰਬ ਸੁੱਟਣ ਦੀ ਧਮਕੀ ਦਿੱਤੀ ਸੀ ਅਤੇ ਅਮਰੀਕਾ ਨੇ ਇਸ ਦਾ ਕਰਾਰਾ ਜਵਾਬ ਦੇਣ ਦੀ ਗੱਲ ਆਖੀ ਸੀ ਰਾਸ਼ਟਰਪਤੀ ਟਰੰਪ ਨੇ ਆਪਣੇ ਤੋਂ ਪਹਿਲਾਂ ਦੇ ਅਮਰੀਕੀ ਰਾਸ਼ਟਰਪਤੀਆਂ ਤੋਂ ਉਲਟ ਪਹਿਲਾਂ ਹੀ ਯੁੱਧ ਦਾ ਬਿਗਲ ਵਜਾ ਦਿੱਤਾ ਹੈ
ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉੱਤਰੀ ਕੋਰੀਆ ਨੇ ਅਜਿਹੀ ਕੋਈ ਗੁਸਤਾਖ਼ੀ ਕੀਤਾਂ ਤਾਂ ਅਮਰੀਕਾ ਉੱਤਰੀ ਕੋਰੀਆ ‘ਤੇ ਏਨੀ ਅੱਗ ਵਰ੍ਹਾਏਗਾ ਕਿ ਜੋ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਉਨ੍ਹਾਂ ਚੇਤਾਵਨੀ ਦਿੱਤੀ ਕਿ ਅਮਰੀਕਾ ਦੀ ਫੌਜ ਉੱਤਰੀ ਕੋਰੀਆ ‘ਤੇ ਹਮਲਾ ਕਰਨ ਲਈ ਤਿਆਰ ਹੈ ਚੀਨ ਜੋ ਉੱਤਰੀ ਕੋਰੀਆ ਦਾ ਕੁਦਰਤੀ ਹਮਾਇਤੀ ਹੈ, ਵੀ ਇਸ ਰੱਫ਼ੜ ‘ਚ ਕੁੱਦਿਆ ਅਤੇ ਉਸਨੇ ਦੋਵਾਂ ਧਿਰਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ
ਉੱਤਰੀ ਕੋਰੀਆ ਨੇ ਚੀਨ ਦੀ ਸਲਾਹ ‘ਤੇ ਧਿਆਨ ਦਿੱਤਾ, ਕਿਉਂਕਿ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਫ਼ੌਜ ਬਣਾਉਣ ‘ਚ ਚੀਨ ਦਾ ਹੀ ਹੱਥ ਹੈ ਜੇਕਰ ਯੁੱਧ ਹੁੰਦਾ ਹੈ ਤਾਂ ਚੀਨ ਕੋਲ ਉੱਤਰੀ ਕੋਰੀਆ ਨੂੰ ਬਚਾਉਣ ਦਾ ਇੱਕੋ-ਇੱਕ ਬਦਲ ਹੋਵੇਗਾ ਚੀਨ ਦਾ ਉੱਤਰੀ ਕੋਰੀਆ ‘ਚ ਬਹੁਤ ਕੁਝ ਦਾਅ ‘ਤੇ ਲੱਗਿਆ ਹੈ ਉੱਤਰੀ ਕੋਰੀਆ ਦੇ ਕੁੱਲ ਵਪਾਰ ‘ਚੋਂ 90 ‘ਤੇ ਚੀਨ ਦਾ ਕੰਟਰੋਲ ਹੈ ਉੱਤਰੀ ਕੋਰੀਆ ਦਾ ਫੌਜੀ ਅਤੇ ਪਰਮਾਣੂ ਹਥਿਆਰਘਰ ਪੂਰੀ ਤਰ੍ਹਾਂ ਚੀਨ ਵੱਲੋਂ ਬਣਾਇਆ ਗਿਆ ਹੈ ਚੀਨੀਆਂ ਦਾ ਮੰਨਣਾ ਹੈ ਕਿ ਚੀਨ ਅਤੇ ਉੱਤਰੀ ਕੋਰੀਆ ਦੇ ਰਿਸ਼ਤੇ ਓਨੇ ਹੀ ਕਰੀਬੀ ਹਨ ਜਿੰਨੇ ਕਿ ਬੁੱਲ੍ਹ ਅਤੇ ਦੰਦ
ਇਸ ਲਈ ਜੇਕਰ ਚੀਨ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਇਸ ਰੱਫ਼ੜ ਵਿੱਚ ਪੈਂਦਾ ਹੈ ਤਾਂ ਕੀ ਭਾਰਤ ਪਿੱਛੇ ਰਹਿ ਸਕਦਾ ਹੈ ਭਾਰਤ ਅਤੇ ਚੀਨ ਦੋਵੇਂ ਹੀ ਕੌਮਾਂਤਰੀ ਪੱਧਰ ‘ਤੇ ਇੱਕ-ਦੂਜੇ ਨੂੰ ਆਕੜ ਦਿਖਾ ਰਹੇ ਹਨ ਅਤੇ ਮੌਜ਼ੂਦਾ ਸਮੇਂ ਡੋਕਲਾਮ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ ਅਜੇ ਕੁਝ ਦਿਨ ਪਹਿਲਾਂ ਹੀ ਲੱਦਾਖ ਸਰਹੱਦ ‘ਤੇ ਦੋਵਾਂ ਮੁਲਕਾਂ ਦੇ ਫ਼ੌਜੀਆਂ ਦਰਮਿਆਨ ਝੜਪ ਵੀ ਹੋਈ ਸੀ
ਭਾਰਤ ਦਾ ਬਹੁਤ ਕੁਝ ਲੱਗਿਆ ਹੈ ਦਾਅ ‘ਤੇ
ਕੋਰੀਆ ਪ੍ਰਾਇਦੀਪ ‘ਤੇ ਭਾਰਤ ਦਾ ਬਹੁਤ ਕੁਝ ਦਾਅ ‘ਤੇ ਲੱਗਿਆ ਹੈ ਭਾਰਤ ਨੂੰ ਉੱਤਰੀ ਕੋਰੀਆ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਭਾਰਤ ਦੇ ਦੱਖਣੀ ਕੋਰੀਆ ਨਾਲ ਗੂੜ੍ਹੇ ਵਪਾਰਕ ਰਿਸ਼ਤੇ ਹਨ ਤੇ ਦੱਖਣੀ ਕੋਰੀਆ ਉੱਤਰੀ ਕੋਰੀਆ ਦੀ ਹਮਲਾਵਰਤਾ ਅਤੇ ਪਰਮਾਣੂ ਸਮਰੱਥਾ ਦਾ ਪਹਿਲਾ ਨਿਸ਼ਾਨਾ ਹੈ ਉੱਤਰੀ ਕੋਰੀਆ ਨੇ ਪਾਕਿਸਤਾਨ ਦੇ ਪੱਖ ਦਾ ਸਮਰੱਥਨ ਕੀਤਾ ਹੈ ਉਹ ਚੀਨ ਦਾ ਸਭ ਤੋਂ ਨੇੜਲਾ ਸਹਿਯੋਗੀ ਹੈ ਇਸ ਲਈ ਭਾਰਤ ਨੂੰ ਸੁਚੇਤ ਰਹਿਣਾ ਪਵੇਗਾ
ਹਾਲ ਹੀ ‘ਚ ਅਮਰੀਕਾ ਦੇ ਐਡਮਿਰਲ ਹੈਰੀ ਹੈਰਿਸ ਨੇ ਭਾਰਤ ਨਾਲ ਇਸ ਸਬੰਧ ‘ਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਸੀ, ”ਭਾਰਤ ਦੀ ਆਵਾਜ਼ ਇੱਕ ਬੁਲੰਦ ਆਵਾਜ਼ ਹੈ ਅਤੇ ਲੋਕ ਉਸਦੀ ਆਵਾਜ਼ ‘ਤੇ ਧਿਆਨ ਦਿੰਦੇ ਹਨ” ਉੱਤਰੀ ਕੋਰੀਆ ‘ਚ ਯੁੱਧ ਵਰਗੇ ਹਾਲਾਤ ਓਦੋਂ ਪੈਦਾ ਹੋਏ , ਜਦੋਂ ਉੱਤਰੀ ਕੋਰੀਆ ਨੇ ਦੋ ਅੰਤਰਮਹਾਂਦੀਪ ਬੈਲਿਸਟਿਕ ਮਿਸਾਇਲਾਂ ਦਾ ਪਰੀਖਣ ਕੀਤਾ ਜੋ ਪਰਮਾਣੂ ਜੰਗੀ ਹਥਿਆਰ ਲਿਜਾਣ ‘ਚ ਸਮਰੱਥ ਹੈ ਅਤੇ ਅਮਰੀਕਾ ਦੇ ਕਿਸੇ ਵੀ ਖੇਤਰ ‘ਤੇ ਹਮਲਾ ਕਰ ਸਕਦੀ ਹੈ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਪਿੱਛੇ ਚੀਨ ਦਾ ਕਾਫ਼ੀ ਯੋਗਦਾਨ ਰਿਹਾ ਹੈ
ਕੁਝ ਲੋਕਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਨੇ ਇਰਾਕ ਅਤੇ ਅਫ਼ਗਾਨਿਸਤਾਨ ‘ਚ ਅਮਰੀਕਾ ਦੇ ਹਮਲੇ ਨੂੰ ਦੇਖਦਿਆਂ ਆਪਣੀ ਸੁਰੱਖਿਆ ਲਈ ਅਜਿਹੇ ਕਦਮ ਚੁੱਕੇ ਹਨ ਸਭ ਜਾਣਦੇ ਹਨ ਕਿ ਅਮਰੀਕਾ ਹਮੇਸ਼ਾ ਦੱਖਣੀ ਕੋਰੀਆ ਦਾ ਪੱਖ ਲੈਂਦਾ ਰਿਹਾ ਹੈ ਅਤੇ ਉਸਦੀ ਕੋਸ਼ਿਸ਼ ਰਹੀ ਹੈ ਕਿ ਉੱਤਰੀ ਕੋਰੀਆ ਦੀ ਪਰਮਾਣੂ ਲਾਲਸਾ ਕੋਰੀਆ ਪ੍ਰਾਇਦੀਪ ਦੀ ਸ਼ਾਂਤੀ ਦੇ ਵਿਰੁੱਧ ਨਾ ਹੋਵੇ ਅਮਰੀਕਾ ਦੱਖਣੀ ਕੋਰੀਆ ਦੇ ਨਾਲ ਸਾਂਝਾ ਫੌਜੀ ਅਭਿਆਸ ਕਰਦਾ ਰਹਿੰਦਾ ਹੈ ਅਤੇ ਇਸਦੇ 28000 ਫੌਜੀ ਦਸਤੇ ਦੱਖਣੀ ਕੋਰੀਆ ‘ਚ ਤਾਇਨਾਤ ਹਨ
ਉੱਤਰੀ ਕੋਰੀਆ ਨੂੰ ਲੈ ਕੇ ਚੀਨ ਦੁਚਿੱਤੀ ‘ਚ
ਚੀਨ ਉੱਤਰੀ ਕੋਰੀਆ ਦੀ ਸੈਨਿਕ ਸਹਾਇਤਾ ਕਰਦਾ ਰਿਹਾ ਹੈ ਕਿਉਂਕਿ ਉਹ ਅਮਰੀਕਾ ਤੇ ਦੱਖਣੀ ਕੋਰੀਆ ਵੱਲੋਂ ਸਾਂਝੇ ਰੂਪ ‘ਚ ਇਸ ਖੇਤਰ ‘ਚ ਥਾੜ ਤੰਤਰ ਦੀ ਤਾਇਨਾਤੀ ਤੋਂ ਚਿੰਤਤ ਹੈ ਇਸ ਵਿੱਚ ਲੱਗਿਆ ਹੋਇਆ ਸ਼ਕਤੀਸ਼ਾਲੀ ਰਾਡਾਰ ਦੂਰ ਚੀਨ ਤੱਕ ਨਿਗ੍ਹਾ ਰੱਖ ਸਕਦਾ ਹੈ ਹਾਲਾਂਕਿ, ਮੌਜ਼ੂਦਾ ਰਾਸ਼ਟਰਪਤੀ ਕਿਮ ਜੁੰਗ ਉਨ ਚੀਨ ਦੇ ਕੰਟਰੋਲ ‘ਚ ਨਹੀਂ ਹੈ ਇਸ ਲਈ ਚੀਨ ਵੀ ਉਨ੍ਹਾਂ ਮੁਲਕਾਂ ‘ਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਉੱਤਰੀ ਕੋਰੀਆ ‘ਤੇ ਪਾਬੰਦੀਆਂ ਲਾਈਆਂ ਹਨ
ਚੀਨ ਉੱਤਰੀ ਕੋਰੀਆ ਨੂੰ ਲੈ ਕੇ ਦੁਚਿੱਤੀ ਦੀ ਹਾਲਤ ‘ਚ ਹੈ ਜੇਕਰ ਯੁੱਧ ਹੁੰਦਾ ਹੈ ਤਾਂ ਅਮਰੀਕਾ ਨੂੰ ਤੁਰੰਤ ਦੱਖਣੀ ਕੋਰੀਆ ਤੇ ਜਪਾਨ ਅਤੇ ਉਸਦੇ ਸਹਿਯੋਗੀਆਂ ਦਾ ਸਹਿਯੋਗ ਮਿਲੇਗਾ ਤੇ ਅਜਿਹੇ ‘ਚ ਇਹ ਯੁੱਧ ਪੂਰਬੀ ਚੀਨ ਅਤੇ ਉੱਤਰੀ ਚੀਨ ਤੱਕ ਫੈਲ ਸਕਦਾ ਹੈ ਸ਼ੀ ਜਿਨ ਪਿੰਗ ਸਰਕਾਰ ਨੇ ਉੱਤਰੀ ਕੋਰੀਆ ਨੂੰ ਕੋਲਾ, ਲੌਹ ਤੱਤ ਤੇ ਸਮੁੰਦਰੀ ਭੋਜਨ ਦੇ ਨਿਰਯਾਤ ‘ਤੇ ਪਾਬੰਦੀ ਲਾ ਦਿੱਤੀ ਹੈ ਪਰੰਤੂ ਕੀ ਚੀਨ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਨ ‘ਚ ਸਮਰੱਥ ਹੈ? ਕੀ ਚੀਨ ਅਮਰੀਕਾ ਦੀ ਉੱਤਰੀ ਕੋਰੀਆ ਨੂੰ ਤੇਲ ਤੇ ਗੈਸ ਦੀ ਵਿਕਰੀ ‘ਤੇ ਰੋਕ, ਉੱਤਰੀ ਕੋਰੀਆ ਦੀ ਚਾਈਨੀਜ਼ ਬੈਂਕ ਤੱਕ ਪਹੁੰਚ ਅਤੇ ਸਰਹੱਦ ਪਾਰ ਉਪਭੋਗਤਾ ਵਸਤੂਆਂ ਤੇ ਵਪਾਰ ਨੂੰ ਰੋਕਣ ਦੀ ਇੱਛਾ ਨੂੰ ਪੂਰੀ ਕਰੇਗਾ?
ਯਕੀਨਨ ਨਹੀਂ ਚੀਨ ਦਾ ਏਸ਼ੀਆ ‘ਚ ਉਸਦੇ ਸਭ ਤੋਂ ਵੱਡੇ ਵਿਰੋਧੀ ਭਾਰਤ ਨਾਲ ਲੰਮਾ ਸਮਾਂ ਸਰਹੱਦੀ ਰੱਫ਼ੜ ਚੱਲਦਾ ਰਿਹਾ ਹੈ, ਅਜਿਹੇ ‘ਚ ਉਹ ਨਹੀਂ ਚਾਹੇਗਾ ਕਿ ਉੱਤਰੀ ਕੋਰੀਆ ਤੇ ਅਮਰੀਕਾ ਦਰਮਿਆਨ ਵਿਵਾਦ ਹੋਰ ਕੁਰੱਖਤ ਰੂਪ ਧਾਰਨ ਕਰੇ ਪਰੰਤੂ ਟਰੰਪ ਦੇ ਹਮਲਾਵਰ ਰਵੱਈਏ ਤੋਂ ਚੀਨ ਦੁਚਿੱਤੀ ‘ਚ ਹੈ ਟਰੰਪ ਨੇ ਡੋਕਲਾਮ ਮੁੱਦੇ ‘ਤੇ ਭਾਰਤ ਦਾ ਪੱਖ ਲਿਆ ਹੈ ਡੋਕਲਾਮ ‘ਤੇ ਅਮਰੀਕਾ ਅਤੇ ਬ੍ਰਿਟੇਨ ਨੇ ਚੀਨ ਦੀ ਬਜਾਇ ਭਾਰਤ ਦਾ ਪੱਖ ਲਿਆ ਹੈਮੰਨਿਆ ਜਾ ਰਿਹਾ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਇਸ ਮੁੱਦੇ ‘ਤੇ ਇੱਕ -ਦੂਜੇ ਨਾਲ ਸਿੱਧੇ ਰੂਪ ਸੰਪਰਕ ‘ਚ ਹਨ ਜਦੋਂ ਟਰੰਪ ਨੇ ਮੋਦੀ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਤਾਂ ਮੋਦੀ ਨੇ ਉੱਤਰੀ ਕੋਰੀਆ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ
ਕੋਰੀਆ ਪ੍ਰਾਇਦੀਪ ਮਸਲੇ ‘ਤੇ ਪਹਿਲਾਂ ਵੀ ਭਾਰਤ ਦੀ ਭੂਮਿਕਾ ਰਹੀ ਹੈ ਪਰੰਤੂ ਇਹ ਓਨਾ ਪ੍ਰਭਾਵਸ਼ਾਲੀ ਨਹੀਂ ਰਹੀ, ਕਿਉਂਕਿ ਉਹ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਨਹੀਂ ਹੈ ਦੂਜਾ, ਇੱਕ ਗੁੱਟ ਨਿਰਪੱਖ ਦੇਸ਼ ਦੇ ਰੂਪ ‘ਚ ਭਾਰਤ ਨੂੰ ਤੀਜੇ ਵਿਸ਼ਵ ਦੇ ਦੇਸ਼ਾਂ ਦਾ ਸਮਰੱਥਨ ਰਿਹਾ ਹੈ ਪਰੰਤੂ ਇਹ ਉਨ੍ਹਾਂ ਪ੍ਰਭਾਵਸ਼ਾਲੀ ਨਹੀਂ ਰਿਹਾ ਹੁਣ ਭਾਰਤ ਨੂੰ ਅਮਰੀਕਾ, ਇਜ਼ਰਾਈਲ , ਜਪਾਨ ਤੇ ਹੋਰਨਾਂ ਯੂਰਪੀ ਮੁਲਕਾਂ ਦੇ ਸਹਿਯੋਗੀ ਦੇ ਰੂਪ ‘ਚ ਦੇਖਿਆ ਜਾਂਦਾ ਹੈ ਇਸ ਲਈ ਜ਼ਿਆਦਾ ਧਿਆਨ ਖਿੱਚਿਆ ਜਾਂਦਾ ਹੈ
ਚੀਨ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਹਮੇਸ਼ਾ ਦਾਦਾਗਿਰੀ ਕਰਦਾ ਆਇਆ ਹੈ ਇਹ ਭਾਰਤ ਦੇ ਗੁਆਂਢੀ ਮੁਲਕਾਂ ਨੂੰ ਵਪਾਰ, ਨਿਵੇਸ਼ ਤੇ ਮਾਲੀ ਮੱਦਦ ਦੇ ਦਮ ‘ਤੇ ਖਰੀਦ ਰਿਹਾ ਹੈ ਜਿਵੇਂ ਕਿ ਕਾਰਲ ਮਾਰਕਸ ਨੇ ਕਿਹਾ ਸੀ ਕਿ ਪੂੰਜੀਵਾਦ ਸਾਮਰਾਜਵਾਦ ਵੱਲ ਲੈ ਜਾਂਦਾ ਹੈ ਅਤੇ ਚੀਨ ਖਤਰਨਾਕ ਤਰੀਕੇ ਨਾਲ ਇਹ ਰਾਹ ‘ਤੇ ਚੱਲ ਰਿਹਾ ਹੈ ਭਾਰਤ ਨੂੰ ਚੀਨ ਨੂੰ ਦੱਖਣੀ ਕੋਰੀਆ, ਜਪਾਨ ਅਤੇ ਅਮਰੀਕਾ ਨਾਲ ਉੱਤਰੀ ਕੋਰੀਆ ਮੁੱਦੇ ਉਲਝਾਈ ਰੱਖਣ ਦੀ ਜ਼ਰੂਰਤ ਹੈ ਅਤੇ ਚੀਨ ਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਚੀਨ ਚਾਰੇ ਪਾਸੇ ਆਪਣਾ ਦਬਦਬਾ ਸਥਾਪਤ ਨਹੀਂ ਕਰ ਸਕਦਾ , ਆਪਣੀ ਆਰਥਿਕ ਮਜ਼ਬੂਤੀ ‘ਤੇ ਏਨਾ ਮਾਣ ਨਹੀਂ ਕਰ ਸਕਦਾ ਤੇ ਉੱਤਰੀ ਤੇ ਦੱਖਣੀ ਕੋਰੀਆ ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਨੂੰ ਭੜਕਾ ਨਹੀਂ ਸਕਦਾ
ਚੀਨ ਦੀਆਂ ਨੀਤੀਆਂ ਨੇ ਵਿਭਿੰਨ ਟਕਰਾਅ ਵਾਲੇ ਖੇਤਰਾਂ ਅੰਦਰ ਯੁੱਧ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ ਜੋ ਕਿ ਕਿਸੇ ਵੀ ਸਮੇਂ ਫ਼ਿਸਫ਼ੋਟਕ ਰੂਪ ਧਾਰਨ ਕਰ ਸਕਦੇ ਹਨ ਜਿੱਥੇ ਉਹ ਇਹ ਜਾਣਦਾ ਹੈ ਕਿ ਕਿਵੇਂ ਸਸਤੀ ਮਜ਼ਦੂਰੀ ਨਾਲ ਪੈਸਾ ਕਮਾਇਆ ਜਾਵੇ, ਉੱਥੇ ਹੀ ਦੂਜੇ ਪਾਸੇ ਉਸਨੇ ਕੂਟਨੀਤਿਕ ਮੁਹਾਰਤ ਨੂੰ ਸੀਮਤ ਕਰ ਦਿੱਤਾ ਹੈ ਉਹ ਟਕਰਾਅ ਤਾਂ ਪੈਦਾ ਕਰ ਸਕਦਾ ਹੈ ਪਰੰਤੂ ਉਨ੍ਹਾਂ ਨੂੰ ਸ਼ਾਂਤੀ ਨਹੀਂ ਦੇ ਸਕਦਾ
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਜਪਾਨ ਤੇ ਅਮਰੀਕਾ ਉੱਤਰੀ ਕੋਰੀਆ ‘ਚ ਇੱਕ ਸੀਮਤ ਫੌਜੀ ਟਕਰਾ ਵੱਲ ਵਧ ਰਹੇ ਹਨ ਇਹੀ ਗੱਲ ਚੀਨ ਬਾਰੇ ਦੱਖਣੀ ਚੀਨ ਸਾਗਰ, ਡੋਕਲਾਮ ਤੇ ਭਾਰਤ ਦੇ ਹੋਰ ਸਰਹੱਦੀ ਖੇਤਰਾਂ ਬਾਰੇ ਕਹੀ ਜਾ ਸਕਦੀ ਹੈ ਉੱਤਰੀ ਕੋਰੀਆ ਨੇ ਭਾਰਤ ਨੂੰ ਇੱਕ ਮੌਕਾ ਦਿੱਤਾ ਹੈ ਕਿ ਉਹ ਚੀਨ ਦੇ ਸਾਹਮਣੇ ਇਸ ਤੱਥ ਨੂੰ ਸਾਬਤ ਕਰੇ ਕਿ ਉਹ ਆਪਣੀ ਆਰਥਿਕ ਸ਼ਕਤੀ ਦੇ ਦਮ ‘ਤੇ ਦੂਜਿਆਂ ਨਾਲ ਦਾਦਾਗਿਰੀ ਨਹੀਂ ਕਰ ਸਕਦਾ ਸਿਧਾਂਤ, ਕਾਨੂੰਨ, ਸੰਧੀਆਂ ਤੇ ਸਮਝੌਤੇ ਹਨ, ਜੋ ਕੌਮਾਂਤਰੀ ਸਬੰਧਾਂ ਨੂੰ ਮਜ਼ਬੂਤ ਕਰਦੇ ਹਨ
ਡੀ.ਕੇ.ਗਿਰੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।