ਭਾਰਤ ਨੂੰ ਝਟਕਾ, ਮੀਰਾਬਾਈ ਨਹੀਂ ਜਾਏਗੀ ਏਸ਼ੀਆਡ

ਆਰਾਮ ਕਰਕੇ ਨਵੰਬਰ ਂਚ ਓਲੰਪਿਕ ਕੁਆਲੀਫਾਇਰ ਲਈ ਤਿਆਰ ਕਰਨਾ ਚਾਹੁੰਦੀ ਹੈ

ਨਵੀਂ ਦਿੱਲੀ, 7 ਅਗਸਤ

ਭਾਰਤ ਦੀ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਏਸ਼ੀਆਈ ਖੇਡਾਂ ‘ਚ ਭਾਗ ਨਹੀਂ ਲੈ ਸਕੇਗੀ ਪਿੱਠ ਦਰਦ ਤੋਂ ਪਰੇਸ਼ਾਨ ਮੀਰਾਬਾਈ ਨੇ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਨੂੰ ਪੱਤਰ ਲਿਖ ਕੇ ਆਰਾਮ ਦੇਣ ਦੀ ਅਪੀਲ ਕੀਤੀ ਹੈ ਉਹ ਲੰਪਿਕ ਕੁਆਲੀਫਾਰਿ ਲਈ ਖ਼ੁਦ ਨੂੰ ਤਿਆਰ ਕਰਨਾ ਚਾਹੁੰਦੀ ਹੈ
ਭਾਰਤ ਦੇ ਮੁੱਖ ਕੋਚ ਵਿਜੇ ਸ਼ਰਮਾ ਨੇ ਮੀਰਾਬਾਈ ਨੂੰ ਸਲਾਹ ਦਿੱਤੀ ਸੀ ਕਿ ਉਹਨਾਂ ਨੂੰ ਜਕਾਰਤਾ ‘ਚ ਏਸ਼ੀਆਈ ਖੇਡਾਂ ਤੋਂ ਨਾਂਅ ਵਾਪਸ ਲੈ ਕੇ ਇਸ ਸਾਲ ਨਵੰਬਰ ‘ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ‘ਤੇ ਧਿਆਨ ਦੇਣਾ ਚਾਹੀਦਾ ਹੈ

 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ

ਮਣੀਪੁਰ ਦੀ ਇਸ ਖਿਡਾਰੀ ਨੇ ਪਿਛਲੇ ਸਾਲ ਨਵੰਬਰ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ 48 ਕਿਲੋ ਭਾਰ ਵਰਗ ‘ਚ 194 ਕਿੱਲੋ ਭਾਰ(85+109) ਚੁੱਕ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ ਮੌਜ਼ੂਦਾ ਵਿਸ਼ਵ ਚੈਂਪੀਅਨ ਮੀਰਾਬਾਈ ਇਸ ਸਾਲ ਮਈ ਤੋਂ ਪਿੱਝ ਦੇ ਹੇਠਲੇ ਹਿੱਸੇ ‘ਚ ਦਰਦ ਦੀ ਸਮੱਸਿਆ ਨਾਲ ਜੂਝ ਰਹੀ ਹੈ ਪਿਛਲੇ ਹਫ਼ਤੇ ਜਦੋਂ ਦਰਦ ਨੂੰ ਆਰਾਮ ਮਿਲਿਆ ਤਾਂ ਉਸਨੇ ਮੁੰਬਈ ‘ਚ ਅਭਿਆਸ ਸ਼ੁਰੂ ਕੀਤਾ ਪਰ ਫਿਰ ਤੋਂ ਦਰਦ ਸ਼ੁਰੂ ਹੋ ਗਿਆ

 
ਅਸ਼ਗਾਬਾਤ ‘ਚ ਨਵੰਬਰ ਤੋਂ ਵਿਸ਼ਵ ਚੈਂਪੀਅਨਸ਼ਿਪ ਸ਼ੁਰੂ ਹੋਣ ਵਾਲੀ ਹੈ ਜੋ ਇਸ ਸਾਲ ਓਲੰਪਿਕ ਕੁਆਲੀਫਾਇਰ ਲਈ ਪਹਿਲਾ ਟੂਰਨਾਮੈਂਟ ਹੈ ਅਤੇ ਓਲੰਪਿਕ ਕੁਆਲੀਫਾਇਰ ਦੀ ਤਿਆਰੀ ਲਈ ਚਾਨੂ ਨੇ ਸਮਾਂ ਮੰਗਿਆ ਹੈ ਅਤੇ ਇਹਨਾਂ ਖੇਡਾਂ ਤੋਂ ਬਾਹਰ ਰਹਿਣ ਲਈ ਕਿਹਾ ਹੈ ਤਾਂ ਕਿ ਉਸ ਸਮੇਂ ਤੱਕ ਆਰਾਮ ਕਰਕੇ ਦਰਦ ਤੋਂ ਨਿਜਾਤ ਪਾ ਸਕੇ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।