ਭਾਰਤ ਸਮੇਤ ਅੱਠ ਟੀਮਾਂ ਕੁਆਲਾਫਾਈ, ਵੈਸਟਇੰਡੀਜ਼, ਸ੍ਰੀਲੰਕਾ ਹੋਇਆ ਬਾਹਰ
(ਸੱਚ ਕਹੂੰ ਨਿਊਜ਼) ਆਬੂਧਾਬੀ। ਸ਼ਨਿੱਚਰਵਾਰ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-12 ਦੇ ਮੁਕਾਬਲੇ ’ਚ ਵੈਸਟਇੰਡੀਜ਼ ਨੂੰ ਅਸਟਰੇਲੀਆ ਤੋਂ ਹਾਰ ਮਿਲੀ। ਇਸ ਮੈਚ ਤੋਂ ਬਾਅਦ ਅਗਲੇ ਸਾਲ ਅਸਟਰੇਲੀਆ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਸੁਪਰ 12 ਦੇ ਲਈ 8 ਟੀਮਾਂ ਨੇ ਸਿੱਧਾ ਕੁਆਲਾਫਾਈ ਕਰ ਲਿਆ ਹੈ। ਅੱਠ ਟੀਮਾਂ ’ਚ ਮੇਜਬਾਨ ਅਸਟਰੇਲੀਆ, ਇੰਗਲੈਂਡ, ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਸਾਊਥ ਅਫ਼ਰੀਕਾ, ਅਫਗਾਨਿਸਤਾਨ ਤੇ ਬੰਗਲਾਦੇਸ਼ ਹਨ।
ਖਰਾਬ ਪ੍ਰਦਰਸ਼ਨ ਦੇ ਚੱਲਦਿਆਂ ਵੈਸਟਇੰਡੀਜ਼ ਤੇ ਸ੍ਰੀਲੰਕਾ ਹੋਇਆ ਬਾਹਰ
ਟੀ-20 ਵਿਸ਼ਵ ਕੱਪ ਦੇ 38ਵੇਂ ਮੈਚ ’ਚ ਅਸਟਰੇਲੀਆ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ ਟਾਸ ਹਾਰ ਕੇ ਪਹਿਲਾਂ ਖੇਡਦਿਆਂ ਵੈਸਟਇੰਡੀਜ਼ ਨੇ 7 ਵਿਕਟਾ ਦੇ ਨੁਕਸਾਨ ’ਤੇ 157 ਦੌੜਾਂ ਦਾ ਸਕੋਰ ਬਣਾਇਆ। ਕਪਤਾਨ ਕਿਰੋਨ ਪੋਲਾਰਡ (44) ਟਾਪ ਸਕੋਰਰ ਰਹੇ 158 ਦੌੜਾਂ ਦੇ ਟਾਰਗੇਟ ਨੂੰ ਅਸਟਰੇਲੀਆ ਨੇ 16.2 ਓਵਰਾਂ ’ਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਇਸ ਹਾਰ ਦੇ ਨਾਲ ਹੀ ਵੈਸਟਇੰਡੀਜ਼ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਨਾਲ ਹੀ ਅਗਲੇ ਸਾਲ ਵਿਸ਼ਵ ਕੱਪ ’ਚ ਉਹ ਸੁਪਰ-12 ਦਾ ਹਿੱਸਾ ਵੀ ਨਹੀਂ ਹੋਵੇਗੀ ਉਸ ਨੂੰ ਸੁਪਰ-12 ਦਾ ਹਿੱਸਾ ਬਣਨ ਲਈ ਹੁਣ ਅਗਲੇ ਸਾਲ ਕੁਆਲੀਫਾਈਰ ਮੁਕਾਬਲੇ ਖੇਡਣੇ ਹੋਣਗੇ।
ਵੈਸਟਇੰਡੀਜ਼ ਦੇ ਨਾਲ ਸ੍ਰੀਲੰਕਾ ਵੀ ਅਗਲੇ ਸਾਲ ਅਸਟਰੇਲੀਆ ’ਚ ਹੋਣ ਵਾਲੇ ਵਿਸ਼ਵ ਕੱਪ ਦੇ ਟਾ-12 ’ਚ ਨਹੀਂ ਪਹੁੰਚ ਸਕੀ 2021 ਟੀ-20 ਵਿਸ਼ਵ ਕੱਪ ’ਚ ਵੀ ਸ੍ਰੀਲੰਕਾ ਦੀ ਟੀਮ ਕੁਆਲੀਫਾਈਰ ਖੇਡ ਕੇ ਸੁਪਰ 12 ’ਚ ਪਹੁੰਚ ਸਕੀ ਸੀ ਸ੍ਰੀਲੰਕਾ ਦੀ ਟੀਮ 2021 ਵਿਸ਼ਵ ਕੱਪ ਦੇ ਕਈ ਮੁਕਾਬਲਿਆਂ ’ਚ ਜੰਮ ਕੇ ਲੜੀ ਪਰ ਜਿੱਤ ਨਹੀਂ ਸਕੀ ਇਸ ਵਿਸ਼ਵ ਕੱ ’ਚ ਟੀਮ ਨੇ 5 ਮੈਚ ਖੇਡੇ ਤੇ 3 ’ਚ ਉਸ ਨੂੰ ਹਾਰ ਮਿਲੀ ਤੇ 2 ’ਚ ਜਿੱਤ ਦਰਜ ਕੀਤੀ।
ਇਹ ਟੀਮਾਂ ਨੇ ਕੀਤਾ ਅਗਲੇ ਸਾਲ ਹੋਣ ਵਾਲੇ ਟੀ-20ਵਿਸ਼ਵ ਕੱਪ ਲਈ ਕੁਆਲਾਫਾਈ
- ਅਸਟਰੇਲੀਆ
- ਇੰਗਲੈਂਡ
- ਭਾਰਤ
- ਪਾਕਿਸਤਾਨ
- ਨਿਊਜ਼ੀਲੈਂਡ
- ਸਾਊਥ ਅਫ਼ਰੀਕਾ
- ਅਫਗਾਨਿਸਤਾਨ
- ਬੰਗਲਾਦੇਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ