ਭਾਰਤ ਦੀ ਪਾਕਿ ਨੂੰ ਦੋ ਟੁੱਕ, ਪਹਿਲਾਂ ਸਾਨੂੰ ਦਾਊਦ ਸੌਂਪੋ

 India, Paks, David

ਮਸੂਦ ਅਜ਼ਹਰ ‘ਤੇ ਪਾਬੰਦੀ ਲੱਗੇਗੀ ਜ਼ਰੂਰ : ਭਾਰਤ

ਨਵੀਂ ਦਿੱਲੀ | ਭਾਰਤ ਨੇ ਪਾਕਿਸਤਾਨ ਹਮਾਇਤੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਪਾਬੰਦਿਤ ਕਮੇਟੀ ਦੇ ਦਾਇਰੇ ‘ਚ ਲਿਆਂਦੇ ਜਾਣ ਸਬੰਧੀ ਭਰੋਸਾ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਚੀਨ ਦੀ ਇਤਰਾਜ਼ਗੀ ਕਾਰਨ ਇਹ ਮਤਾ ਅਟਕਿਆ ਜ਼ਰੂਰ ਹੈ, ਪਰ ਰੱਦ ਨਹੀਂ ਹੋਇਆ ਹੈ
ਸੂਤਰਾਂ ਨੇ ਅੱਜ  ਦੱਸਿਆ ਕਿ ਭਾਰਤ ਨੂੰ ਚੀਨ ਦੇ ਰਵੱਈਏ ਤੋਂ ਨਿਰਾਸ਼ਾ ਹੋਈ ਹੈ ਪਰ ਸੁਰੱਖਿਆ ਪ੍ਰੀਸ਼ਦ ‘ਚ ਮਸੂਦ ਅਜ਼ਹਰ ਨੂੰ ਪਾਬੰਦਿਤ ਕਰਨ ਦੇ ਮਤੇ ਦਾ ਅਟਕਾਉਣ ਦਾ ਇਹ ਮਤਲਬ ਨਹੀਂ ਹੈ ਕਿ ਮਤਾ ਰੱਦ ਹੋ ਗਿਆ ਹੈ ਭਾਰਤ ਪਾਬੰਦੀ ਸਬੰਧੀ 1267 ਕਮੇਟੀ ਦੇ ਮੈਂਬਰਾਂ ਦੇ ਨਾਲ ਮਿਲ ਕੇ ਹੁਣ ਵੀ ਯਤਨਸ਼ੀਲ ਹੈ ਇਹ ਆਪਣੇ ਆਪ ‘ਚ ਵੱਡੀ ਗੱਲ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਅੱਧੇ  ਮੈਂਬਰ ਮਸੂਦ ‘ਤੇ ਪਾਬੰਦੀ ਦੇ ਮਤੇ ਦਾ ਸਹੀ ਪ੍ਰਾਯੋਜਕ ਬਣੇ ਉਨ੍ਹਾਂ ਕਿਹਾ ਕਿ ਮਤੇ ਨੂੰ ਸੁਰੱਖਿਆ ਪ੍ਰੀਸ਼ਦ ਦੇ 15 ‘ਚੋਂ 14 ਮੈਂਬਰ ਦੇਸ਼ਾਂ ਦੀ ਹਮਾਇਤ ਹਾਸਲ ਹੋਈ ਤੇ ਭਾਰਤ ਨੂੰ ਪੂਰੀ ਉਮੀਦ ਹੈ ਕਿ ਜੈਸ਼ ਦੇ ਸਰਗਨਾ ਨੂੰ ਜ਼ਰੂਰੀ ਪਾਬੰਦਿਤ ਕੀਤਾ ਜਾਵੇਗਾ ਭਾਵੇਂ ਹੀ ਇਸ ‘ਚ ਕੁਝ ਹੋਰ ਸਮਾਂ ਲੱਗੇ ਭਾਰਤ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਅੱਤਵਾਦ ਖਿਲਾਫ਼ ਲਏ ਜਾ ਰਹੇ ਆਪਣੇ ਐਕਸ਼ਨ ਤੋਂ ਪਾਕਿਸਤਾਨ ਗੰਭੀਰਤਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਨੂੰ ਦਾਊਦ ਇਬਰਾਹੀਮ ਨੂੰ ਸਾਨੂੰ ਸੌਂਪ ਦੇਣਾ ਚਾਹੀਦਾ ਹੈ ਸਰਕਾਰੀ ਸੂਤਰ ਨੇ ਨਿਊੁਜ਼ ਏਜੰਸੀ ਨੂੰ ਕਿਹਾ ਕਿ ਦਾਊਦ ਤੇ ਸਲਾਹੁਦੀਨ ਦੋ ਅਜਿਹੇ ਅੱਤਵਾਦੀ ਹਨ, ਜੋ ਭਾਰਤ ਦੇ ਨਾਗਰਿਕ ਹਨ ਤੇ ਉਨ੍ਹਾਂ ਪਾਕਿਸਤਾਨ ‘ਚ ਪਨਾਹ ਦਿੱਤੀ ਗਈ ਹੈ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ