ਏਸ਼ੀਆ ਕੱਪ: 10 ਦਿਨਾਂ ਂਚ 3 ਵਾਰ ਭਿੜ ਸਕਦੇ ਨੇ ਭਾਰਤ-ਪਾਕਿਸਤਾਨ

ਨਵੀਂ ਦਿੱਲੀ, 12 ਸਤੰਬਰ

 

ਭਾਰਤ ਨੇ ਆਪਣੇ ਜਿਸ ਪੁਰਾਣੇ ਵਿਰੋਧੀ ਨਾਲ ਤਿੰਨ ਸਾਲ ‘ਚ ਸਿਰਫ਼ ਤਿੰਨ ਮੈਚ ਖੇਡੇ ਹਨ ਉਸ ਨਾਲ ਇਸ ਮਹੀਨੇ 10 ਦਿਨਾਂ ਅੰਦਰ ਤਿੰਨ ਵਾਰ ਭਿੜ ਸਕਦਾ ਹੈ 15 ਸਤੰਬਰ ਤੋਂ ਯੂਏਈ ‘ਚ ਸ਼ੁਰੂ ਹੋ ਰਹੇ ਏਸ਼ੀਆ ਕੱਪ ‘ਚ 6 ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ ਭਾਰਤ ਅਤੇ ਪਾਕਿਸਤਾਨ ਨਾਲ ਗਰੁੱਪ ਦੀ ਤੀਸਰੀ ਟੀਮ ਹਾਂਗਕਾਂਗ ਹੈ ਦੋਵਾਂ ਟੀਮਾਂ ਦਾ ਗਰੁੱਪ ਮੁਕਾਬਲਾ 19 ਸਤੰਬਰ ਨੂੰ ਹੋਵੇਗਾ ਅਤੇ  ਜੇਕਰ ਕੋਈ ਵੱਡਾ ਉਲਟਫੇਰ ਨਹੀਂ ਹੁੰਦਾ ਤਾਂ ਹਾਂਗਕਾਂਗ ਟੀਮ ਕਮਜੋਰ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਹੀ ਅਗਲੇ ਗੇੜ ‘ਚ ਪਹੁੰਚਣਗੇ ਅਤੇ 23 ਸਤੰਬਰ ਨੂੰ ਫਿਰ ਆਹਮਣੇ ਸਾਹਮਣੇ ਹੋਣਗੇ ਇਸ ਤੋਂ ਬਾਅਦ ਦੋਵਾਂ ਟੀਮਾਂ ਕੋਲ ਤੀਸਰੀ ਮੌਕਾ ਫਾਈਨਲ ‘ਚ ਭਿੜਨ ਦਾ ਹੋਵੇਗਾ ਏਸ਼ੀਆ ਕੱਪ ਦਾ ਪਹਿਲਾ ਮੈਚ 15 ਸਤੰਬਰ ਨੂੰ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਹੋਵੇਗਾ

 

129 ਚੋਂ 52 ਮੁਕਾਬਲੇ ਜਿੱਤਿਆ ਹੈ ਭਾਰਤ

ਭਾਰਤ ਅਤੇ ਪਾਕਿਸਤਾਨ ਹੁਣ ਤੱਕ 129 ਵਾਰ ਇੱਕ ਰੋਜ਼ਾ ਮੈਚਾਂ ‘ਚ ਭਿੜ ਚੁੱਕੇ ਹਨ ਇਹਨਾਂ ਵਿੱਚ ਭਾਰਤ ਨੇ 52 ਮੁਕਾਬਲੇ ਜਿੱਤੇ ਹਨ ਜਦੋਂਕਿ ਪਾਕਿਸਤਾਨ 73 ਮੈਚਾਂ ‘ਚ ਜੇਤੂ ਰਿਹਾ ਹੈ ਚਾਰ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।