ਨਿਊਜ਼ੀਲੈਂਡ ਨੇ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ 153 ਦੌੜਾਂ
- ਭਾਰਤ ਵੱਲੋਂ ਹਰਸਲ ਪਟੇਲ ਨੇ ਲਈਆਂ 2 ਵਿਕਟਾਂ
- ਆਖਰੀ ਪੰਜ ਓਵਰਾਂ ’ਚ ਨਿਊਜ਼ੀਲੈਂਡ ਨੇ ਬਣਾਈਆਂ 28 ਦੌੜਾਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਦੂਜੇ ਟੀ-20 ਮੈਚ ’ਚ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ 154 ਦੌੜਾਂ ਦਾ ਚੁਣੌਤੀ ਪੂਰਨ ਟੀਚਾ ਰੱਖਿਆ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਨਿਊਜ਼ੀਲੈਂਡ ਦੇ ਓਪਨਰ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ ਮਾਰਟਿਨ ਗੁਪਟਿਲ ਤੇ ਡੇਰੀਲ ਮਿਚੇਲ ਨੇ ਪਹਿਲੀ ਵਿਕਟ ਲਈ 30 ਗੇਂਦਾਂ ’ਤੇ 48 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਸਾਂਝੇਦਾਰੀ ਨੂੰ ਭਾਰਤੀ ਗੇਂਦਬਾਜ਼ ਦੀਪਕ ਚਾਹਰ ਨੇ ਗੁਪਟਿਲ ਨੂੰ (31) ਦੌੜਾਂ ’ਤੇ ਆਊਟ ਕਰਕੇ ਤੋੜਿਆ ਇਸ ਤੋਂ ਦੂਜੀ ਸਫ਼ਲਤਾ ਅਕਸ਼ਰ ਪਟੇਲ ਨੇ ਦਿਵਾਈ ਉਨ੍ਹਾਂ ਮਾਰਕ ਚੈਪਮੈਨ (21) ਨੂੰ ਆਊਟ ਕੀਤਾ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰਸ਼ਲ ਪਟੇਲ ਨੇ ਡੇਰੀਲ ਮਿਚੇਲ (31) ਨੂੰ ਆਊਟ ਕਰਕੇ ਕੌਮਾਂਤਰੀ ਿਕਟ ’ਚ ਆਪਣਾ ਪਹਿਲਾ ਵਿਕਟ ਹਾਸਲ ਕੀਤਾ ਇਸ ਤੋਂ ਨਿਊਜ਼ੀਲੈਂਡ ਦੀ ਲੜਖੜਾਉਦੀ ਪਾਰੀ ਨੂੰ ਟਿਮ ਸਾਈਫਰਟ ਤੇ ਗਲੇਨ ਫਿਲੀਪਸ ਨੇ ਸੰਭਾਲਿਆ।
ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 23 ਗੇਂਦਾਂ ’ਤੇ 35 ਦੌੜਾਂ ਜੋੜੀਆਂ ਭਾਰਤ ਲਈ ਖਤਰਨਾਕ ਹੁੰਦੀ ਜਾ ਰਹੀ ਇਸ ਸਾਂਝੇਦਾਰੀ ਨੂੰ ਆਰ ਅਸ਼ਵਿਨ ਨੇ ਸਾਈਫਰਟ (13) ਨੂੰ ਆਊਟ ਕਰਕੇ ਤੋੜਿਆ ਨਿਊਜ਼ੀਲੈਂਡ ਦੀ ਪੰਜਵੀਂ ਵਿਕਟ ਗਲੇਮ ਫਿਲੀਪਸ (34) ਵਜੋਂ ਡਿੱਗੀ ਫਿਲੀਪਸ ਨੂੰ ਹਰਸ਼ਲ ਪਟੇਲ ਨੇ ਆਊਟ ਕੀਤਾ ਤੇ ਭੁਵਨੇਸ਼ਵਰ ਕੁਮਾਰ ਨੇ ਜੇਮਸ਼ ਨੀਸ਼ਮ ਨੂੰ (3 ਦੌੜਾਂ) ’ਤੇ ਆਊਟ ਕੀਤਾ। ਸ਼ੁਰੂ ’ਚ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਇੱਕ ਵੱਡਾ ਸਕੋਰ ਖੜਾ ਕਰੇਗੀ ਪਰੰਤੂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ।
ਭਾਰਤ ਨੇ ਨਿਊਜ਼ੀਲੈਂਡ ਨੂੰ 20 ਓਵਰਾਂ ’ਚ 153 ਦੌੜਾਂ ’ਤੇ ਰੋਕ ਦਿੱਤਾ ਭਾਰਤੀ ਗੇਂਦਬਾਜ਼ਾਂ ਵੱਲੋਂ ਸਭ ਤੋਂ ਵੱਧ ਵਿਕਟਾਂ ਹਰਸਲ ਪਟੇਲ ਨੇ 4 ਓਵਰਾਂ ’ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ਭੁਵਨੇਸ਼ਵਰ ਕੁਮਾਰ 4 ਓਵਰਾਂ ’ਚ 39 ਦੌੜਾਂ ’ਤੇ 1 ਵਿਕਟ, ਦੀਪਕ ਚਾਹਰ 4 ਓਵਰਾਂ ’ਚ 42 ਦੌੜਾਂ ’ਤੇ 1 ਵਿਕਟ, ਅਕਸ਼ਰ ਪਟੇਲ 4 ਓਵਰਾਂ ’ਚ 26 ਦੌੜਾਂ ਦੇ ਕੇ 1 ਵਿਕਟ ਅਤੇ ਆਰ ਅਸ਼ਵਨੀ ਨੇ 4 ਓਵਰਾਂ ’ਚ 19 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ