ਦੂਜੀ ਪਾਰੀ ‘ਚ ਭਾਰਤੀ ਟੀਮ ਦਾ ਸਕੋਰ 231-3
- ਰਚਿਨ ਰਵਿੰਦਰ ਦਾ ਸੈਂਕੜਾ
- ਜਡੇਜਾ ਨੇ ਕੁਲਦੀਪ ਯਾਦਵ ਨੇ ਲਈਆਂ 3-3 ਵਿਕਟਾਂ
ਸਪੋਰਟਸ ਡੈਸਕ। IND vs NZ: ਭਾਰਤ ਤੇ ਨਿਊਜੀਲੈਂਡ ਵਿਚਕਾਰ ਪਹਿਲਾ ਟੈਸਟ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਦੂਜੀ ਪਾਰੀ ‘ਚ ਆਪਣੀਆਂ 3 ਵਿਕਟਾਂ ਗੁਆ ਕੇ 231 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਤੀਜੇ ਦਿਨ ਦੀ ਆਖਿਰੀ ਗੇਂਦ ‘ਤੇ ਆਊਟ ਹੋਏ। ਗਲੇਨ ਫਿਲਿਪਸ ਨੇ ਵਿਰਾਟ ਤੇ ਸਰਫਰਾਜ਼ ਖਾਨ ਵਿਚਕਾਰ ਹੋ ਰਹੀ ਵੱਡੀ ਸਾਂਝੇਦਾਰੀ ਨੂੰ ਤੋੜਿਆ। ਵਿਰਾਟ ਕੋਹਲੀ ਨੇ 70 ਦੌੜਾਂ ਬਣਾਈਆਂ, ਨਾਲ ਹੀ ਸਰਫਰਾਜ਼ ਖਾਨ ਵੀ 70 ਦੌੜਾਂ ਬਣਾ ਕੇ ਨਾਬਾਦ ਹਨ।
ਇਸ ਤੋਂ ਪਹਿਲਾਂ ਦੂਜੀ ਪਾਰੀ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ 52 ਦੌੜਾਂ ਬਣਾ ਅਰਧਸੈਂਕੜੇ ਵਾਲੀ ਪਾਰੀ ਖੇਡੀ। ਯਸ਼ਸਵੀ ਜਾਇਸਵਾਲ ਨੇ 35 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਨਿਊਜੀਲੈਂਡ ਦੀ ਪਹਿਲੀ ਪਾਰੀ 402 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਰਚਿਨ ਰਵਿੰਦਰਾ ਦਾ ਸੈਂਕੜਾ ਵੀ ਸ਼ਾਮਲ ਰਿਹਾ। ਟਿਮ ਸਾਊਦੀ ਨੇ ਵੀ ਅਰਧਸੈਂਕੜੇ ਵਾਲੀ ਪਾਰੀ ਖੇਡੀ। 17:31 PM
ਨਿਊਜ਼ੀਲੈਂਡ ਦੀ ਟੀਮ ਭਾਰਤ ਖਿਲਾਫ ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ ‘ਚ 402 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਟੀਮ ਨੇ 356 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਦੂਜੇ ਸੈਸ਼ਨ ਵਿੱਚ ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 22 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਯਸ਼ਸਵੀ ਜਾਇਸਵਾਲ ਕਰੀਜ਼ ‘ਤੇ ਹਨ। 14:05 PM
Read This : West Indies Vs New Zealand: ਮਹਿਲਾ ਟੀ20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਅੱਜ
ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਤੀਜੇ ਦਿਨ ਦੀ ਸ਼ੁਰੂਆਤ 180/3 ਦੇ ਸਕੋਰ ਨਾਲ ਕੀਤੀ। 22 ਦੌੜਾਂ ਤੋਂ ਅੱਗੇ ਖੇਡਣ ਆਏ ਰਚਿਨ ਰਵਿੰਦਰਾ ਨੇ ਸੈਂਕੜਾ ਜੜਿਆ। ਉਸ ਨੇ 157 ਗੇਂਦਾਂ ‘ਤੇ 13 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 134 ਦੌੜਾਂ ਬਣਾਈਆਂ। ਰਚਿਨ ਇਕ ਸਿਰੇ ਤੋਂ ਦੌੜਾਂ ਬਣਾਉਂਦੇ ਰਹੇ ਅਤੇ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਡੇਰਿਲ ਮਿਸ਼ੇਲ (18 ਦੌੜਾਂ), ਟਾਮ ਬਲੰਡਲ (5 ਦੌੜਾਂ), ਗਲੇਨ ਫਿਲਿਪਸ (14 ਦੌੜਾਂ) ਅਤੇ ਮੈਟ ਹੈਨਰੀ (8 ਦੌੜਾਂ) ਪਹਿਲੇ ਸੈਸ਼ਨ ਵਿੱਚ ਆਊਟ ਹੋ ਗਏ। ਅਜਿਹੇ ‘ਚ ਟਿਮ ਸਾਊਦੀ ਨੇ ਰਚਿਨ ਰਵਿੰਦਰਾ ਦੇ ਨਾਲ 8ਵੀਂ ਵਿਕਟ ਲਈ ਰਿਕਾਰਡ ਸਾਂਝੇਦਾਰੀ ਕੀਤੀ।
3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ ਸੀ।
ਭਾਰਤ ਤੇ ਨਿਊਜੀਲੈਂਡ ਵਿਚਕਾਰ ਟੈਸਟ ਸੀਰੀਜ ਦਾ ਪਹਿਲਾ ਮੈਚ ਬੈਂਗਲੁਰੂ ’ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਤੇ ਪਹਿਲੇ ਸੈਸ਼ਨ ਦੀ ਖੇਡ ਚੱਲ ਰਹੀ ਹੈ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 233 ਦੌੜਾਂ ਬਣਾਈਆਂ ਹਨ। ਰਚਿਨ ਰਵਿੰਦਰ ਕ੍ਰੀਜ਼ ‘ਤੇ ਹਨ। ਗਲੇਨ ਫਿਲਿਪਸ (14 ਦੌੜਾਂ) ਨੂੰ ਰਵਿੰਦਰ ਜਡੇਜਾ ਨੇ ਬੋਲਡ ਕੀਤਾ। ਜਦਕਿ ਬੁਮਰਾਹ ਨੇ ਟਾਮ ਬਲੰਡੇਲ (5 ਦੌੜਾਂ) ਦਾ ਵਿਕਟ ਲਿਆ। ਉਹ ਇਸ ਸਾਲ ਟੈਸਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਡੇਰਿਲ ਮਿਸ਼ੇਲ (18 ਦੌੜਾਂ) ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਕੋਨਵੇ 91, ਯੰਗ 33 ਅਤੇ ਲੈਥਮ 15 ਦੌੜਾਂ ਬਣਾ ਕੇ ਆਊਟ ਹੋਏ। IND vs NZ Test
Read This : India vs New Zealand: ਭਾਰਤ-ਨਿਊਜੀਲੈਂਡ ਪਹਿਲਾ ਟੈਸਟ, ਪੰਤ ਦੇ ਸੱਜੇ ਗੋਡੇ ’ਚ ਸੱਟ, ਜੁਰੈਲ ਨੂੰ ਬੁਲਾਇਆ
ਕੀਵੀ ਟੀਮ ਦੀਆਂ 7 ਵਿਕਟਾਂ ਡਿੱਗ ਚੁੱਕੀਆਂ ਹਨ, ਮੈਟ ਹੈਨਰੀ ਨੂੰ ਜਡੇਜਾ ਨੇ ਬੋਲਡ ਕੀਤਾ ਹੈ। ਰਵਿੰਦਰ ਜਡੇਜਾ 3 ਆਰ ਅਸ਼ਵਿਨ ਤੇ ਕੁਲਦੀਪ ਯਾਦਵ ਨੂੰ ਵੀ 1-1 ਵਿਕਟ ਮਿਲੀ। ਬੈਂਗਲੁਰੂ ਟੈਸਟ ਦਾ ਦੂਜਾ ਦਿਨ ਨਿਊਜੀਲੈਂਡ ਦੇ ਨਾਂਅ ਰਿਹਾ। ਕੀਵੀ ਟੀਮ ਨੇ ਪਹਿਲੀ ਪਾਰੀ ’ਚ ਭਾਰਤ ਨੂੰ 46 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਫਿਰ ਸਟੰਪ ਤੱਕ 3 ਵਿਕਟਾਂ ’ਤੇ 180 ਦੌੜਾਂ ਹੋ ਗਈਆਂ ਸਨ। 3 ਮੈਚਾਂ ਦੀ ਟੈਸਟ ਸੀਰੀਜ ਦੇ ਪਹਿਲੇ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਰੱਦ ਹੋ ਗਿਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11 | IND vs NZ Test
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ ਖਾਨ, ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਨਿਊਜੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮੈਟ ਹੈਨਰੀ, ਟਿਮ ਸਾਊਥੀ, ਏਜਾਜ ਪਟੇਲ ਤੇ ਵਿਲੀਅਮ ਓਰੂਰਕੇ।