ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20: ਨਿਊਜ਼ੀਲੈਂਡ ਦੀ ਟੀਮ ਦੇ ਤਿੰਨ ਖਿਡਾਰੀ ਆਊਟ,ਸਕੋਰ 123/3

India-New Zealand T20

India-New Zealand T20

ਰਾਂਚੀ। ਇੱਕ ਰੋਜ਼ਾ ਲੜੀ ’ਚ ਕਲੀਨ ਸਵੀਪ ਕਰਨ ਤੋਂ ਬਾਅਦ ਹੁਣ ਟੀ-20 ਲੜੀ ’ਚ ਵੀ ਭਾਰਤ ਪੂਰੇ ਜੋਸ਼ ਨਾਲ ਉਤਰੇਗੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ (India-New Zealand T20) ਦਾ ਪਹਿਲਾ ਮੈਚ ਅੱਜ ਰਾਂਚੀ ‘ਚ ਖੇਡੇ ਜਾ ਰਿਹਾ ਹੈ। ਭਾਰਤ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿੱਚ ਪਹਿਲਾਂ ਖੇਡਣ ਉਤਰੀ ਨਿਊਜ਼ੀਲੈਂਡ ਨੇ 16 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 123 ਦੌੜਾਂ ਬਣਾਈਆਂ। ਡਵੇਨ ਕੋਨਵੇ ਅਤੇ ਡੇਰਿਲ ਮਿਸ਼ੇਲ ਕ੍ਰੀਜ਼ ‘ਤੇ ਹਨ।

ਇਸ ਮੈਦਾਨ ‘ਤੇ ਭਾਰਤ ਦਾ ਪਲੜਾ ਭਾਰੀ

ਜਿਕਰਯੋਗ ਹੈ ਕਿ ਭਾਰਤ ਨੂੰ ਇਹ ਮੈਦਾਨ ਕਾਫੀ ਰਾਸ ਆਇਆ ਹੈ। ਭਾਰਤ ਨੇ ਇਸ ਮੈਦਾਨ ’ਤੇ 3 ਟੀ-20 ਮੈਚ ਖੇਡੇ ਹਨ ਤੇ ਸਾਰੇ ਜਿੱਤੇ ਹਨ। ਦੋਵੇਂ ਟੀਮਾਂ ਅੰਕੜਿਆਂ ‘ਚ ਬਰਾਬਰੀ ‘ਤੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ 22 ਟੀ-20 ਮੈਚ ਹੋ ਚੁੱਕੇ ਹਨ। ਇਸ ‘ਚੋਂ ਭਾਰਤ ਨੇ 10 ‘ਚ ਅਤੇ ਨਿਊਜ਼ੀਲੈਂਡ ਦੀ ਟੀਮ ਨੇ 9 ‘ਚ ਜਿੱਤ ਦਾ ਸਵਾਦ ਚੱਖਿਆ ਹੈ, ਜਦਕਿ 3 ਮੈਚ ਬਰਾਬਰ ਰਹੇ ਹਨ।

ਟੀਮ ਇੰਡੀਆ ਪਲੇਇੰਗ-11

ਭਾਰਤ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਰਾਹੁਲ ਤ੍ਰਿਪਾਠੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਉਮਰਾਨ ਮਲਿਕ, ਅਰਸ਼ਦੀਪ ਸਿੰਘ।

ਨਿਊਜ਼ੀਲੈਂਡ: ਫਿਨ ਐਲਨ, ਡਵੇਨ ਕੋਨਵੇ, ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਜੈਕਬ ਡਫੀ, ਬਲੇਅਰ ਟਿੱਕਨਰ, ਈਸ਼ਾ ਸੋਢੀ, ਲਾਕੀ ਫਰਗੂਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ