ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਊਜ਼ੀਲੈਂਡ ਤੇ ਏਸਟੋਨੀਆ ਨਾਲ ਦੁਵੱਲੀ ਗੱਲਬਾਤ
ਏਜੰਸੀ/ਨਿਊਯਾਰਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਸੰਮੇਲਨ ਰਾਹੀਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਤੇ ਏਸਟੋਨੀਆਈ ਰਾਸ਼ਟਰਪਤੀ ਦੇ ਕਲਜਲੈਦ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ ਮੋਦੀ ਨੇ ਅਰਡਰਨ ਨਾਲ ਅੱਜ ਦੁਵੱਲੇ ਸਬੰਧਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਰਾਜਨੀਤਿਕ, ਆਰਥਿਕ, ਰੱਖਿਆ, ਸੁਰੱਖਿਆ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ‘ਤੇ ਵਿਚਾਰ ਕੀਤਾ । ਇਸ ਦੌਰਾਨ ਦੋਵੇਂ ਆਗੂਆਂ ਨੇ ਕੌਮਾਂਤਰੀ ਅੱਤਵਾਦ ਦੇ ਮੁੱਦੇ ਸਮੇਤ ਪਰਸਪਰ ਹਿੱਤ ਦੇ ਵਿਸ਼ਵ ਤੇ ਖੇਤਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਤੇ ਦੋਵਾਂ ਦੇਸ਼ਾਂ ਦਰਮਿਆਨ ਵਿਚਾਰਾਂ ਦੇ ਅਦਾਨ-ਪ੍ਰਦਾਨ ਦੀ ਸ਼ਲਾਘਾ ਕੀਤੀ।
ਦੋਵਾਂ ਦੇਸ਼ਾਂ ਨੇ ਪੁਲਵਾਮਾ ਤੇ ਕ੍ਰਾਈਸਟਚਰਚ ਦੇ ਅੱਤਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਅੱਤਵਾਦ ਦੇ ਮੁੱਦੇ ‘ਤੇ ਇੱਕ-ਦੂਜੇ ਨਾਲ ਹਮਾਇਤ ਕੀਤੀ ਭਾਰਤ ਨੇ ਕ੍ਰਾਈਸਟਚਰਚ ਕਾਲ ਆਫ਼ ਐਕਸ਼ਨ ‘ਤੇ ਨਿਊਜ਼ੀਲੈਂਡ ਤੇ ਫਰਾਂਸਿਸ ਦੀ ਸਾਂਝੀ ਪਹਿਲ ਦੀ ਵੀ ਹਮਾਇਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਰੇਬੀਆਈ ਦੇਸ਼ਾਂ ਨਾਲ ਭਾਰਤ ਦੇ ਇਤਿਹਾਸਕ ਤੇ ਚੰਗੇ ਸਬੰਧਾਂ ਨੂੰ ਨਵੀਂਆਂ ਉੱਚਾਈਆਂ ਪ੍ਰਦਾਨ ਕਰਦਿਆਂ ਕੈਰੀਕਾਮ ਦੇਸ਼ਾਂ ‘ਚ ਭਾਈਚਾਰਕ ਵਿਕਾਸ ਯੋਜਨਾਵਾਂ ਲਈ 1.4 ਕਰੋੜ ਡਾਲਰ ਫੰਡ ਦੇਣ ਤੇ ਇਸ ਤੋਂ ਇਲਾਵਾ ਸੌਰ, ਨਵੀਕਰਣ ਊਰਜਾ ਤੇ ਜਲਵਾਯੂ ਤਬਦੀਲੀ ਸਬੰਧੀ ਯੋਜਨਾਵਾਂ ਲਈ 15 ਕਰੋੜ ਡਾਲਰ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ।
ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੋਵੇਗੀ ਚੌਕਸੀ ਦੀ ਹਵਾਲਗੀ : ਗੈਸਟਨ ਬ੍ਰਾਉਨ
ਏਟੀਗਾ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਉਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਚ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਦਾ ਕੋਈ ਮੁੱਲ ਨਹੀਂ ਹੈ ਤੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਬਿਨਾ ਕਿਸੇ ਦੇਰੀ ਉਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ ਬ੍ਰਾਉਨ ਨੇ ਦੂਰਦਰਸ਼ਨ ਨਾਲ ਇੰਟਰਵਿਊ ‘ਚ ਕਿਹਾ, ਸਾਡੇ ਦੇਸ਼ ‘ਚ ਕਾਨੂੰਨ ਤੇ ਸੁਤੰਤਰ ਨਿਆਂਪਾਲਿਕਾ ਦੀ ਵਿਵਸਥਾ ਹੈ, ਜਿਸ ਅਨੁਸਾਰ ਚੌਕਸੀ ਦਾ ਮਾਮਲਾ ਅਦਾਲਤ ‘ਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।