ਵਿਦੇਸ਼ ਸਕੱਤਰ ਜੈ ਸ਼ੰਕ ਤੇ ਜਪਾਨ ਦੇ ਰਾਜਦੂਤ ਕੇ.ਜੀ ਹਿਰਾਮਾਤਸੂ ਨੇ ਕੀਤਾ ਦਸਤਾਂਵੇਜ਼ਾਂ ਦਾ ਅਦਾਨ ਪ੍ਰਦਾਨ
ਨਵੀਂ ਦਿੱਲੀ:ਭਾਰਤ ਅਤੇ ਜਪਾਨ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਸਬੰਧੀ ਬੀਤੇ ਸਾਲ ਟੋਕੀਓ ‘ਚ ਹੋਇਆ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਅਤੇ ਭਾਰਤ ‘ਚ ਜਪਾਨ ਦੇ ਰਾਜਦੂਤ ਕੇਂਜੀ ਹਿਰਾਮਾਤਸੂ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਸਬੰਧੀ ਦਸਤਾਵੇਜ਼ਾਂ ਦਾ ਇੱਥੇ ਅਦਾਨ-ਪ੍ਰਦਾਨ ਕੀਤਾ
ਇਸ ਸਮਝੌਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਪਾਨ ਦੌਰੇ ਦੌਰਾਨ ਉਨ੍ਹਾਂ ਦੀ ਮੌਜ਼ੂਦਗੀ ‘ਚ 11 ਨਵੰਬਰ 2016 ਨੂੰ ਦਸਤਖ਼ਤ ਕੀਤੇ ਗਏ ਸਨ ਇਸ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਹੀ ਭਾਰਤ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਲਈ ਤਕਨੀਕ ਅਤੇ ਅਤਿਆਧੁਨਿਕ ਜਪਾਨੀ ਉਪਕਰਨਾਂ ਦੀ ਸਪਲਾਈ ਦਾ ਰਾਹ ਖੁੱਲ੍ਹ ਗਿਆ ਹੈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇੱਥੇ ਰੋਜ਼ਾਨਾ ਬ੍ਰੀਫਿੰਗ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਪਰਮਾਣੂ ਸਹਿਯੋਗ ਕਰਾਰ ਭਾਰਤ ਜਪਾਨ ਰਣਨੀਤਿਕ ਸਾਂਝੇਦਾਰੀ ਦਾ ਪਰਿਚਾਅਕ ਹੈ ਅਤੇ ਇਸ ਨਾਲ ਸਵੱਛ ਊਰਜਾ ਅਤੇ ਊਰਜਾ ਸੁਰੱਖਿਆ ਦੇ ਖੇਤਰ ‘ਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ‘ਚ ਵਾਧੇ ਦਾ ਰਾਹ ਪੱਧਰ ਹੋਵੇਗਾ ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਅਤੇ ਵਿਕਾਸ ਨੂੰ ਲੈ ਕੇ ਇੱਕ ਸਥਿਰ ਅਤੇ ਭਰੋਸੇਯੋਗ ਆਧਾਰ ‘ਤੇ ਪੂਰਨ ਸਹਿਯੋਗ ਸੰਭਵ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।